ਆਪਣੇ ਤਰ੍ਹਾਂ ਦੇ ਪਹਿਲੇ ਅਧਿਐਨ 'ਚ ਸ਼ਰਾਬ ਦੇ ਮਾੜੇ ਪ੍ਰਭਾਵਾਂ ਤੋਂ ਬਚਣ 'ਚ ਕਸਰਤ ਦੇ ਕਾਰਗਰ ਹੋਣ ਦੀ ਗੱਲ ਸਾਹਮਣੇ ਆਈ ਹੈ। ਸਿਡਨੀ ਯੂਨੀਵਰਸਿਟੀ ਦੇ ਮਾਹਿਰਾਂ ਦੇ ਮੁਤਾਬਕ, ਸ਼ਰਾਬ ਪੀਣ ਵਾਲਿਆਂ 'ਚ ਹੋਰ ਬਿਮਾਰੀਆਂ ਤੋਂ ਇਲਾਵਾ ਕੈਂਸਰ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਇਸ ਤਰ੍ਹਾਂ ਦੇ ਲੋਕਾਂ ਵੱਲੋਂ ਨਿਯਮਤ ਕਸਰਤ ਕਰਨ ਦੀ ਹਾਲਤ 'ਚ ਮੌਤ ਦਾ ਖ਼ਦਸ਼ਾ ਘੱਟ ਹੋਣ ਦੀ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਮੁਤਾਬਕ ਸਰੀਰਕ ਰੂਪ ਨਾਲ ਨਕਾਰਾ ਲੋਕਾਂ 'ਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਫਿਰ ਭਾਵੇਂ ਉਹ ਸ਼ਰਾਬ ਦੀ ਘੱਟ ਵਰਤੋਂ ਹੀ ਕਿਉਂ ਨਾ ਕਰਦੇ ਹੋਣ।