Autism spectrum disorder (ASD): ਅੱਜ ਦੇ ਦੌਰ ਵਿੱਚ ਵੱਡਿਆਂ ਨੂੰ ਛੱਡੋ ਬੱਚਿਆਂ ਦੇ ਹੱਥਾਂ 'ਚ ਵੀ 24 ਘੰਟੇ ਸਮਾਰਟਫੋਨ ਹੁੰਦੇ ਹਨ। ਉਹ ਘੰਟਿਆਂ ਬੱਧੀ ਇਸ ਦੀ ਵਰਤੋਂ ਕਰਦੇ ਹਨ। ਇਸ ਕਰਕੇ ਹੁਣ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਘਟਦਾ ਜਾ ਰਿਹਾ ਹੈ। ਉਹ ਟਾਈਮਪਾਸ ਲਈ ਫੋਨ ਦੀ ਵਰਤੋਂ ਕਰਦੇ ਹਨ। ਉਹ ਘੰਟਿਆਂਬੱਧੀ ਗੇਮਾਂ ਖੇਡਣ ਜਾਂ ਕਿਸੇ ਹੋਰ ਗਤੀਵਿਧੀ ਵਿੱਚ ਲੱਗੇ ਰਹਿੰਦੇ ਹਨ ਪਰ ਇਸ ਦਾ ਬੇਹੱਦ ਮਾੜਾ ਅਸਰ ਬੱਚਿਆਂ ਦੀ ਸਿਹਤ 'ਤੇ ਪੈ ਰਿਹਾ ਹੈ। ਸਮਾਰਟਫ਼ੋਨ ਦੀ ਵਰਤੋਂ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਇੱਥੋਂ ਤੱਕ ਕਿ ਬੱਚੇ ਵੀ ਔਟਿਜ਼ਮ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।


ਡਾਕਟਰਾਂ ਮੁਤਾਬਕ ਫੋਨ ਦੀ ਜ਼ਿਆਦਾ ਵਰਤੋਂ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਨੂੰ ਵਰਚੁਅਲ ਔਟਿਜ਼ਮ ਕਿਹਾ ਜਾਂਦਾ ਹੈ। ਇਹ ਸਮੱਸਿਆ ਪੰਜ ਤੋਂ ਅੱਠ ਸਾਲ ਦੇ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਵਰਚੁਅਲ ਔਟਿਜ਼ਮ ਕਾਰਨ ਬੱਚਿਆਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਦੇ 24% ਬੱਚੇ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ। ਇਸ ਕਾਰਨ ਲਗਪਗ 40 ਫੀਸਦੀ ਬੱਚੇ ਕਿਸੇ ਨਾ ਕਿਸੇ ਕੰਮ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ।


ਵਰਚੁਅਲ ਔਟਿਜ਼ਮ ਕੀ ਹੈ?- ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੱਚਾ ਵਰਚੁਅਲ ਔਟਿਜ਼ਮ ਤੋਂ ਪੀੜਤ ਹੈ ਤਾਂ ਉਹ ਬੋਲਦੇ ਹੋਏ ਥਿੜਕਦਾ ਹੈ। ਇਨ੍ਹਾਂ ਬੱਚਿਆਂ ਵਿੱਚ ਆਈਕਿਊ ਲੈਵਲ ਵੀ ਘੱਟ ਹੁੰਦਾ ਹੈ। ਉਹ ਕਿਸੇ ਨਾਲ ਗੱਲ ਕਰਨ ਤੋਂ ਵੀ ਡਰਦਾ ਹੈ। ਕਿਸੇ ਵੀ ਕੰਮ ਦਾ ਸਹੀ ਢੰਗ ਨਾਲ ਜਵਾਬ ਨਾ ਦੇ ਪਾਉਣਾ ਤੇ ਉਹੀ ਕੰਮ ਵਾਰ-ਵਾਰ ਦੁਹਰਾਉਣਾ ਔਟਿਜ਼ਮ ਦੇ ਹੋਰ ਲੱਛਣ ਹਨ। ਔਟਿਜ਼ਮ ਦੇ ਜਿਨ੍ਹਾਂ ਵੀ ਮਰੀਜ਼ਾ ਆ ਰਹੇ ਹਨ ਇਨ੍ਹਾਂ ਵਿੱਚ 5 ਤੋਂ 10 ਫੀਸਦੀ ਅਜਿਹੇ ਬੱਚੇ ਹਨ ਜੋ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਫ਼ੋਨ ਦੀ ਜ਼ਿਆਦਾ ਵਰਤੋਂ ਬੱਚਿਆਂ ਵਿੱਚ ਵਰਚੁਅਲ ਔਟਿਜ਼ਮ ਦਾ ਕਾਰਨ ਬਣ ਰਹੀ ਹੈ।


