Heart Attack : ਦੁਨੀਆ ਭਰ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਇਹ ਇੱਕ ਘਾਤਕ ਬਿਮਾਰੀ ਹੈ। ਇਸ ਤੋਂ ਮਰਦ ਅਤੇ ਔਰਤਾਂ ਦੋਵੇਂ ਪ੍ਰਭਾਵਿਤ ਹੁੰਦੇ ਹਨ। ਸਿਹਤ ਮਾਹਿਰਾਂ ਨੇ ਪਾਇਆ ਹੈ ਕਿ ਦਿਲ ਨਾਲ ਸਬੰਧਤ ਬਿਮਾਰੀਆਂ ਕੋਰੋਨਾ ਤੋਂ ਬਾਅਦ ਹੋਰ ਗੰਭੀਰ ਹੋ ਗਈਆਂ ਹਨ। ਇਸ ਤੋਂ ਇਲਾਵਾ ਸਰੀਰਕ ਗਤੀਵਿਧੀ ਦੀ ਕਮੀ, ਭੋਜਨ ਵਿੱਚ ਗੜਬੜ, ਤਣਾਅ ਵਧਣ ਨਾਲ ਦਿਲ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਔਰਤਾਂ ਅਤੇ ਮਰਦਾਂ ਵਿੱਚ ਇਸ ਦੇ ਲੱਛਣਾਂ ਵਿੱਚ ਵੀ ਅੰਤਰ ਵੇਖਿਆ ਗਿਆ ਹੈ।
ਕੁੱਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਦਿਲ ਦਾ ਦੌਰਾ ਜ਼ਿਆਦਾ ਖਤਰਨਾਕ ਤੇ ਜਾਨਲੇਵਾ ਹੋ ਸਕਦਾ ਹੈ। ਸਮੇਂ ਸਿਰ ਇਲਾਜ ਦੀ ਘਾਟ ਨੂੰ ਇਸ ਖਤਰੇ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਔਰਤਾਂ ਤੇ ਮਰਦਾਂ ਵਿੱਚ ਹਾਰਟ ਅਟੈਕ (Heart Attack) ਦੇ ਮਾਮਲੇ ਕਿਵੇਂ ਵੱਖ-ਵੱਖ ਹੋ ਸਕਦੇ ਹਨ ਤੇ ਉਨ੍ਹਾਂ ਦਾ ਇਲਾਜ ਕੀ ਹੈ...
ਔਰਤਾਂ ਤੇ ਮਰਦਾਂ 'ਚ ਵੱਖ-ਵੱਖ ਹੁੰਦੇ ਨੇ ਹਾਰਟ ਅਟੈਕ ਦੇ ਲੱਛਣ
ਕੋਲੰਬੀਆ ਦੇ ਜੌਨਸ ਹੌਪਕਿੰਸ ਵਿੱਚ ਮੈਡੀਕਲ ਡਾਇਰੈਕਟਰ ਡਾ. ਲਿਲੀ ਬਰੋਚ ਦਾ ਕਹਿਣਾ ਹੈ ਕਿ ਔਰਤਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਛਾਤੀ-ਜਕੜਨ ਤੇ ਸਾਹ ਦੀ ਪਰੇਸ਼ਾਨੀ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਵੇਖਣ ਨੂੰ ਮਿਲਦੀ ਹੈ। ਇਸ ਦੇ ਕੁੱਝ ਹੋਰ ਲੱਛਣ ਵੱਖਰੇ ਤੌਰ 'ਤੇ ਵੇਖਣ ਨੂੰ ਮਿਲੇ ਹਨ।
ਕੀ ਔਰਤਾਂ ਵਿੱਚ ਦਿਲ ਦੇ ਦੌਰੇ ਜਾਨਲੇਵਾ?
ਅਮਰੀਕਨ ਹਾਰਟ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ ਦਿਲ ਦੇ ਦੌਰੇ ਦੇ ਇੱਕ ਸਾਲ ਦੇ ਫਰਕ ਵਿੱਚ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਇਹ ਗੱਲਾਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ 50,000 ਮਰੀਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਸਮਝੀਆਂ ਗਈਆਂ ਹਨ ਜੋ ਦਿਲ ਦੇ ਦੌਰੇ ਕਾਰਨ ਹਸਪਤਾਲ ਵਿੱਚ ਦਾਖਲ ਸਨ। ਇਸ ਰਿਪੋਰਟ ਮੁਤਾਬਕ ਪਹਿਲੇ ਹਾਰਟ ਅਟੈਕ ਦੇ 5 ਸਾਲਾਂ ਦੇ ਅੰਦਰ ਮੌਤ, ਹਾਰਟ ਫੇਲ ਜਾਂ ਸਟ੍ਰੋਕ ਦਾ ਖਤਰਾ 47 ਫੀਸਦੀ ਪਾਇਆ ਗਿਆ ਹੈ, ਜਦੋਂ ਕਿ ਪੁਰਸ਼ਾਂ 'ਚ ਇਹ 36 ਫੀਸਦੀ ਤੱਕ ਹੋ ਸਕਦਾ ਹੈ।
ਔਰਤਾਂ-ਮਰਦਾਂ ਵਿੱਚ ਹਾਰਟ ਅਟੈਕ ਦੇ ਲੱਛਣ
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਮਰਦਾਂ ਤੇ ਔਰਤਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਵੱਖ-ਵੱਖ ਹੋ ਸਕਦੇ ਹਨ। ਦਿਲ ਦੇ ਦੌਰੇ ਦਾ ਸਭ ਤੋਂ ਆਮ ਲੱਛਣ ਛਾਤੀ ਵਿੱਚ ਦਰਦ ਹੈ। ਇਹ ਲੱਛਣ ਮਰਦਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਇਹ ਸਮੱਸਿਆ ਹਾਰਟ ਅਟੈਕ ਵਾਲੀਆਂ 50 ਫੀਸਦੀ ਔਰਤਾਂ ਵਿੱਚ ਹੀ ਦੇਖੀ ਗਈ ਹੈ।
ਮਰਦਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ
>> ਛਾਤੀ ਵਿੱਚ ਦਰਦ ਜਾਂ ਬੇਚੈਨੀ
>> ਸਾਹ ਦੀ ਸਮੱਸਿਆ
>> ਖੱਬੇ ਹੱਥ-ਜਬਾੜੇ ਵਿੱਚ ਦਰਦ
ਔਰਤਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ
>> ਔਰਤਾਂ ਦੇ ਪੀਠ ਵਿੱਤ ਦਰਦ
>> ਗਰਦਨ ਜਾਂ ਜਬਾੜੇ ਵਿੱਚ ਦਰਦ
>> ਦਿਲ ਵਿੱਚ ਜਲਣ-ਬੇਚੈਨੀ
>> ਚੱਕਰ ਆਉਣੇ
>> ਸਾਹ ਦੀ ਕਮੀ ਅਤੇ ਪਸੀਨਾ ਆਉਣਾ