Artificial Food Colors : ਅੱਜ-ਕੱਲ੍ਹ ਸਾਡੀ ਖਾਣ-ਪੀਣ ਦੀਆਂ ਆਦਤਾਂ 'ਚ ਕਾਫੀ ਬਦਲਾਅ ਹੋ ਰਿਹਾ ਹੈ। ਖਾਣ-ਪੀਣ ਦੀਆਂ ਕਈ ਰੰਗ-ਬਿਰੰਗੀਆਂ ਚੀਜ਼ਾਂ ਸਾਨੂੰ ਆਕਰਸ਼ਿਤ ਕਰਦੀਆਂ ਹਨ। ਅਸੀਂ ਇਨ੍ਹਾਂ ਦਾ ਸੇਵਨ ਵੀ ਬਿਨਾਂ ਸੋਚੇ ਸਮਝੇ ਕਰ ਲੈਂਦੇ ਹਾਂ, ਇਹ ਵੀ ਨਹੀਂ ਸੋਚਦੇ ਕਿ ਇਨ੍ਹਾਂ ਦਾ ਸਿਹਤ 'ਤੇ ਕੀ ਅਸਰ ਪਵੇਗਾ। ਡੇਲੀ ਲਾਈਫ ਵਿੱਚ ਕਈ ਰੰਗ-ਬਿਰੰਗੇ ਭੋਜਨਾਂ ਦੀ ਵਰਤੋਂ ਵੱਧ ਗਈ ਹੈ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਨਕਲੀ ਰੰਗ ਮਿਲਾਏ ਹੋਏ ਹਨ, ਜੋ ਸਾਡੀ ਸਿਹਤ 'ਤੇ ਮਾੜਾ ਅਸਰ ਪਾਉਂਦੇ ਹਨ। 


ਇਹ ਸਲੋਅ ਪਾਇਜ਼ਨ ਸਾਡੇ ਸਰੀਰ 'ਤੇ ਆਪਣਾ ਅਸਰ ਛੱਡਦੇ ਹਨ। ਬੱਚਿਆਂ ਨੂੰ ਪਸੰਦ ਆਉਣ ਵਾਲੀਆਂ ਟੌਫੀਆਂ, ਜੈਲੀ, ਜੇਮਸ ਆਦਿ ਚੀਜ਼ਾਂ ਵਿੱਚ ਵੀ ਇਨ੍ਹਾਂ ਰੰਗਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹਨ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਕਿ ਨਕਲੀ ਰੰਗਾਂ ਦਾ ਬੱਚਿਆਂ ਅਤੇ ਸਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ, ਜਿਨ੍ਹਾਂ ਭੋਜਨਾਂ ਵਿੱਚ ਇਹ ਰੰਗ ਪਾਏ ਜਾਂਦੇ ਹਨ...


ਕੈਂਸਰ ਦਾ ਖਤਰਾ


ਜਦੋਂ ਆਰਟੀਫੀਸ਼ੀਅਲ ਫੂਡ ਕਲਰ ਸਾਡੇ ਸਰੀਰ ਵਿੱਚ ਵੱਡੀ ਮਾਤਰਾ ਵਿੱਚ ਪਹੁੰਚਦਾ ਹੈ, ਤਾਂ ਇਸ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਦਰਅਸਲ, ਆਰਟੀਫਿਸ਼ੀਅਲ ਫੂਡ ਕਲਰ ਬਣਾਉਣ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਿਚ ਬੇਂਜੀਨ ਯਾਨੀ ਕਾਰਸੀਨੋਜੇਨ ਪਾਇਆ ਜਾਂਦਾ ਹੈ, ਜੋ ਕਿ ਬਹੁਤ ਖਤਰਨਾਕ ਹੈ। ਇਨ੍ਹਾਂ ਫੂਡ ਕਲਰ ਵਿਚ ਕਈ ਕੈਮੀਕਲ ਵੀ ਮਿਲਾਏ ਜਾਂਦੇ ਹਨ, ਜੋ ਕਈ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਕਈ ਖੋਜਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਲੰਬੇ ਸਮੇਂ ਤੱਕ ਆਰਟੀਫਿਸ਼ੀਅਲ ਫੂਡ ਕਲਰ ਦਾ ਸੇਵਨ ਕੈਂਸਰ ਦਾ ਖ਼ਤਰਾ ਪੈਦਾ ਕਰਦਾ ਹੈ।


ਇਹ ਵੀ ਪੜ੍ਹੋ: Red Pepper: ਸਾਵਧਾਨ! ਭੋਜਨ 'ਚ ਨਕਲੀ ਲਾਲ ਮਿਰਚ ਦਾ ਤਾਂ ਨਹੀਂ ਕਰ ਰਹੇ ਇਸਤੇਮਾਲ? ਇੰਝ 5 ਮਿੰਟਾਂ 'ਚ ਕਰੋ ਅਸਲੀ-ਨਕਲੀ ਦੀ ਜਾਂਚ


