Arthritis: ਗਠੀਆ ਇੱਕ ਬਹੁਤ ਹੀ ਆਮ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਛੋਟੀ ਉਮਰ ਵਿੱਚ ਵੀ ਲੋਕਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਸਰੀਰ ਦੇ ਇਕ ਨਹੀਂ ਸਗੋਂ ਕਈ ਅੰਗ ਪ੍ਰਭਾਵਿਤ ਹੋ ਜਾਂਦੇ ਹਨ, ਜਿਸ ਕਰਕੇ ਕਾਫੀ ਪਰੇਸ਼ਾਨੀ ਹੁੰਦੀ ਹੈ। 


ਮਾਹਰਾਂ ਅਨੁਸਾਰ ਗਠੀਏ ਦੇ ਲੱਛਣ ਉਂਗਲਾਂ 'ਤੇ ਸਾਫ਼ ਨਜ਼ਰ ਆਉਂਦੇ ਹਨ। ਜੇਕਰ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਇਸ ਸਮੱਸਿਆ ਨਾਲ ਸਮੇਂ ਸਿਰ ਨਿਪਟਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਗਠੀਏ (Arthritis) ਦੇ ਕਿਹੜੇ ਲੱਛਣ ਉਂਗਲਾਂ 'ਤੇ ਦਿਖਾਈ ਦਿੰਦੇ ਹਨ ...


ਉਂਗਲਾਂ ਨਾਲ ਕੰਮ ਕਰਨ 'ਚ ਪਰੇਸ਼ਾਨੀ ਹੋਣਾ
ਅੱਜਕੱਲ੍ਹ ਮੋਬਾਈਲ ਅਤੇ ਲੈਪਟਾਪ ਦੇ ਆਉਣ ਨਾਲ ਜ਼ਿਆਦਾਤਰ ਕੰਮ ਉਂਗਲਾਂ ਨਾਲ ਹੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਭੋਜਨ ਖਾਣ, ਕੋਈ ਚੀਜ਼ ਰੱਖਣ ਅਤੇ ਹੋਰ ਕੰਮਾਂ ਵਿਚ ਉਂਗਲਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜੇਕਰ ਉਂਗਲਾਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਅਤੇ ਕੰਮ ਕਰਨ 'ਚ ਦਿੱਕਤ ਆ ਰਹੀ ਹੈ ਤਾਂ ਇਹ ਗਠੀਆ ਦੇ ਲੱਛਣ ਹੋ ਸਕਦੇ ਹਨ।


ਉਂਗਲਾਂ ਵਿੱਚ ਦਰਦ ਹੋਣਾ
ਗਠੀਏ ਦੇ ਕਾਰਨ ਉਂਗਲਾਂ ਵਿੱਚ ਤੇਜ਼ ਦਰਦ ਸ਼ੁਰੂ ਹੋ ਜਾਂਦਾ ਹੈ। ਮੁੱਖ ਤੌਰ 'ਤੇ ਉਂਗਲਾਂ ਦੇ ਜੋੜਾਂ ਵਿੱਚ ਦਰਦ ਹੋਣਾ ਕਾਫ਼ੀ ਆਮ ਗੱਲ ਹੈ। ਮੁੱਠੀ ਬੰਦ ਕਰਨ ਨਾਲ ਵੀ ਬਹੁਤ ਦਰਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਜਾ ਕੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Almond Oil: ਬਦਾਮ ਦਾ ਤੇਲ ਬਚਾਉਂਦਾ ਕਈ ਬਿਮਾਰੀਆਂ ਤੋਂ, ਜਾਣੋ ਇਸਦੇ ਚਮਤਕਾਰੀ ਫਾਇਦੇ


ਉਂਗਲਾਂ ਸੁੰਨ ਹੋਣਾ
ਗਠੀਏ ਕਾਰਨ ਉਂਗਲਾਂ 'ਚ ਦਰਦ ਤਾਂ ਹੁੰਦਾ ਹੈ ਪਰ ਉਹ ਸੁੰਨ ਹੋਣੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਝਨਝਨਾਹਟ ਦੀ ਸਮੱਸਿਆ ਵੀ ਹੋ ਸਕਦੀ ਹੈ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਬਿਨਾਂ ਦੇਰੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।


ਉਂਗਲਾਂ ਵਿੱਚ ਸੋਜ ਆਉਣਾ
ਗਠੀਆ ਦੇ ਕਾਰਨ ਉਂਗਲਾਂ ਦੇ ਆਲੇ-ਦੁਆਲੇ ਸੋਜ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਵਿੱਚ ਲਾਲੀ ਨਜ਼ਰ ਆਉਣ ਲੱਗ ਪੈਂਦੀ ਹੈ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਬਿਨਾਂ ਕਿਸੇ ਲਾਪਰਵਾਹੀ ਤੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕੇ।


ਕਿਸੇ ਚੀਜ਼ ਨੂੰ ਫੜਨ ਵਿੱਚ ਤਕਲੀਫ ਹੋਣਾ
ਗਠੀਆ ਵਿੱਚ ਉਂਗਲਾਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਅਜਿਹੇ 'ਚ ਉਂਗਲਾਂ ਨਾਲ ਕਿਸੇ ਚੀਜ਼ ਨੂੰ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਨਾਲ ਬਾਅਦ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ, ਕਿਸੇ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Fatty Liver: ਬੱਚਿਆਂ ਵਿੱਚ ਫੈਟੀ ਲਿਵਰ ਵਧਾ ਰਹੀ ਚੀਨੀ, ਮਾਪੇ ਸਮੇਂ ਸਿਰ ਹੋ ਜਾਣ ਸੁਚੇਤ