ਲੰਡਨ: ਮੋਟਾਪੇ ਦੀ ਸਮੱਸਿਆ ਨਾਲ ਨਜਿੱਠਣਾ ਅੱਜ ਸਭ ਤੋਂ ਵੱਡੀ ਚੁਨੌਤੀ ਹੈ। ਇਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਦੁਨੀਆ ਭਰ 'ਚ ਮੋਟਾਪੇ ਨਾਲ ਪੀੜਤ ਲੋਕਾਂ ਦੀ ਸੂਚੀ 'ਚ ਭਾਰਤ ਤੀਜੇ ਨੰਬਰ 'ਤੇ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਛੋਟੀ ਜਿਹੀ ਪਹਿਲ ਤੁਹਾਨੂੰ ਮੋਟਾਪੇ ਤੋਂ ਬਚਾ ਸਕਦੀ ਹੈ।



ਉਨ੍ਹਾਂ ਮੁਤਾਬਕ, ਹੋਰ ਤਰੀਕਿਆਂ ਦੇ ਇਲਾਵਾ ਖ਼ੁਸ਼ ਰਹਿ ਕੇ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਵਜ਼ਨ ਘੱਟ ਕਰਨ ਲਈ ਬੈਰੀਏਟਿਕ ਸਰਜਰੀ ਕਰਾਉਣ ਵਾਲੇ ਲੋਕਾਂ ਦੇ ਤਜਰਬੇ ਦੇ ਆਧਾਰ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਜ਼ਰੀਏ ਮੋਟਾਪੇ ਦੇ ਸ਼ਿਕਾਰ ਲੋਕਾਂ ਨੇ 20-30 ਕਿਲੋਗਰਾਮ ਵਜ਼ਨ ਕਰਨ 'ਚ ਸਫਲਤਾ ਹਾਸਲ ਕੀਤੀ ਹੈ।



ਹਾਲਾਂ ਕਿ ਮਾਹਰਾਂ ਨੇ ਖ਼ੁਸ਼ ਰਹਿਣ ਦੇ ਇਲਾਵਾ ਡਾਕਟਰਾਂ ਵੱਲੋਂ ਦਿੱਤੀ ਗਈ ਸਲਾਹ 'ਤੇ ਵੀ ਅਮਲ ਕਰਨ ਦੀ ਸਲਾਹ ਦਿੱਤੀ ਹੈ। ਮੋਟਾਪੇ ਦੇ ਕਾਰਨ ਡਾਇਬੀਟੀਜ਼ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।