Tachycardia heart rhythm: ਜਿਸ ਜੀਵਨ ਸ਼ੈਲੀ ਵਿੱਚ ਅਸੀਂ ਜੀਅ ਰਹੇ ਹਾਂ, ਉਸ ਵਿੱਚ ਦਿਲ ਦੀਆਂ ਧੜਕਣਾਂ ਉੱਪਰ-ਨੀਚੇ, ਤੇਜ਼, ਹੌਲੀ, ਹਾਈ ਬੀਪੀ ਆਦਿ ਹੋਣਾ ਆਮ ਗੱਲ ਹੈ। ਪਰ ਤੁਸੀਂ ਇਸ ਨੂੰ ਅਕਸਰ ਹੀ ਆਮ ਗੱਲ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹੋ, ਇਹ ਵੀ ਸਹੀ ਨਹੀਂ। ਕਈ ਵਾਰ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਅਸੀਂ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। 

ਦਰਅਸਲ ਅਸੀਂ ਅਜਿਹਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਤੇਜ਼ ਧੜਕਣ ਨੂੰ ਆਮ ਗੱਲ ਮੰਨਦੇ ਹਾਂ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੇਜ਼ ਧੜਕਣ ਟੈਚੀਕਾਰਡੀਆ (Tachycardia) ਨਾਂ ਦੀ ਗੰਭੀਰ ਬੀਮਾਰੀ ਹੈ। ਇਸ ਬਿਮਾਰੀ ਵਿੱਚ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਮਤਲਬ ਇਹ 1 ਮਿੰਟ ਵਿੱਚ 100 ਤੋਂ ਵੱਧ ਵਾਰ ਧੜਕਦਾ ਹੈ।

ਦਿਲ 1 ਮਿੰਟ ਵਿੱਚ 100 ਤੋਂ ਵੱਧ ਵਾਰ ਧੜਕਦਾਟੈਚੀਕਾਰਡੀਆ ਵਰਗੀ ਗੰਭੀਰ ਬਿਮਾਰੀ ਵਿੱਚ ਦਿਲ 1 ਮਿੰਟ ਵਿੱਚ 100 ਤੋਂ ਵੱਧ ਵਾਰ ਧੜਕਦਾ ਹੈ। ਤੇਜ਼ ਸੈਰ ਜਾਂ ਕਸਰਤ ਦੌਰਾਨ ਅਕਸਰ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਪਰ ਟੈਚੀਕਾਰਡੀਆ ਦੀ ਬਿਮਾਰੀ ਦੀ ਸ਼ੁਰੂਆਤ ਵਿੱਚ ਇਹ ਇੱਕ ਬਹੁਤ ਹੀ ਆਮ ਬਿਮਾਰੀ ਵਾਂਗ ਜਾਪਦਾ ਹੈ। ਇਸ ਨਾਲ ਸਰੀਰ 'ਤੇ ਕੋਈ ਅਸਾਧਾਰਨ ਲੱਛਣ ਨਹੀਂ ਦਿਖਾਈ ਦਿੰਦੇ ਪਰ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਹਾਰਟ ਫੇਲ੍ਹ, ਸਟ੍ਰੋਕ ਤੇ ਹਾਰਟ ਅਟੈਕ ਦੇ ਨਾਲ-ਨਾਲ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਇਹ ਵੀ ਪੜ੍ਹੋ: ਪੀਰੀਅਡਸ ਵਿੱਚ ਢਿੱਲੇ ਅਤੇ ਫਿੱਕੇ ਰੰਗ ਦੇ ਕੱਪੜੇ ਪਾਉਣਾ ਕਿਉਂ ਫਾਇਦੇਮੰਦ, ਜਾਣੋ ਸਿਹਤ ਮਾਹਰ ਤੋਂ ਵਜ੍ਹਾ

ਟੈਚੀਕਾਰਡੀਆ ਦੇ ਕਾਰਨਟੈਚੀਕਾਰਡੀਆ ਦਾ ਸਭ ਤੋਂ ਵੱਡਾ ਕਾਰਨ ਤਣਾਅ ਤੇ ਡਿਪਰੈਸ਼ਨ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਬਹੁਤ ਜ਼ਿਆਦਾ ਕੈਫੀਨ ਜਾਂ ਅਲਕੋਹਲ ਦੀ ਵਰਤੋਂ ਕਰਦੇ ਹੋ, ਤਾਂ ਇਹ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਸਿਗਰਟਨੋਸ਼ੀ ਤੇ ਤੰਬਾਕੂ ਦਾ ਸੇਵਨ ਵੀ ਇਸ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਜੇਕਰ ਕੋਰੋਨਰੀ ਆਰਟਰੀ ਵਿੱਚ ਖੂਨ ਠੀਕ ਤਰ੍ਹਾਂ ਨਾਲ ਨਹੀਂ ਪਹੁੰਚਦਾ, ਤਾਂ ਇਹ ਦਿਲ ਦੀ ਬੀਮਾਰੀ ਦਾ ਕਾਰਨ ਵੀ ਬਣ ਸਕਦਾ ਹੈ। ਇਸ ਤੋਂ ਇਲਾਵਾ ਹਾਈ ਬੀਪੀ, ਗਰਭ ਅਵਸਥਾ ਤੇ ਬਹੁਤ ਜ਼ਿਆਦਾ ਦਵਾਈ ਲੈਣ ਨਾਲ ਵੀ ਟੈਚੀਕਾਰਡੀਆ ਹੋ ਸਕਦਾ ਹੈ।

ਟੈਚੀਕਾਰਡੀਆ ਦੇ ਲੱਛਣਕੁਝ ਲੋਕਾਂ ਵਿੱਚ ਤਾਂ ਇਸ ਗੰਭੀਰ ਬੀਮਾਰੀ ਦੇ ਲੱਛਣ ਨਜ਼ਰ ਵੀ ਨਹੀਂ ਆਉਂਦੇ ਪਰ ਫਿਰ ਵੀ ਉਹ ਇਸ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ। ਕੁਝ ਲੱਛਣ ਇਸ ਤਰ੍ਹਾਂ ਹਨ।

1. ਸਾਹ ਦੀ ਸਮੱਸਿਆ2. ਛਾਤੀ ਵਿੱਚ ਦਰਦ3. ਅਚਾਨਕ ਧੜਕਣ ਵਧਣਾ4. ਪਸੀਨਾ ਆਉਣਾ5. ਚੱਕਰ ਆਉਣੇ

ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਰਿਹਾ ਹੈ ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਤੁਹਾਨੂੰ ਤੁਰੰਤ ਈਸੀਜੀ ਟੈਸਟ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਅਸਲ ਵਿੱਚ ਕਿਹੜੀ ਬਿਮਾਰੀ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।

ਇਹ ਵੀ ਪੜ੍ਹੋ: Weight Loss Snacks: ਇਨ੍ਹਾਂ 5 ਚੀਜ਼ਾਂ ਦੇ ਸਾਹਮਣੇ GYM ਵੀ ਫੇਲ, ਖਾਂਦਿਆਂ ਹੀ ਪਿਘਲਣੀ ਸ਼ੁਰੂ ਹੋ ਜਾਂਦੀ ਹੈ ਚਰਬੀ