Health Tips: ਅੱਜਕਲ ਤਣਾਅ ਤੇ ਚਿੰਤਾ ਦੇ ਕਾਰਨ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸਿਹਤਮੰਦ ਰਹਿਣ ਲਈ ਰਾਤ ਨੂੰ ਘੱਟ ਤੋਂ ਘੱਟ 7 ਤੋਂ 8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ। ਲੋੜੀਂਦੀ ਨੀਂਦ ਲੈਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਸਾਡੇ ਲਈ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਜੇਕਰ ਤੁਹਾਨੂੰ ਨੀਂਦ ਨਾ ਆਉਣ 'ਚ ਸਮੱਸਿਆ ਹੈ, ਮਤਲਬ ਤੁਸੀਂ Insomnia ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਯੁਰਵੈਦਿਕ ਨੁਸਖੇ ਅਪਣਾ ਸਕਦੇ ਹੋ।
ਸਰੀਰ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਣ ਲਈ ਘਿਓ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ 'ਚ ਇਕ ਚਮਚ ਘਿਓ ਮਿਲਾ ਕੇ ਪੀਣ ਨਾਲ ਸਰੀਰ 'ਤੇ ਬਹੁਤ ਸਕਾਰਾਤਮਕ ਅਸਰ ਪੈਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਇੱਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਵੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ। ਜਾਣੋ ਇਸ ਦੇ ਹੋਰ ਫਾਇਦੇ -
1. ਚੰਗੀ ਨੀਂਦ - ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਦੁੱਧ 'ਚ ਘਿਓ ਪਾ ਕੇ ਪੀਂਦੇ ਹੋ ਤਾਂ ਇਹ ਸਾਡੇ ਦਿਮਾਗ ਦੀਆਂ ਨਸਾਂ ਨੂੰ ਸ਼ਾਂਤ ਕਰਦਾ ਹੈ। ਇਸ ਤਰ੍ਹਾਂ ਦੁੱਧ ਪੀਣ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ ਅਤੇ ਚੰਗੀ ਨੀਂਦ ਲੈਣ 'ਚ ਮਦਦ ਮਿਲੇਗੀ। ਘਿਓ ਖਾਣ ਨਾਲ ਤਣਾਅ ਘੱਟ ਹੁੰਦਾ ਹੈ ਤੇ ਮੂਡ ਵੀ ਠੀਕ ਰਹਿੰਦਾ ਹੈ।
2. ਢਿੱਡ ਲਈ ਬਹੁਤ ਵਧੀਆ - ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਸਰੀਰ ਦੇ ਅੰਦਰ ਐਨਜ਼ਾਈਮ ਨਿਕਲਦੇ ਹਨ, ਜਿਸ ਨਾਲ ਪਾਚਨ ਸ਼ਕਤੀ ਵਧਦੀ ਹੈ। ਇਹ ਐਨਜ਼ਾਈਮ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ ਤੇ ਢਿੱਡ ਦੀਆਂ ਸਮੱਸਿਆਵਾਂ ਖਤਮ ਹੋਣ ਲੱਗਦੀਆਂ ਹਨ।
3. ਹੈਲਦੀ ਸਕਿਨ - ਸਿਹਤਮੰਦ ਤੇ ਗਲੋਇੰਗ ਸਕਿਨ ਲਈ ਦੁੱਧ 'ਚ ਘਿਓ ਮਿਲਾ ਕੇ ਪੀਓ। ਇਸ ਨਾਲ ਸਾਡੀ ਚਮੜੀ ਨੂੰ ਕਈ ਫ਼ਾਇਦੇ ਹੁੰਦੇ ਹਨ। ਘਿਓ ਅਤੇ ਦੁੱਧ ਦੋਵੇਂ ਕੁਦਰਤੀ ਨਮੀ ਦੇਣ ਵਾਲੇ ਹਨ ਜੋ ਚਮੜੀ ਨੂੰ ਕੁਦਰਤੀ ਤੌਰ 'ਤੇ ਪੋਸ਼ਣ ਅਤੇ ਨਮੀ ਦੇਣ ਦਾ ਕੰਮ ਕਰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਦੁੱਧ 'ਚ ਘਿਓ ਪਾ ਕੇ ਪੀਓ ਤਾਂ ਬੁਢਾਪਾ ਘੱਟ ਹੁੰਦਾ ਹੈ ਤੇ ਖੁਸ਼ਕੀ ਵੀ ਦੂਰ ਹੁੰਦੀ ਹੈ।
4. ਜੋੜਾਂ ਦੇ ਦਰਦ 'ਚ ਰਾਹਤ - ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੈ ਤਾਂ ਘਿਓ ਅਤੇ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਤਰ੍ਹਾਂ ਦਾ ਦੁੱਧ ਜੋੜਾਂ ਦੀ ਸੋਜ ਨੂੰ ਘੱਟ ਕਰਦਾ ਹੈ ਤੇ ਸੋਜ ਤੋਂ ਰਾਹਤ ਦਿੰਦਾ ਹੈ। ਇਸ ਦੁੱਧ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ ਦੁੱਧ ਨੂੰ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।
5. ਮੈਟਾਬੋਲਿਜ਼ਮ ਵਧਾਉਂਦਾ ਹੈ - ਇਕ ਗਲਾਸ ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਵੀ ਪਾਚਨ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਨਾਲ ਮੈਟਾਬੋਲਿਜ਼ਮ ਵਧਦਾ ਹੈ ਤੇ ਪਾਚਨ ਤੰਤਰ ਠੀਕ ਰਹਿੰਦਾ ਹੈ। ਢਿੱਡ 'ਚ ਗੈਸ ਬਣਨ ਤੋਂ ਲੈ ਕੇ ਮੂੰਹ 'ਚ ਛਾਲੇ ਪੈਣ ਤੱਕ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਸੌਣ ਤੋਂ ਪਹਿਲਾਂ ਭੁੱਲਕੇ ਵੀ ਨਾ ਖਾਓ ਇਹ 4 ਚੀਜ਼ਾਂ, ਸਰੀਰ ਨੂੰ ਹੋਣਗੇ ਵੱਡੇ ਨੁਕਸਾਨ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