Eating While Watching TV Bad For Health: ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸਾਡੀ ਜ਼ਿੰਦਗੀ ਵਿੱਚ ਇਲੈਕਟ੍ਰੋਨਿਕ ਗੈਜੇਟਸ ਦੀ ਮਹੱਤਤਾ ਵੱਧ ਗਈ ਹੈ। ਅਸੀਂ ਹਰ ਸਮੇਂ ਇਨ੍ਹਾਂ ਸਮਾਰਟ ਯੰਤਰਾਂ ਨਾਲ ਘਿਰੇ ਰਹਿੰਦੇ ਹਾਂ। ਕਦੇ ਸਾਡੇ ਹੱਥ ਵਿੱਚ ਮੋਬਾਈਲ ਹੁੰਦਾ ਹੈ ਤੇ ਕਦੇ ਅਸੀਂ ਲੈਪਟਾਪ ਉੱਤੇ ਕੰਮ ਕਰ ਰਹੇ ਹੁੰਦੇ ਹਾਂ। ਕਈ ਵਾਰ ਅਸੀਂ ਟੀਵੀ ਦੇ ਸਾਹਮਣੇ ਬੈਠੇ ਹੁੰਦੇ ਹਾਂ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਦਾ ਪ੍ਰਭਾਵ ਸਾਰੇ ਵਿਹਾਰ ਤੋਂ ਖਾਣ-ਪੀਣ ਦੀਆਂ ਆਦਤਾਂ ਤੱਕ ਫੈਲਿਆ ਹੋਇਆ ਹੈ।
ਦੱਸ ਦਈਏ ਕਿ ਪਹਿਲਾਂ ਲੋਕ ਖਾਣਾ ਖਾਂਦੇ ਸਮੇਂ ਰੱਬ ਦਾ ਨਾਂ ਲੈਂਦੇ ਸੀ ਤਾਂ ਜੋ ਇਕਾਗਰਤਾ ਬਣੀ ਰਹੇ। ਉਹ ਖਾਣਾ ਖਾਂਦੇ ਸਮੇਂ ਗੱਲ ਵੀ ਨਹੀਂ ਕਰਦੇ ਸਨ। ਅੱਜ-ਕੱਲ੍ਹ ਜ਼ਿਆਦਾਤਰ ਲੋਕ ਟੀਵੀ, ਫ਼ੋਨ ਜਾਂ ਲੈਪਟਾਪ ਦੇਖੇ ਬਿਨਾਂ ਖਾਣਾ ਨਹੀਂ ਖਾਂਦੇ। ਇਹ ਨੌਜਵਾਨ ਹੀ ਨਹੀਂ ਸਗੋਂ ਛੋਟੇ ਬੱਚਿਆਂ ਦੀ ਵੀ ਆਦਤ ਬਣ ਗਈ ਹੈ। ਇਹ ਆਦਤ ਉਨ੍ਹਾਂ ਨੂੰ ਬਿਮਾਰ ਕਰ ਰਹੀ ਹੈ।
ਦਰਅਸਲ ਬਹੁਤ ਸਾਰੇ ਲੋਕਾਂ ਨੂੰ ਨਾਸ਼ਤੇ, ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਦੌਰਾਨ ਆਪਣੇ ਫੋਨ ਦੀ ਵਰਤੋਂ ਕਰਨ ਜਾਂ ਟੀਵੀ ਦੇਖਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਟੀਵੀ, ਫ਼ੋਨ ਜਾਂ ਕੋਈ ਹੋਰ ਗੈਜੇਟ ਦੇਖਦੇ ਹੋਏ ਖਾਣਾ ਖਾਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਇਹ ਆਦਤ ਤੁਹਾਨੂੰ ਬਿਮਾਰ ਕਰ ਸਕਦੀ ਹੈ। ਇੰਟਰਨੈਸ਼ਨਲ ਜਰਨਲ ਆਫ ਕਮਿਊਨੀਕੇਸ਼ਨ ਐਂਡ ਹੈਲਥ ਦੀ ਰਿਪੋਰਟ ਮੁਤਾਬਕ ਟੀਵੀ ਜਾਂ ਮੋਬਾਈਲ ਦੇਖਦੇ ਹੋਏ ਖਾਣਾ ਖਾਂਦੇ ਸਮੇਂ ਤੁਹਾਡਾ ਧਿਆਨ ਭਟਕ ਜਾਂਦਾ ਹੈ। ਇਸ ਕਾਰਨ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
- ਸ਼ੂਗਰ
