Chinese woman job fraud: ਚੀਨ ਦੀ ਇੱਕ ਔਰਤ ਨੇ ਨੌਕਰੀ ਦੇ ਮਾਮਲੇ ਵਿੱਚ ਅਜਿਹੀ ਧੋਖਾਧੜੀ ਕੀਤੀ ਹੈ ਜਿਸ ਬਾਰੇ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ। ਔਰਤ ਇੱਕੋ ਸਮੇਂ 16 ਕੰਪਨੀਆਂ ਵਿੱਚ ਨੌਕਰੀ ਕਰਦੀ ਸੀ ਪਰ ਕਿਤੇ ਵੀ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੀ ਸੀ। ਬਗੈਰ ਡਿਉਟੀ ਕਰੇ ਉਹ ਸਾਰੀਆਂ ਕੰਪਨੀਆਂ ਤੋਂ 3 ਸਾਲ ਤੱਕ ਤਨਖਾਹ ਲੈਂਦੀ ਰਹੀ ਪਰ ਆਖਿਰਕਾਰ ਉਸ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ ਤੇ ਹਰ ਕੋਈ ਉਸ ਦੀ ਧੋਖਾਧੜੀ ਤੋਂ ਹੈਰਾਨ ਹੈ।


ਓਡੀਟੀ ਸੈਂਟਰਲ ਨਿਊਜ਼ ਵੈਬਸਾਈਟ ਦੀ ਰਿਪੋਰਟ ਅਨੁਸਾਰ, Guan Yue (ਚੀਨੀ ਮੀਡੀਆ ਦੁਆਰਾ ਵਰਤਿਆ ਫਰਜ਼ੀ ਨਾਮ) ਨਾਮ ਦੀ ਔਰਤ ਆਪਣੇ ਪਤੀ ਨਾਲ ਨੌਕਰੀਆਂ ਬਦਲਦੀ ਰਹਿੰਦੀ ਸੀ ਤੇ ਕਈ ਵਾਰ ਤਾਂ ਕਈ ਕੰਪਨੀਆਂ ਵਿੱਚ ਇੱਕੋ ਸਮੇਂ ਕੰਮ ਕਰਦੀ ਸੀ। ਉਹ ਇੱਕ ਥਾਂ ਕੰਮ ਕਰਦੇ ਹੋਏ ਵੀ ਨਵੀਂ ਨੌਕਰੀ ਲੱਭਦੀ ਰਹਿੰਦੀ ਸੀ। ਜਦੋਂ ਵੀ ਉਹ ਨੌਕਰੀ ਲਈ ਇੰਟਰਵਿਊ ਲਈ ਜਾਂਦੀ ਤਾਂ ਉਹ ਇੰਟਰਵਿਊ ਦੀ ਫੋਟੋ ਖਿੱਚਦੀ ਤੇ ਦੂਜੀ ਕੰਪਨੀ ਦੇ ਬੌਸ ਨੂੰ ਭੇਜ ਕੇ ਕਹਿੰਦੀ ਕਿ ਉਹ ਕਲਾਇੰਟ ਨੂੰ ਮਿਲਣ ਆਈ ਸੀ। ਔਰਤ ਨੇ ਇਸ ਧੋਖਾਧੜੀ ਤੋਂ ਇੰਨੇ ਪੈਸੇ ਕਮਾਏ ਕਿ ਉਸ ਨੇ ਸ਼ੰਘਾਈ ਵਿੱਚ ਆਪਣਾ ਇੱਕ ਘਰ ਵੀ ਖਰੀਦ ਲਿਆ।


ਕਈ ਵਾਰ ਤਾਂ ਅਜਿਹਾ ਵੀ ਹੁੰਦਾ ਕਿ ਜੇਕਰ ਇੱਕ ਦਿਨ ਵਿੱਚ ਨੌਕਰੀ ਦੀਆਂ ਕਈ ਇੰਟਰਵਿਊਆਂ ਹੋਣ ਤਾਂ ਉਹ ਕਿਸੇ ਹੋਰ ਨੂੰ ਭੇਜ ਕੇ ਉਸ ਤੋਂ ਕਮਿਸ਼ਨ ਲੈ ਲੈਂਦੀ ਸੀ। ਹਾਲਾਂਕਿ, ਉਸ ਨੇ ਜ਼ਿਆਦਾਤਰ ਨੌਕਰੀਆਂ ਆਪਣੇ ਲਈ ਹੀ ਰੱਖੀਆਂ, ਤਾਂ ਜੋ ਜੇਕਰ ਉਸ ਨੂੰ ਕੰਮ ਨਾ ਕਰਨ ਕਰਕੇ ਕਿਸੇ ਕੰਪਨੀ ਤੋਂ ਕੱਢ ਦਿੱਤਾ ਜਾਵੇ, ਤਾਂ ਉਹ ਕਿਸੇ ਹੋਰ ਥਾਂ 'ਤੇ ਕੰਮ ਕਰਨਾ ਸ਼ੁਰੂ ਕਰ ਸਕੇ ਪਰ ਉਸ ਦੀਆਂ ਕਾਰਵਾਈਆਂ ਇਸ ਸਾਲ ਜਨਵਰੀ ਤੋਂ ਜਨਤਕ ਹੋ ਗਈਆਂ ਜਦੋਂ ਉਸ ਨੇ ਇੱਕ ਔਨਲਾਈਨ ਵਰਕ ਗਰੁੱਪ ਨੂੰ ਆਪਣਾ ਅਸਤੀਫਾ ਪੱਤਰ ਭੇਜਿਆ।


