ਮੈਲਬਾਰਨ— ਵਿਗਿਆਨੀਆਂ ਨੇ ਛੋਟੇ ਤਾਰਿਆਂ ਦੀ ਸ਼ਕਲ ਵਾਲੇ ਅਣੂਆਂ ਨੂੰ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਅਜਿਹੇ ਖ਼ਤਰਨਾਕ ਰੋਗਾਣੂਆਂ ਨੂੰ ਪ੍ਰਭਾਵੀ ਤਰੀਕੇ ਨਾਲ ਖ਼ਤਮ ਕਰ ਸਕਦੇ ਹਨ, ਜਿਨ੍ਹਾਂ ਨੂੰ ਮੌਜੂਦਾ ਐਂਟੀਬਾਇਓਟਿਕਸ ਖ਼ਤਮ ਨਹੀਂ ਕਰ ਸਕਦੇ।

ਖੋਜਕਾਰਾਂ ਨੇ ਕਿਹਾ ਕਿ ਅਧਿਐਨ ਐਂਟੀਬਾਇਓਟਿਕ ਰੋਕੂ ਬੈਕਟੀਰੀਆ ਵਿਰੁੱਧ ਇਲਾਜ ਦੇ ਨਵੇਂ ਤਰੀਕੇ ਨੂੰ ਤਿਆਰ ਕਰਦਾ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਸੁਪਰਬਗ ਕਿਹਾ ਜਾਂਦਾ ਹੈ। ਤਾਰਿਆਂ ਦੀ ਸ਼ਕਲ ਵਾਲੀਆਂ ਰਚਨਾਵਾਂ 'ਪੇਪਟਾਈਡ ਪੌਲੀਮਾਰ' ਨਾਂ ਦੇ ਪ੍ਰੋਟੀਨਾਂ ਦੀ ਛੋਟੀ ਲੜੀ ਹੈ ਅਤੇ 'ਯੂਨੀਵਰਸਿਟੀ ਆਫ਼ ਮੈਲਬਾਰਨ ਸਕੂਲ ਆਫ਼ ਇੰਜੀਨੀਅਰਿੰਗ' ਦੀ ਇੱਕ ਟੀਮ ਨੇ ਇਨ੍ਹਾਂ ਨੂੰ ਬਣਾਇਆ ਹੈ।