ਐਲਰਜੀ ਹੋਣ ਦਾ ਖਤਰਾ


ਆਰਟੀਫਿਸ਼ੀਅਲ ਫੂਡ ਕਲਰ ਦਾ ਜ਼ਿਆਦਾ ਸੇਵਨ ਕਰਨ ਨਾਲ ਬੱਚਿਆਂ ਨੂੰ ਐਲਰਜੀ ਹੋ ਸਕਦੀ ਹੈ। ਇਸ ਨਾਲ ਸਾਹ ਚੜ੍ਹਨਾ, ਪੇਟ ਦਰਦ, ਕੜਵੱਲ, ਚਮੜੀ 'ਤੇ ਧੱਫੜ ਪੈਣਾ, ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਬੱਚਿਆਂ ਵਿੱਚ ਹੋਰ ਵੀ ਕਈ ਸਮੱਸਿਆਵਾਂ ਵਧ ਸਕਦੀਆਂ ਹਨ।


ਮਾਨਸਿਕ ਸਮੱਸਿਆ 


ਜੇਕਰ ਤੁਸੀਂ ਜਾਂ ਤੁਹਾਡਾ ਬੱਚਾ ਉਨ੍ਹਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸੇਵਨ ਕਰਦਾ ਹੈ, ਜਿਨ੍ਹਾਂ ਵਿੱਚ ਆਰਟੀਫਿਸ਼ੀਅਲ ਫੂਡ ਕਲਰ ਦੀ ਵਰਤੋਂ ਕੀਤੀ ਗਈ ਹੈ, ਤਾਂ ਮਾਨਸਿਕ ਬਿਮਾਰੀ ਅਟੈਂਸ਼ਨ ਡੇਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਵੀ ਹੋ ਸਕਦਾ ਹੈ। ਇਸ ਬਿਮਾਰੀ ਦੇ ਕਰਕੇ ਇਕਾਗਰਤਾ ਦੀ ਕਮੀ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ ਇਨ੍ਹਾਂ ਭੋਜਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ।


ਇਨ੍ਹਾਂ ਚੀਜ਼ਾਂ ਵਿੱਚ ਹੁੰਦਾ ਆਰਟੀਫੀਸ਼ੀਅਲ ਫੂਡ ਕਲਰ


ਅਨਾਜ
ਕੈਂਡੀ, ਚਿਪਸ, ਚਿਊਇੰਗ ਗਮ
ਅਚਾਰ, ਰੈਡੀਮੇਡ ਜੂਸ
ਮਿੱਠਾ ਦਹੀਂ
ਐਨਰਜੀ ਬਾਰ
ਓਟਮੀਲ, ਪੌਪਕੋਰਨ, ਵ੍ਹਾਈਟ ਬ੍ਰੈ਼ਡ
ਸਲਾਦ ਡਰੈਸਿੰਗ, ਵਨੀਲਾ ਆਈਸਕ੍ਰੀਮ
ਬਾਲਸੈਮਿਕ ਵਿਨੇਗਰ
ਕੋਲਾ ਅਤੇ ਰੈਡੀਮੇਡ ਡਰਿੰਕਸ


ਇਨ੍ਹਾਂ ਚੀਜ਼ਾਂ ਵਿੱਚ ਨਹੀਂ ਹੁੰਦਾ ਆਰਟੀਫੀਸ਼ੀਅਲ ਫੂਡ ਕਲਰ


ਦੁੱਧ, ਸਾਦਾ ਦਹੀਂ, ਪਨੀਰ, ਅੰਡੇ
ਬਿਨਾਂ ਸੁਆਦ ਵਾਲੇ ਬਦਾਮ, ਕਾਜੂ, ਅਖਰੋਟ, ਸੂਰਜਮੁਖੀ ਦੇ ਬੀਜ 
ਸਾਰੇ ਤਾਜ਼ੇ ਫਲ ਅਤੇ ਸਬਜ਼ੀਆਂ
ਓਟਸ, ਬ੍ਰਾਊਨ ਰਾਈਸ, ਕਿਨੋਆ, ਜੌਂ ਵਰਗੇ ਅਨਾਜ
ਕਾਲੀ ਬੀਨਜ਼, ਛੋਲੇ, ਨੇਵੀ ਬੀਨਜ਼, ਦਾਲ, ਕਿਡਨੀ ਬੀਨਜ਼


ਇਹ ਵੀ ਪੜ੍ਹੋ: Stale Food: ਬਾਸੀ ਭੋਜਨ ਖਾਣ ਵਾਲੇ ਸਾਵਧਾਨ! ਸਿਹਤ ਨੂੰ ਪਹੁੰਚਦੇ ਇਹ ਵੱਡੇ ਨੁਕਸਾਨ


Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।