ਕੁਝ ਬੱਚਿਆਂ ਨੂੰ ਫੋਨ ਦੇਖ ਕੇ ਹੀ ਖਾਣਾ ਖਾਣ ਦੀ ਆਦਤ ਹੁੰਦੀ ਹੈ। ਇਹ ਵੀ ਬਹੁਤ ਨੁਕਸਾਨਦਾਇਕ ਹੈ। ਬੱਚੇ ਫੋਨ ਨੂੰ ਦੇਖਦੇ ਹੋਏ ਠੀਕ ਤਰ੍ਹਾਂ ਖਾਣਾ ਨਹੀਂ ਖਾ ਪਾਉਂਦੇ। ਫੋਨ ਦੀ ਜ਼ਿਆਦਾ ਵਰਤੋਂ ਕਾਰਨ ਉਸ ਨੂੰ ਪੜ੍ਹਾਈ 'ਚ ਵੀ ਦਿੱਕਤ ਆਉਂਦੀ ਹੈ। ਦੇ ਤੋਂ ਤਿੰਨ ਸਾਲ ਦੀ ਉਮਰ ਦੇ ਕੁਝ ਬੱਚਿਆਂ ਵਿੱਚ ਵੀ ਫੋਨ ਦੇਖਣ ਦਾ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਇਹ ਉਨ੍ਹਾਂ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਅਜਿਹੇ ਵਿੱਚ ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।


ਇਹ ਵੀ ਪੜ੍ਹੋ: UPI Payment: ਹੁਣ ਫਰਾਂਸ 'ਚ ਵੀ ਭਾਰਤੀ ਕਰ ਸਕਣਗੇ UPI ਪੇਮੈਂਟ, ਇੱਕ ਸਕੈਨ ਤੇ ਖ਼ਤਮ ਹੋ ਜਾਵੇਗੀ ਸਾਰੀ ਪਰੇਸ਼ਾਨੀ


ਮਾਪੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ



  1. ਬੱਚਿਆਂ ਵਿੱਚ ਫ਼ੋਨ ਵਰਤਣ ਦਾ ਸਮਾਂ ਘਟਾਓ।

  2. ਬੱਚਿਆਂ ਨੂੰ ਸਮਾਂ ਦਿਓ ਤੇ ਖੇਡਾਂ ਲਈ ਉਤਸ਼ਾਹਿਤ ਕਰੋ।

  3. ਬੱਚਿਆਂ ਨੂੰ ਫ਼ੋਨ ਦੇ ਨੁਕਸਾਨ ਬਾਰੇ ਦੱਸੋ।

  4. ਬੱਚਿਆਂ ਨਾਲ ਰੋਜ਼ਾਨਾ ਗੱਲ ਕਰਨਾ ਯਕੀਨੀ ਬਣਾਓ।


ਇਹ ਵੀ ਪੜ੍ਹੋ: Mount Shatrunjaya: ਇਸ ਇਕੱਲੇ ਪਹਾੜ 'ਤੇ 900 ਮੰਦਰ, ਦੁਨੀਆ ਵਿੱਚ ਇਸ ਵਰਗਾ ਹੋਰ ਕੋਈ ਨਹੀਂ! ਜਾਣੋ ਕਿੱਥੇ ਹੈ ਇਹ ਅਨੋਖਾ ਪਹਾੜ