ਦਰਅਸਲ, ਔਰਤ ਨੂੰ ਇੱਕ ਤਕਨੀਕੀ ਕੰਪਨੀ ਵਿੱਚ ਸੇਲਜ਼ ਟੀਮ ਵਿੱਚ ਨਿਯੁਕਤ ਕੀਤਾ ਗਿਆ ਸੀ। ਕੰਪਨੀ ਦੇ ਮਾਲਕ ਨੇ ਲਿਊ ਜਿਆਨ ਨੂੰ ਤਿੰਨ ਮਹੀਨੇ ਬਾਅਦ ਨੌਕਰੀ ਤੋਂ ਕੱਢ ਦਿੱਤਾ ਕਿਉਂਕਿ ਉਸ ਦਾ ਕੰਮ ਚੰਗਾ ਨਹੀਂ ਸੀ। ਉਹ ਵੀ ਉਸੇ ਵਰਕ ਗਰੁੱਪ ਵਿੱਚ ਸ਼ਾਮਲ ਸੀ ਜਿਸ ਵਿੱਚ ਔਰਤ ਨੇ ਆਪਣਾ ਅਸਤੀਫਾ ਪੱਤਰ ਭੇਜਿਆ। ਜਦੋਂ ਉਸ ਨੇ ਲੈਟਰ ਦੇਖਿਆ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਹ ਫੁੱਲ ਟਾਈਮ ਕਰਮਚਾਰੀ ਹੋਣ ਤੋਂ ਇਲਾਵਾ ਕਿਸੇ ਹੋਰ ਕੰਪਨੀ ਵਿੱਚ ਵੀ ਕੰਮ ਕਰ ਰਹੀ ਸੀ। ਉਸ ਦੀ ਜਾਂਚ ਕਰਨ ਤੋਂ ਬਾਅਦ ਕੰਪਨੀ ਦੇ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ।


ਇਹ ਵੀ ਪੜ੍ਹੋ: Ram Rahim News: ਬਲਾਤਕਾਰੀ ਤੇ ਕਾਤਲ ਬਾਬਾ ਰਾਮ ਰਹੀਮ ਹੁਣ ਕਰਨਾ ਚਾਹੁੰਦਾ ਗਊ ਸੇਵਾ, ਹਰਿਆਣਾ ਸਰਕਾਰ ਨੂੰ ਭੇਜਿਆ ਪ੍ਰਸਤਾਵ


ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਔਰਤ ਦਾ ਪਰਦਾਫਾਸ਼ ਹੋਇਆ ਤੇ ਪਤਾ ਲੱਗਾ ਕਿ ਉਹ ਪਿਛਲੇ 3 ਸਾਲਾਂ ਤੋਂ ਅਜਿਹਾ ਕਰ ਰਹੀ ਸੀ ਤੇ ਹੁਣ ਤੱਕ ਉਹ ਧੋਖਾਧੜੀ ਦੇ ਜ਼ਰੀਏ 56 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕਰ ਚੁੱਕੀ ਹੈ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਕਿਸੇ ਹੋਰ ਕੰਪਨੀ ਲਈ ਇੰਟਰਵਿਊ ਦੇ ਰਹੀ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸ ਸਮੇਂ ਵੀ ਉਹ 16 ਕੰਪਨੀਆਂ ਵਿੱਚ ਕੰਮ ਕਰ ਰਹੀ ਸੀ ਪਰ ਅਸਲ ਵਿੱਚ ਕਿਤੇ ਵੀ ਕੰਮ ਨਹੀਂ ਕਰ ਰਹੀ ਸੀ। ਪੁਲਿਸ ਨੇ ਨੌਕਰੀ ਸਬੰਧੀ ਇਸ ਧੋਖਾਧੜੀ ਵਿੱਚ ਔਰਤ, ਉਸ ਦੇ ਪਤੀ ਤੇ ਉਨ੍ਹਾਂ ਦੇ 50 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਇਹ ਵੀ ਪੜ੍ਹੋ: Ludhiana News: ਕਦੋਂ ਰੁਕੇਗਾ ਨਸ਼ਿਆਂ ਦਾ ਕਹਿਰ! ਦੋ ਭੈਣਾਂ ਦੇ ਇਕਲੌਤੇ ਭਰਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