ਇਸ ਰੋਗ ਤੋਂ ਬਚਣਾ ਤਾਂ ਰੋਜ਼ ਖਾਓ ਕੇਲੇ
ਏਬੀਪੀ ਸਾਂਝਾ | 08 Oct 2017 04:56 PM (IST)
Doctor Banana
ਨਵੀਂ ਦਿੱਲੀ: ਹਾਰਟ ਅਟੈਕ ਦੀ ਬੀਮਾਰੀ ਅੱਜਕੱਲ੍ਹ ਆਮ ਹੋ ਗਈ ਹੈ। ਇਸ ਦਾ ਇੱਕ ਕਾਰਨ ਜ਼ਿੰਦਗੀ ਜਿਉਣ ਦਾ ਢੰਗ ਵੀ ਹੈ। ਹੁਣੇ ਜਿਹੇ ਹੋਈ ਨਵੀਂ ਰਿਸਰਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਰੋਜ਼ਾਨਾ ਇੱਕ ਕੇਲਾ ਜਾਂ ਅਮਰੂਦ ਖਾਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਰਿਸਰਚ ਮੁਤਾਬਕ ਪੋਟਾਸ਼ੀਅਮ ਨਾਲ ਭਰਪੂਰ ਖਾਣਾ ਹਾਰਟ ਅਟੈਕ ਤੋਂ ਬਚਾ ਸਕਦਾ ਹੈ। ਪੋਟਾਸ਼ੀਅਮ ਦਿਲ 'ਚ ਹੋਣ ਵਾਲੀ ਨਸਾਂ ਦੀ ਬਲੌਕੇਜ਼ ਤੋਂ ਬਚਾਉਂਦਾ ਹੈ। ਪਹਿਲੇ ਇੱਕ ਰਿਸਰਚ 'ਚ ਪਤਾ ਲੱਗਿਆ ਕਿ ਨਸਾਂ ਦਾ ਸਖਤ ਹੋਣਾ ਹੀ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਹੈ। ਹੁਣ ਇਹ ਸਾਹਮਣੇ ਆਇਆ ਹੈ ਕਿ ਪੋਟਾਸ਼ੀਅਮ ਨਾੜਾਂ ਨੂੰ ਸਖਤ ਹੋਣ ਤੋਂ ਬਚਾਉਂਦਾ ਹੈ ਤੇ ਉਨ੍ਹਾਂ ਨੂੰ ਲਚਕੀਲਾ ਰੱਖਦਾ ਹੈ। ਅਲਬਾਮਾ ਦੀ ਯੂਨੀਵਰਸਿਟੀ ਨੇ ਚੂਹਿਆਂ 'ਤੇ ਕੀਤੀ ਰਿਸਰਚ 'ਚ ਲੱਭਿਆ ਕਿ ਚੂਹਿਆਂ ਨੂੰ ਘੱਟ ਪੋਟਾਸ਼ੀਅਮ ਦੇਣ ਕਾਰਨ ਉਨ੍ਹਾਂ ਦੀਆਂ ਨਾੜਾਂ ਜ਼ਿਆਦਾ ਸਖਤ ਹੋ ਗਈਆਂ। ਜਿਨ੍ਹਾਂ ਚੂਹਿਆਂ ਨੂੰ ਜ਼ਿਆਦਾ ਪੋਟਾਸ਼ੀਅਮ ਦਿੱਤਾ ਗਿਆ, ਉਹ ਠੀਕ ਸਨ। ਰਿਸਰਚ 'ਚ ਪਤਾ ਲੱਗਿਆ ਕਿ ਪੋਟਾਸ਼ੀਅਮ ਨੇ ਦਿਲ 'ਚ ਮੌਜੂਦ 'ਆਯੋਰਟਾ' ਨਾੜ ਨੂੰ ਸਖਤ ਹੋਣ ਤੋਂ ਬਚਾਇਆ ਤੇ ਉਸ ਨੂੰ ਲਚਕੀਲਾ ਰੱਖਿਆ ਜੋ ਸਖਤ ਹੋਣ ਕਾਰਨ ਹਾਰਟ ਅਟੈਕ ਦਾ ਕਾਰਨ ਬਣਦੀ ਸੀ।