Health Tips: ਜੇਕਰ ਸਵੇਰ ਦੀ ਸ਼ੁਰੂਆਤ ਚੰਗੀ ਹੋ ਜਾਏ ਤਾਂ ਸਾਰਾ ਦਿਨ ਵਧੀਆ ਲੰਘਦਾ ਹੈ। ਇਸ ਲਈ ਸਵੇਰੇ ਉੱਠਦੇ ਹੀ ਸਾਨੂੰ ਖਾਣ-ਪੀਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਿਹਤ ਮਾਹਿਰਾਂ ਨੇ ਸਵੇਰ ਵੇਲੇ ਖਾਲੀ ਪੇਟ ਚਾਰ ਚੀਜ਼ਾਂ ਦਾ ਸੇਵਨ ਕਰਨ ਤੋਂ ਵਰਜਿਆ ਹੈ। ਇਹ ਚੀਜ਼ਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਤੁਹਾਡਾ ਸਾਰਾ ਦਿਨ ਬੇਕਾਰ ਜਾ ਸਕਦਾ ਹੈ। ਆਓ ਜਾਣਦੇ ਹਾਂ...



  1. ਸੋਡਾ ਜਾਂ ਕੋਲਾ ਡ੍ਰਿੰਕਸ


ਦਰਅਸਲ ਕੁਝ ਲੋਕ ਸੋਡਾ ਜਾਂ ਸਾਫਟ ਡ੍ਰੰਕਸ ਇਸ ਲਈ ਪੀਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਗੈਸ ਜਾਂ ਐਸੀਡਿਟੀ ਘੱਟ ਹੋਵੇਗੀ ਪਰ ਅਸਲ 'ਚ ਇਨ੍ਹਾਂ ਡ੍ਰਿੰਕਸ 'ਚ ਖੁਦ ਗੈਸ ਹੁੰਦੀ ਹੈ ਜੋ ਪੇਟ 'ਚ ਗੈਸ ਦਾ ਤੂਫਾਨ ਪੈਦਾ ਕਰ ਦਿੰਦੀ ਹੈ। ਜਦੋਂ ਕੁਝ ਲੋਕਾਂ ਨੂੰ ਪੇਟ ਵਿੱਚ ਗੈਸ ਦੀ ਸਮੱਸਿਆ ਹੁੰਦੀ ਹੈ ਤਾਂ ਉਹ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸੋਡਾ ਜਾਂ ਸਾਫਟ ਡ੍ਰਿੰਕ ਪੀਂਦੇ ਹਨ, ਪਰ ਇਸ ਨਾਲ ਤੁਹਾਡਾ ਪੂਰਾ ਦਿਨ ਖਰਾਬ ਹੋ ਜਾਵੇਗਾ। ਇਸ ਲਈ ਸਵੇਰੇ ਉੱਠਦੇ ਹੀ ਸਾਫਟ ਡ੍ਰਿੰਕਸ ਜਾਂ ਸੋਡੇ ਦਾ ਸੇਵਨ ਨਾ ਕਰੋ।



  1. ਸਿਟਰਸ ਫਰੂਟ


ਕੁਝ ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸੰਤਰਾ, ਅੰਗੂਰ, ਮੁਸੱਮੀ  ਜਾਂ ਕੋਈ ਹੋਰ ਸਿਟਰਸ ਫੂਸ ਖਾਣਾ ਸ਼ੁਰੂ ਕਰ ਦਿੰਦੇ ਹਨ ਪਰ ਸਵੇਰੇ ਖਾਲੀ ਪੇਟ ਖੱਟੇ ਫਲ ਖਾਣ ਨਾਲ ਪੂਰਾ ਦਿਨ ਖਰਾਬ ਹੋ ਸਕਦਾ ਹੈ। ਸਿਟਰਸ ਫੂਡ ਪੇਟ ਵਿੱਚ ਗੈਸ ਤੇ ਐਸਿਡ ਨੂੰ ਵਧਾਉਂਦੇ ਹਨ ਜਿਸ ਨਾਲ ਪੇਟ ਦੀ ਸਮੱਸਿਆ ਵਧ ਜਾਂਦੀ ਹੈ। ਨਿੰਬੂ, ਸੰਤਰਾ, ਅੰਗੂਰ ਆਦਿ ਖੱਟੇ ਫਲ ਹਨ। ਸਵੇਰੇ ਖਾਲੀ ਪੇਟ ਇਹ ਫਲ ਖਾਣ ਨਾਲ ਪੇਟ 'ਚ ਐਸਿਡ ਦਾ ਜ਼ਿਆਦਾ ਉਤਪਾਦਨ ਹੁੰਦਾ ਹੈ। ਇਸ ਕਾਰਨ ਪੇਟ ਸੁੱਜ ਜਾਂਦਾ ਹੈ ਤੇ ਦਿਨ ਭਰ ਬੇਅਰਾਮੀ ਰਹਿੰਦੀ ਹੈ।



