How to make tea step by step: ਗਰਮੀ ਹੋਏ ਜਾਂ ਸਰਦੀ ਹਰ ਕੋਈ ਸਵੇਰ ਦੀ ਸ਼ੁਰੂਆਤ ਚਾਹ ਨਾਲ ਹੀ ਕਰਦਾ ਹੈ। ਦਿਨ ਵਿੱਚ ਵੀ ਲੋਕ ਤਿੰਨ-ਚਾਰ ਵਾਰ ਚਾਹ ਜ਼ਰੂਰ ਪੀਂਦੇ ਹਨ। ਕਈ ਘਰਾਂ ਅੰਦਰ ਦਾ ਚਾਹ ਵਾਲਾ ਪਤੀਲਾ ਚੁੱਲ੍ਹੇ 'ਤੇ ਹੀ ਰਹਿੰਦਾ ਹੈ ਪਰ ਕੀ ਤੁਸੀਂ ਜਾਣਦੋ ਹੋ ਕਿ 90 ਫੀਸਦੀ ਘਰਾਂ 'ਚ ਗਲਤ ਤਰੀਕੇ ਨਾਲ ਚਾਹ ਬਣਦੀ। ਹੋਰ ਤਾਂ ਹੋਰ ਇਸੇ ਕਰਕੇ ਕਈ ਬਿਮਾਰੀਆਂ ਵੀ ਹੁੰਦੀਆਂ ਹਨ।


ਤੁਸੀਂ ਵੇਖਿਆ ਹੋਵੇਗਾ ਕਿ ਅਕਸਰ ਕੁਝ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਹ ਘਰ ਦੀ ਬਣੀ ਦੁੱਧ ਵਾਲੀ ਚਾਹ ਨੂੰ ਹਜ਼ਮ ਨਹੀਂ ਕਰ ਪਾਉਂਦੇ ਜਾਂ ਘਰ ਦੀ ਬਣੀ ਚਾਹ ਪੀਂਦੇ ਹੀ ਉਨ੍ਹਾਂ ਦੇ ਪੇਟ ਵਿੱਚ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਇੰਨਾ ਹੀ ਨਹੀਂ ਕਈ ਲੋਕਾਂ ਦਾ ਮੰਨਣਾ ਹੈ ਕਿ ਘਰ 'ਚ ਬਣੀ ਚਾਹ ਦਾ ਉਹ ਸਵਾਦ ਨਹੀਂ ਆਉਂਦਾ, ਜੋ ਟੀ-ਸਟਾਲ 'ਤੇ ਮਿਲਣ ਵਾਲੀ ਚਾਹ ਦਾ ਆਉਂਦਾ ਹੈ। 


ਦਰਅਸਲ, ਅਸੀਂ ਘਰ ਵਿੱਚ ਚਾਹ ਬਣਾਉਂਦੇ ਸਮੇਂ ਅਕਸਰ ਹੀ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਾਂ, ਜਿਸ ਕਾਰਨ ਨਾ ਸਿਰਫ ਚਾਹ ਦਾ ਸਵਾਦ ਸਹੀ ਨਹੀਂ ਰਹਿੰਦਾ ਹੈ, ਸਗੋਂ ਇਸ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇੱਥੇ ਅਸੀਂ ਦੱਸਦੇ ਹਾਂ ਕਿ ਚਾਹ ਬਣਾਉਣ ਦਾ ਸਹੀ ਤਰੀਕਾ ਕੀ ਹੈ।


