ਚੰਡੀਗੜ੍ਹ: ਸਾਰਾ ਦਿਨ ਬੈਠ ਕੇ ਕੰਮ ਕਰਨ, ਬਿਨਾਂ ਸਮੇਂ ਖਾਣਾ-ਪੀਣਾ ਤੇ ਜੰਕ ਫ਼ੂਡ ਕਾਰਨ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਮੋਟਾਪੇ ਦੇ ਸ਼ਿਕਾਰ ਲੋਕਾਂ ਦੇ ਦਿਮਾਗ ‘ਚ ਕਿਸੇ ਨਾ ਕਿਸੇ ਕੋਨੇ ‘ਚ ਇਸ ਗੱਲ ਦੀ ਫਿਕਰ ਜ਼ਰੂਰ ਹੁੰਦੀ ਹੈ ਕਿ ਵਧਦੇ ਭਾਰ ਨੂੰ ਘੱਟ ਕਿਵੇਂ ਕੀਤਾ ਜਾਵੇ। ਜੋ ਲੋਕ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ, ਉਹ ਜਿੰਮ ‘ਚ ਵਰਕਆਊਟ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਕੁਝ ਲੋਕ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨ ਲੱਗਦੇ ਹਨ।


ਕਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਵੀ ਕਰਨ ਲੱਗਦੇ ਹਨ ਪਰ ਇਹ ਗੱਲ ਹਮੇਸ਼ਾ ਧਿਆਨ ‘ਚ ਰੱਖ ਲਵੋ ਕਿ ਫ਼ਿੱਟ ਹੋਣਾ ਜ਼ਰੂਰੀ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਖਾਣ-ਪੀਣ ‘ਤੇ ਪਾਬੰਦੀ ਲਾ ਦਿਓ। ਬਹੁਤ ਸਾਰੇ ਲੋਕ ਖਾਣ-ਪੀਣ ਨੂੰ ਬਿਲਕੁੱਲ ਹੀ ਬੰਦ ਕਰ ਦਿੰਦੇ ਹਨ ਜੋ ਤੁਹਾਡੀ ਸਿਹਤ ‘ਤੇ ਬੁਰਾ ਅਸਰ ਪਾ ਸਕਦੀ ਹਨ।  ਅੱਜ ਅਸੀਂ ਤੁਹਾਨੂੰ ਭਾਰ ਘੱਟ ਕਰਨ ਵਾਲੇ ਅਜਿਹੇ ਹੀ ਟਿਪਸ ਬਾਰੇ ਦੱਸਣ ਜਾ ਰਹੇ ਹਾਂ, ਜਿਸ ‘ਤੇ ਯਕੀਨ ਨਾ ਕਰੋ...


1. ਸਿਰਫ਼ ਫ਼ਲ ਹੀ ਖਾਣਾ: ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਫ਼ਲਾਂ ਨੂੰ ਖਾਣ ਨਾਲ ਭਾਰ ਨਹੀਂ ਵਧਦਾ ਪਰ ਇਹ ਗੱਲ ਧਿਆਨ ‘ਚ ਰੱਖੋ ਕਿ ਫ਼ਲ ਖਾਣ ਨਾਲ ਜੇਕਰ ਭਾਰ ਵਧਦਾ ਨਹੀਂ ਤਾਂ ਘੱਟ ਵੀ ਨਹੀਂ ਹੁੰਦਾ। ਤੁਸੀਂ ਭੋਜਨ ਦੀ ਇੱਕ ਪਹਿਰ ਦੀ ਖੁਰਾਕ ਦੇ ਸਥਾਨ ‘ਤੇ ਫ਼ਲਾਂ ਦਾ ਸੇਵਨ ਕਰੋ। ਇਸ ਨਾਲ ਸਰੀਰ ‘ਚ ਸ਼ਕਤੀ ਆਉਂਦੀ ਹੈ।


2. ਸਿਰਫ਼ ਪਾਣੀ ਪੀਣਾ: ਸਿਰਫ਼ ਪਾਣੀ ਪੀਂਦੇ ਰਹਿਣ ਨਾਲ ਮੋਟਾਪਾ ਨਹੀਂ ਵਧਦਾ, ਇਹ ਸਿਰਫ਼ ਇੱਕ ਮਿੱਥ ਹੈ। ਪਾਣੀ ਪੀਣ ਨਾਲ ਤੁਹਾਡਾ ਪੇਟ ਭਰ ਜਾਂਦਾ ਹੈ ਪਰ ਕੈਲੋਰੀ ‘ਚ ਕਮੀ ਨਹੀਂ ਆਉਂਦੀ।


3.ਕਾਰਬੋਹਾਈਡਰੇਟ ਖ਼ੁਰਾਕ ਨਾ ਲੈਣਾ: ਜੇਕਰ ਤੁਸੀਂ ਆਪਣੀ ਖੁਰਾਕ ‘ਚ ਕਾਰਬੋਹਾਈਡਰੇਟ ਨੂੰ ਸ਼ਾਮਲ ਨਹੀਂ ਕਰਦੇ ਤਾਂ ਤੁਹਾਨੂੰ ਕਮਜ਼ੋਰੀ ਆ ਜਾਵੇਗੀ। ਸਰੀਰ ਲਈ ਕਾਰਬੋਹਾਈਡਰੇਟ ਜ਼ਰੂਰੀ ਹੈ।


