Beauty Tips : ਅਕਸਰ ਪ੍ਰੈਗਨੈਂਸੀ ਜਾਂ ਭਾਰ ਘਟਾਉਣ ਤੋਂ ਬਾਅਦ ਸਰੀਰ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਵਿੱਚੋਂ ਇੱਕ ਸਟ੍ਰੈਚ ਮਾਰਕ ਵੀ ਹੁੰਦਾ ਹੈ, ਜੋ ਕਿ ਬਹੁਤ ਆਮ ਗੱਲ ਹੈ ਤੇ ਇਨ੍ਹਾਂ ਨਿਸ਼ਾਨਾਂ ਨੂੰ ਹਟਾਉਣਾ ਆਸਾਨ ਕੰਮ ਨਹੀਂ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕਈ ਔਰਤਾਂ ਕਈ ਤਰ੍ਹਾਂ ਦੀਆਂ ਕਰੀਮਾਂ ਲਗਾਉਂਦੀਆਂ ਹਨ, ਕਈ ਉਪਾਅ ਕਰਦੀਆਂ ਹਨ ਪਰ ਸਭ ਬੇਅਸਰ ਹੁੰਦੀਆਂ ਹਨ। ਅਜਿਹੇ 'ਚ ਕੁਝ ਘਰੇਲੂ ਨੁਸਖੇ ਤੁਹਾਡੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਆਓ ਦੱਸਦੇ ਹਾਂ ਤੁਹਾਨੂੰ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ...

Continues below advertisement


ਐਲੋਵੇਰਾ ਤੋਂ ਸਟ੍ਰੈਚ ਮਾਰਕਸ ਤੋਂ ਛੁੱਟੀ


ਐਲੋਵੇਰਾ ਉਨ੍ਹਾਂ ਸਾਰੀਆਂ ਸਮੱਸਿਆਵਾਂ ਵਿੱਚ ਕਾਰਗਰ ਹੈ ਜੋ ਚਮੜੀ ਨਾਲ ਸਬੰਧਤ ਹਨ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੇਕਰ ਤੁਸੀਂ ਸਟ੍ਰੈਚ ਮਾਰਕਸ 'ਤੇ ਰੋਜ਼ਾਨਾ ਐਲੋਵੇਰਾ ਲਗਾਉਂਦੇ ਹੋ, ਤਾਂ ਇਸ ਦਾ ਅਸਰ ਜਲਦੀ ਦੇਖਿਆ ਜਾ ਸਕਦਾ ਹੈ ਤੇ ਕੁਝ ਦਿਨਾਂ ਵਿੱਚ ਨਿਸ਼ਾਨ ਗਾਇਬ ਹੋ ਸਕਦੇ ਹਨ।


ਖੀਰਾ ਅਤੇ ਨਿੰਬੂ


ਖੀਰੇ ਅਤੇ ਨਿੰਬੂ ਦੇ ਰਸ ਵਿੱਚ ਆਯੁਰਵੈਦਿਕ ਗੁਣ ਹੁੰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਟ੍ਰੈਚ ਮਾਰਕਸ ਤੇ ਵੀ ਇਹ ਦੋਵੇਂ ਅਸਰਦਾਰ ਹੁੰਦੇ ਹਨ। ਦੋਹਾਂ ਨੂੰ ਬਰਾਬਰ ਭਾਗ ਵਿੱਚ ਲੈ ਕੇ ਮਿਲਾਓ ਅਤੇ ਸਟ੍ਰੈਚ ਮਾਰਕਸ ‘ਤੇ ਲਾਓ। ਹਰ ਰੋਜ਼ 10 ਤੋਂ 15 ਮਿੰਟ ਲਗਾਉਣ ਤੋਂ ਬਾਅਦ ਧੋਣ ਨਾਲ ਕੁਝ ਹੀ ਦਿਨਾਂ ਵਿਚ ਨਿਸ਼ਾਨ ਘੱਟ ਹੋ ਸਕਦੇ ਹਨ।


ਇਹ ਵੀ ਪੜ੍ਹੋ: ਕੀ ਤੁਸੀਂ ਕਦੇ ਸੋਚਿਆ ਹੈ ਕਿ ਕੇਲਾ ਟੇਢਾ ਕਿਉਂ ਹੁੰਦੈ? ਕੀ ਕਹਿੰਦਾ ਹੈ ਵਿਗਿਆਨ ਪੜ੍ਹੋ


ਨਾਰੀਅਲ ਅਤੇ ਬਦਾਮ ਦਾ ਤੇਲ


ਸਟ੍ਰੈਚ ਮਾਰਕ ਦੇ ਨਿਸ਼ਾਨ ਕਾਫ਼ੀ ਭੈੜੇ ਦਿਖਾਈ ਦਿੰਦੇ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਨੂੰ ਦੂਰ ਕਰਨ ਲਈ ਨਾਰੀਅਲ ਅਤੇ ਬਦਾਮ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਦੋਵਾਂ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਟ੍ਰੈਚ ਮਾਰਕਸ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਨਿਸ਼ਾਨ ਦੂਰ ਹੋ ਸਕਦੇ ਹਨ।


ਅੰਡੇ ਅਤੇ ਵਿਟਾਮਿਨ ਈ ਦੇ ਕੈਪਸੂਲ


ਆਂਡੇ ਅਤੇ ਵਿਟਾਮਿਨ ਈ ਕੈਪਸੂਲ ਦਾ ਮਿਸ਼ਰਣ ਵੀ ਸਟ੍ਰੈਚ ਮਾਰਕਸ ਨੂੰ ਦੂਰ ਕਰਨ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਅੰਡੇ ਦੇ ਸਫੇਦ ਹਿੱਸੇ ਨੂੰ ਵਿਟਾਮਿਨ ਈ ਕੈਪਸੂਲ ਵਿਚ ਮਿਲਾ ਕੇ ਸਟ੍ਰੈਚ ਮਾਰਕਸ 'ਤੇ ਲਗਾਉਣ ਨਾਲ ਨਿਸ਼ਾਨ ਘੱਟ ਹੁੰਦੇ ਹਨ।


ਇਹ ਵੀ ਪੜ੍ਹੋ: Health Care: ਖਾਣ-ਪੀਣ ਦੀਆਂ ਇਹ ਵਸਤੂਆਂ ਜ਼ਰੂਰੀ ਹਨ ਪਰ ਜ਼ਿਆਦਾ ਮਾਤਰਾ 'ਚ ਖਾਣ ਨਾਲ ਇਹ ਬਣ ਸਕਦੀਆਂ ਜ਼ਹਿਰ, ਜਾਣੋ ਕਿਵੇਂ