ਚਾਹ ਬਣਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ
1. ਆਮ ਤੌਰ 'ਤੇ ਜਦੋਂ ਅਸੀਂ ਚਾਹ ਬਣਾਉਂਦੇ ਹਾਂ ਤਾਂ ਅਸੀਂ ਦੁੱਧ ਤੇ ਪਾਣੀ ਨੂੰ ਬਿਨਾਂ ਮਾਪਿਆਂ ਹੀ ਮਿਲਾ ਦਿੰਦੇ ਹਾਂ, ਜੋ ਕਿ ਗਲਤ ਤਰੀਕਾ ਹੈ।
2. ਜੇਕਰ ਤੁਸੀਂ ਚਾਹ ਪੱਤੀ ਤੇ ਚੀਨੀ ਨੂੰ ਸਭ ਤੋਂ ਪਹਿਲਾਂ ਪਾਣੀ 'ਚ ਉਬਾਲਦੇ ਹੋ ਤਾਂ ਇਸ ਨਾਲ ਪੇਟ 'ਚ ਗੈਸ ਦੀ ਸਮੱਸਿਆ ਹੋ ਸਕਦੀ ਹੈ।
3. ਜਦੋਂ ਵੀ ਚਾਹ ਬਣਾਓ ਦੁੱਧ ਦੇ ਉਬਲਣ ਤੋਂ ਬਾਅਦ ਹੀ ਚਾਹ 'ਚ ਅਦਰਕ ਪਾਓ। ਇਸ ਨਾਲ ਸਵਾਦ ਵੀ ਸਹੀ ਰਹੇਗਾ ਤੇ ਦੁੱਧ ਵੀ ਨਹੀਂ ਫਟੇਗਾ।


ਚਾਹ ਬਣਾਉਣ ਦਾ ਸਹੀ ਤਰੀਕਾ
1. ਸਭ ਤੋਂ ਪਹਿਲਾਂ ਬਰਤਨ ਵਿੱਚ ਦੁੱਧ ਤੇ ਪਾਣੀ ਨੂੰ ਸਹੀ ਅਨੁਪਾਤ ਵਿੱਚ ਪਾਓ। ਉਦਾਹਰਨ ਲਈ, ਜੇਕਰ ਤੁਸੀਂ ਦੋ ਕੱਪ ਚਾਹ ਬਣਾਉਣ ਜਾ ਰਹੇ ਹੋ, ਤਾਂ ਪਹਿਲਾਂ ਡੇਢ ਕੱਪ ਪਾਣੀ ਤੇ ਇੱਕ ਕੱਪ ਦੁੱਧ ਮਿਲਾਓ।


2. ਹੁਣ ਇਸ ਨੂੰ ਗੈਸ 'ਤੇ ਰੱਖ ਦਿਓ ਤੇ ਗੈਸ ਚਾਲੂ ਕਰਨ ਤੋਂ ਪਹਿਲਾਂ ਇਸ 'ਚ 1 ਤੋਂ 2 ਚਮਚ ਚਾਹ ਪੱਤੀ ਤੇ ਸਵਾਦ ਮੁਤਾਬਕ ਚੀਨੀ ਪਾਓ।


3. ਹੁਣ ਗੈਸ ਚਾਲੂ ਕਰੋ ਤੇ ਇਸ ਸਭ ਨੂੰ ਇਕੱਠੇ ਉਬਾਲੋ। ਅਜਿਹਾ ਕਰਨ ਨਾਲ ਦੁੱਧ 'ਚ ਚਾਹ ਪੱਤੀ ਦੀ ਖੁਸ਼ਬੂ ਵਧੇਗੀ।


4. ਜਦੋਂ ਚਾਹ ਗਰਮ ਹੋ ਜਾਵੇ ਤਾਂ ਇਸ 'ਚ ਕੁੱਟ ਕੇ ਅਦਰਕ ਪਾਓ ਤੇ ਢੱਕ ਕੇ ਗੈਸ ਘੱਟ ਕਰ ਦਿਓ।


5. ਜਦੋਂ ਚਾਹ ਉਬਲਣ ਲੱਗੇ ਤਾਂ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਹਿਲਾਓ। ਇਸ ਨਾਲ ਬਾਜ਼ਾਰ ਵਾਲਾ ਸੁਆਦ ਆ ਜਾਏਗਾ।


6. ਚਾਹ ਨੂੰ ਇਸ ਤਰ੍ਹਾਂ ਘੱਟ ਗੈਸ 'ਤੇ 1 ਮਿੰਟ ਤੱਕ ਚੰਗੀ ਤਰ੍ਹਾਂ ਹਿਲਾ ਕੇ ਪਕਾਓ। ਹੁਣ ਇਹ ਕੜਕ ਚਾਹ ਪੀਣ ਲਈ ਤਿਆਰ ਹੈ।