  1. ਕੌਫੀ


ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ। ਕੌਫੀ 'ਚ ਕਾਫੀ ਮਾਤਰਾ 'ਚ ਕੈਫੀਨ ਹੁੰਦੀ ਹੈ ਜੋ ਖਾਲੀ ਪੇਟ ਖਾਣ 'ਤੇ ਤੁਹਾਡਾ ਪੂਰਾ ਦਿਨ ਖਰਾਬ ਕਰ ਸਕਦੀ ਹੈ। ਕੌਫੀ ਪੀਣ ਤੋਂ ਬਾਅਦ ਪੇਟ 'ਚ ਹਾਈਡ੍ਰੋਕਲੋਰਿਕ ਐਸਿਡ ਵੱਡੀ ਮਾਤਰਾ 'ਚ ਬਣਨਾ ਸ਼ੁਰੂ ਹੋ ਜਾਵੇਗਾ। ਸਵੇਰੇ ਖਾਲੀ ਪੇਟ ਖਾਣ 'ਤੇ ਹਾਈਡ੍ਰੋਕਲੋਰਿਕ ਐਸਿਡ ਪਹਿਲਾਂ ਹੀ ਜ਼ਿਆਦਾ ਹੁੰਦਾ ਹੈ। ਭਾਵ ਇਹ ਗੈਸ ਤੇ ਐਸੀਡਿਟੀ ਨੂੰ ਵਧਾਏਗਾ ਤੇ ਗੈਸਟ੍ਰਿਕ ਦਾ ਕਾਰਨ ਬਣ ਸਕਦਾ ਹੈ।


ਇਹ ਵੀ ਪੜ੍ਹੋ: Human Life: ਵਿਗਿਆਨ ਦਾ ਕਮਾਲ! ਹੁਣ ਬੰਦਾ 150 ਸਾਲ ਤੱਕ ਜਿਉਂਦਾ ਰਹਿ ਸਕੇਗਾ! ਬੱਸ ਦੋ ਕੰਮ ਕਰਨੇ ਪੈਣਗੇ, ਡਾਕਟਰਾਂ ਦਾ ਵੱਡਾ ਦਾਅਵਾ



  1. ਮਸਾਲੇਦਾਰ ਭੋਜਨ


ਸਵੇਰੇ ਖਾਲੀ ਪੇਟ ਮਸਾਲੇਦਾਰ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੇਟ 'ਚ ਗੈਸ ਤੇ ਐਸੀਡਿਟੀ ਵਧੇਗੀ ਜੋ ਪੂਰਾ ਦਿਨ ਖਰਾਬ ਕਰ ਦੇਵੇਗੀ। ਇਸ ਨਾਲ ਨਾ ਸਿਰਫ ਪੇਟ ਫੁੱਲੇਗਾ, ਸਗੋਂ ਮਸਾਲਿਆਂ 'ਚ ਮੌਜੂਦ ਐਸਿਡ ਅੰਤੜੀ ਦੀ ਲਾਈਨਿੰਗ ਨੂੰ ਖਰੋਚਣਾ ਸ਼ੁਰੂ ਕਰ ਦੇਵੇਗਾ। ਇਸ ਲਈ ਸਵੇਰੇ ਮਸਾਲੇਦਾਰ ਭੋਜਨ ਦਾ ਸੇਵਨ ਨਾ ਕਰੋ।


ਇਹ ਵੀ ਪੜ੍ਹੋ: Job Fraud: ਦੁਨੀਆ ਦੀ ਸਭ ਤੋਂ ਸ਼ਾਤਿਰ ਔਰਤ! ਇੱਕੋ ਵੇਲੇ ਕਰ ਰਹੀ ਸੀ 16 ਕੰਪਨੀਆਂ ਵਿੱਚ ਨੌਕਰੀ, ਬਗੈਰ ਕੰਮ ਕੀਤੇ ਹੀ ਲੈਂਦੀ ਰਹੀ ਤਨਖਾਹ