ਜੋ ਲੋਕ ਭੋਜਨ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਜਾਂ ਟੀਵੀ ਦੇਖਦੇ ਹਨ, ਉਨ੍ਹਾਂ ਨੂੰ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਦਰਅਸਲ, ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਜਾਂ ਟੀਵੀ ਦੇਖਣਾ ਭੋਜਨ ਨੂੰ ਸਹੀ ਢੰਗ ਨਾਲ ਪ੍ਰੋਸੈਸ ਹੋਣ ਤੋਂ ਰੋਕਦਾ ਹੈ। ਇਸ ਦੌਰਾਨ ਤੁਸੀਂ ਜ਼ਿਆਦਾ ਭੋਜਨ ਖਾ ਸਕਦੇ ਹੋ। ਇਸ ਕਾਰਨ ਭਾਰ ਵਧਣ ਲੱਗਦਾ ਹੈ। ਅਜਿਹੇ 'ਚ ਮੈਟਾਬੋਲਿਜ਼ਮ ਹੌਲੀ ਹੋਣ ਕਾਰਨ ਡਾਇਬਟੀਜ਼ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
- ਮੋਟਾਪਾ
ਜਦੋਂ ਤੁਸੀਂ ਖਾਣਾ ਖਾਂਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਦੇ ਹੋ ਜਾਂ ਟੀਵੀ ਦੇਖਦੇ ਹੋ, ਤਾਂ ਤੁਹਾਡਾ ਪੂਰਾ ਧਿਆਨ ਫ਼ੋਨ ਜਾਂ ਟੀਵੀ 'ਤੇ ਰਹਿੰਦਾ ਹੈ। ਇਸ ਕਾਰਨ ਤੁਸੀਂ ਆਪਣੀ ਭੁੱਖ ਨਾਲੋਂ ਜ਼ਿਆਦਾ ਭੋਜਨ ਖਾ ਲੈਂਦੇ ਹੋ। ਅਜਿਹੇ 'ਚ ਜ਼ਿਆਦਾ ਖਾਣ ਨਾਲ ਮੋਟਾਪੇ ਦੀ ਸਮੱਸਿਆ ਵਧ ਸਕਦੀ ਹੈ। ਮੋਟਾਪਾ ਵਧਣ ਨਾਲ ਕਈ ਬਿਮਾਰੀਆਂ ਸਰੀਰ ਨੂੰ ਘੇਰ ਸਕਦੀਆਂ ਹਨ। ਇਸ ਲਈ ਖਾਣਾ ਖਾਂਦੇ ਸਮੇਂ ਗਲਤੀ ਨਾਲ ਵੀ ਫੋਨ ਦੀ ਵਰਤੋਂ ਨਾ ਕਰੋ।
ਇਹ ਵੀ ਪੜ੍ਹੋ: Health Tips: ਭੁੱਲ ਕੇ ਵੀ ਸਵੇਰੇ ਖਾਲੀ ਪੇਟ ਨਾ ਖਾਓ ਚਾਰ ਚੀਜ਼ਾਂ, ਨਹੀਂ ਤਾਂ ਸਾਰਾ ਦਿਨ...
- ਪਾਚਨ ਪ੍ਰਣਾਲੀ
ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਕਰਨ ਜਾਂ ਟੀਵੀ ਦੇਖਣ ਕਾਰਨ ਭੋਜਨ ਨੂੰ ਚੰਗੀ ਤਰ੍ਹਾਂ ਚਬਾਇਆ ਨਹੀਂ ਜਾਂਦਾ ਤੇ ਸਿੱਧਾ ਨਿਗਲ ਲਿਆ ਜਾਂਦਾ ਹੈ। ਇਸ ਕਾਰਨ ਖਾਣਾ ਪਚਦਾ ਨਹੀਂ ਤੇ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਪੇਟ ਦਰਦ ਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: Human Life: ਵਿਗਿਆਨ ਦਾ ਕਮਾਲ! ਹੁਣ ਬੰਦਾ 150 ਸਾਲ ਤੱਕ ਜਿਉਂਦਾ ਰਹਿ ਸਕੇਗਾ! ਬੱਸ ਦੋ ਕੰਮ ਕਰਨੇ ਪੈਣਗੇ, ਡਾਕਟਰਾਂ ਦਾ ਵੱਡਾ ਦਾਅਵਾ