Health Tips : ਮੌਨਸੂਨ ਸ਼ੁਰੂ ਹੋਣ ਦੇ ਨਾਲ ਹੀ ਮੱਛਰ ਆਉਣ ਲੱਗਦੇ ਹਨ ਤੇ ਪ੍ਰੇਸ਼ਾਨ ਕਰਨ ਲੱਗ ਜਾਂਦੇ ਹਨ। ਵੈਸੇ ਇਹ ਮੌਸਮ ਆਪਣੇ ਨਾਲ ਕਈ ਬੀਮਾਰੀਆਂ ਵੀ ਲੈ ਕੇ ਆਉਂਦਾ ਹੈ। ਭਾਵੇਂ ਬਰਸਾਤ ਦੇ ਮੌਸਮ ਵਿੱਚ ਠੰਢਕ ਦਾ ਅਹਿਸਾਸ ਸਭ ਤੋਂ ਵਧੀਆ ਹੁੰਦਾ ਹੈ ਪਰ ਇਸ ਮੌਸਮ ਵਿੱਚ ਕਈ ਬਿਮਾਰੀਆਂ ਵੀ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ।



ਜੀ ਹਾਂ ਤੇ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਮੱਛਰਾਂ ਦੀ ਸਮੱਸਿਆ ਹੈ। ਇਸ ਮੌਸਮ ਵਿੱਚ ਮੱਛਰ ਦੇ ਕੱਟਣ ਦਾ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ ਤੇ ਲੋਕਾਂ ਨੂੰ ਤੇਜ਼ ਬੁਖਾਰ, ਸਾਹ ਲੈਣ ਵਿੱਚ ਤਕਲੀਫ਼ ਤੇ ਹੋਰ ਸਿਹਤ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਘਰ 'ਚ ਮੱਛਰ ਨਹੀਂ ਆਉਣਗੇ।

ਪੌਦੇ- ਮੱਛਰਾਂ ਨੂੰ ਘਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਤੁਸੀਂ ਘਰੇਲੂ ਉਪਾਅ ਅਪਣਾ ਸਕਦੇ ਹੋ। ਦਰਅਸਲ, ਤੁਸੀਂ ਘਰ 'ਚ ਕੁਝ ਅਜਿਹੇ ਪੌਦੇ ਲਗਾਉਣੇ ਹਨ, ਜਿਨ੍ਹਾਂ ਦੀ ਮਹਿਕ ਮੱਛਰਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀ। ਕਿਹਾ ਜਾਂਦਾ ਹੈ ਕਿ ਤੁਲਸੀ ਦਾ ਪੌਦਾ ਮੱਛਰਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ। ਅਜਿਹੇ 'ਚ ਤੁਸੀਂ ਇਸ ਨੂੰ ਘਰ ਦੇ ਮੁੱਖ ਗੇਟ 'ਤੇ ਰੱਖ ਸਕਦੇ ਹੋ ਜਾਂ ਜਿੱਥੋਂ ਮੱਛਰ ਅਕਸਰ ਆਉਂਦੇ ਹਨ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਤੁਸੀਂ ਲੈਮਨ ਗ੍ਰਾਸ, ਲੈਮਨ ਬਾਮ, ਰੋਜ਼ਮੇਰੀ ਜਾਂ ਲੈਵੇਂਡਰ ਪਲਾਂਟ ਦੀ ਮਦਦ ਵੀ ਲੈ ਸਕਦੇ ਹੋ।

ਕਪੂਰ ਦਾ ਉਪਾਅ- ਕਪੂਰ ਨਾਲ ਮੱਛਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੀ ਹਾਂ, ਬਾਜ਼ਾਰ ਵਿੱਚ ਕਪੂਰ ਦੇ ਕਈ ਉਤਪਾਦ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਮੱਛਰਾਂ ਨੂੰ ਮਾਰ ਸਕਦੇ ਹੋ। ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ ਬਾਜ਼ਾਰ 'ਚ ਮਿਲਣ ਵਾਲੀਆਂ ਗੋਲੀਆਂ ਦੀ ਵਰਤੋਂ ਕਰਕੇ ਵੀ ਰਾਹਤ ਪਾ ਸਕਦੇ ਹੋ ਅਤੇ ਇਸ ਦੇ ਲਈ ਕਪੂਰ ਲੈ ਕੇ ਗਰਮ ਪਾਣੀ 'ਚ ਪਾਓ। ਇਹ ਤਰੀਕਾ ਮੱਛਰਾਂ ਨੂੰ ਭਜਾ ਸਕਦਾ ਹੈ।

ਲੈਵੇਂਡਰ ਅਤੇ ਟੀ ਟ੍ਰੀ ਆਇਲ - ਮਾਹਿਰਾਂ ਦੇ ਅਨੁਸਾਰ ਲੈਵੇਂਡਰ ਅਤੇ ਟੀ ਟ੍ਰੀ ਆਇਲ ਦੀ ਖੁਸ਼ਬੂ ਮੱਛਰਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਜੀ ਹਾਂ, ਮਾਨਸੂਨ 'ਚ ਘਰ 'ਚ ਮੱਛਰ ਵੱਡੀ ਗਿਣਤੀ 'ਚ ਆਉਂਦੇ ਹਨ, ਅਜਿਹੇ 'ਚ ਤੁਸੀਂ ਇਨ੍ਹਾਂ ਤੇਲ ਨੂੰ ਚਮੜੀ 'ਤੇ ਲਗਾ ਕੇ ਮੱਛਰਾਂ ਤੋਂ ਬਚ ਸਕਦੇ ਹੋ।