4. ਸ਼ਾਕਾਹਾਰੀ ਬਣਨ ਨਾਲ ਦੁਬਲਾਪਨ: ਸ਼ਾਕਾਹਾਰੀ ਬਣਨ ਨਾਲ ਕਦੇ ਵੀ ਤੁਸੀਂ ਪਤਲੇ ਨਹੀਂ ਹੋ ਸਕਦੇ, ਪਤਲੇ ਹੋਣ ਲਈ ਤੁਹਾਨੂੰ ਵਰਕਆਊਟ ਕਰਨ ਦੀ ਜ਼ਰੂਰਤ ਹੈ। ਅਜਿਹੇ ‘ਚ ਤੁਸੀਂ ਸੂਚੀ ਦੇ ਹਿਸਾਬ ਨਾਲ ਖਾਣਾ ਖਾਓ।


5. ਮਠਿਆਈ ਨਾ ਖਾਣਾ: ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮਿੱਠਾ ਖਾਣ ਨਾਲ ਉਹ ਮੋਟੇ ਹੋ ਜਾਣਗੇ ਪਰ ਅਜਿਹਾ ਨਹੀਂ ਹੈ। ਡਾਰਕ ਚਾਕਲੇਟ ਖਾਣ ਨਾਲ ਸਰੀਰ ਨੂੰ ਲਾਭ ਪਹੁੰਚਦਾ ਹੈ ਤੇ ਮੋਟਾਪਾ ਵੀ ਘੱਟ ਹੁੰਦਾ ਹੈ।


6. ਸਿਰਫ਼ ਫ਼ਾਈਬਰ ਦਾ ਸੇਵਨ ਕਰਨਾ: ਫ਼ਾਈਬਰ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ, ਇਸ ਤੋਂ ਇਲਾਵਾ ਤੁਹਾਡੀ ਪਾਚਨ ਕ੍ਰਿਆ ਵੀ ਤੰਦਰੁਸਤ ਰਹਿੰਦੀ ਹੈ ਪਰ ਸਿਰਫ਼ ਫ਼ਾਈਬਰ ਦੇ ਸੇਵਨ ਨਾਲ ਸਰੀਰ ‘ਚ ਪਤਲਾਪਣ ਨਹੀਂ ਆਉਂਦਾ।


7. ਸਲਾਦ ਦਾ ਸੇਵਨ: ਭਾਰ ਘਟਾਉਣ ਲਈ ਸਿਰਫ਼ ਸਲਾਦ ਦਾ ਸੇਵਨ ਕਰਨਾ ਸਹੀ ਨਹੀਂ। ਇਸ ਨਾਲ ਤੁਹਾਡੇ ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਚੰਗੀ ਹੋ ਜਾਂਦੀ ਹੈ ਪਰ ਭਾਰ ‘ਚ ਕਮੀ ਨਹੀਂ ਆਉਂਦੀ ਹੈ।


8. ਸਿਰਫ਼ ਜੂਸ ਪੀਣਾ: ਸਿਰਫ਼ ਜੂਸ ਦਾ ਸੇਵਨ ਕਰਨ ਨਾਲ ਭਾਰ ‘ਚ ਕਮੀ ਨਹੀਂ ਆਉਂਦੀ ਹੈ। ਇਸ ਨਾਲ ਤੁਹਾਨੂੰ ਸਿਹਤਮੰਦ ਖੁਰਾਕ ਸਮੱਗਰੀ ਖਾਣ ਦੀ ਲੋੜ ਹੁੰਦੀ ਹੈ।


9. ਪਤਲੇ ਹੋਣ ਦੀਆਂ ਦਵਾਈਆਂ: ਕਦੇ ਵੀ ਪਤਲੇ ਹੋਣ ਲਈ ਗੋਲੀਆਂ ਜਾਂ ਸੀਰਪ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੇ ਸਰੀਰ ‘ਤੇ ਗਲਤ ਅਸਰ ਪੈ ਸਕਦਾ ਹੈ।


10. ਜ਼ਿਆਦਾ ਕਸਰਤ: ਜ਼ਿਆਦਾ ਵਰਕਆਊਟ ਕਰਨ ਨਾਲ ਕਦੇ ਵੀ ਭਾਰ ਘੱਟ ਨਹੀਂ ਹੁੰਦਾ ਹੈ।


11. ਖੁਰਾਕ ਘੱਟ ਕਰ ਦੇਣਾ: ਇੱਕ ਸਮੇਂ ਦਾ ਖਾਣਾ ਨਾ ਖਾਣਾ ਜਾਂ ਆਪਣੀ ਖੁਰਾਕ ‘ਚ ਕਟੌਤੀ ਕਰ ਦੇਣਾ ਸਮਝਦਾਰੀ ਨਹੀਂ ਹੈ। ਅਜਿਹਾ ਕਰਨ ਨਾਲ ਭਾਰ ਤਾਂ ਘੱਟ ਨਹੀਂ ਹੋਵੇਗਾ ਪਰ ਸਰੀਰ ‘ਚ ਕਮਜ਼ੋਰੀ ਜ਼ਰੂਰ ਆ ਜਾਂਦੀ ਹੈ।