ਨਵੀਂ ਦਿੱਲੀ: ਅੱਜਕਲ੍ਹ ਦੀ ਨੱਠ-ਭੱਜ ਵਾਲੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬੌਸ ਨਾਲ ਝਗੜਾ, ਬ੍ਰੇਕਅਪ, ਖੁਦ ਨੂੰ ਟਾਈਮ ਨਾ ਦੇਣਾ ਇਸ ਦੇ ਮੁੱਖ ਕਾਰਨ ਹਨ। ਡਿਪ੍ਰੈਸ਼ਨ ਤੋਂ ਨਿਕਲਣ ਲਈ ਲੋਕ ਦਵਾਈਆਂ ਖਾਂਦੇ ਹਨ ਜਿਸ 'ਚ ਪੈਸੇ ਵੀ ਬੜੇ ਲੱਗਦੇ ਹਨ। ਇਸ ਲਈ ਅਸੀਂ ਤੁਹਾਨੂੰ ਬਿਨਾ ਡਾਕਟਰ ਕੋਲ ਗਏ ਡਿਪ੍ਰੈਸ਼ਨ ਖਤਮ ਕਰਨ ਦਾ ਖਾਸ ਨੁਸਖਾ।
ਆਸਟ੍ਰੇਲੀਆ 'ਚ ਕੀਤੀ ਗਈ ਸਟੱਡੀ ਮੁਤਾਬਕ ਹਫਤੇ 'ਚ ਸਿਰਫ ਇੱਕ ਘੰਟਾ ਐਕਸਰਸਾਇਜ਼ ਕਰਨ ਨਾਲ ਡਿਪ੍ਰੈਸ਼ਨ ਤੋਂ ਬਾਹਰ ਆਇਆ ਜਾ ਸਕਦਾ ਹੈ। ਅਮੈਰਿਕਨ ਜਰਨਲ ਆਫ ਸਾਇਕਾਇਟ੍ਰੀ 'ਚ ਛਪੀ ਰਿਪੋਰਟ ਲਈ ਨਾਰਵੇ ਦੇ 22,000 ਲੋਕਾਂ 'ਤੇ 11 ਸਾਲ ਤੱਕ ਸਟੱਡੀ ਕੀਤੀ ਗਈ। ਇਹ ਉਹ ਨੌਜਵਾਨ ਸਨ ਜੋ ਕਿਸੇ ਵੀ ਚਿੰਤਾ ਜਾਂ ਡਿਪ੍ਰੈਸ਼ਨ ਦੇ ਸ਼ਿਕਾਰ ਨਹੀਂ ਸਨ। ਡਿਪ੍ਰੈਸ਼ਨ ਦੇ ਨਾਲ-ਨਾਲ ਉਨ੍ਹਾਂ ਦੀਆਂ ਐਕਸਰਸਾਈਜ਼ ਬਾਰੇ ਆਦਤਾਂ ਨਾਲ ਜੁੜੇ ਸਵਾਲ ਕੀਤੇ ਗਏ।
ਸਟੱਡੀ ਦੌਰਾਨ ਜਦ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਕਰੀਬ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਐਕਸਰਸਾਈਜ਼ ਨਹੀਂ ਕਰਦੇ ਜਦਕਿ ਬਾਕੀ ਲੋਕਾਂ ਨੇ ਕਿਹਾ ਕਿ ਉਹ ਕਿਤੇ ਵੀ ਰਹਿਣ ਘੱਟੋ-ਘੱਟ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰਦੇ ਹਨ। ਰਿਸਰਚ 'ਚ ਪਤਾ ਲੱਗਿਆ ਕਿ ਜ਼ਿਆਦਾਤਰ ਲੋਕ ਜਿਹੜੇ ਕਸਰਤ ਨਹੀਂ ਕਰਦੇ, ਉਹ ਡਿਪ੍ਰੈਸ਼ਨ 'ਚ ਰਹਿੰਦੇ ਹਨ ਤੇ ਜਿਹੜੇ ਹਫਤੇ 'ਚ ਘੱਟੋ-ਘੱਟ ਇੱਕ ਘੰਟਾ ਵੀ ਐਕਸਰਸਾਈਜ਼ ਕਰਦੇ ਹਨ, ਉਹ ਕਿਸੇ ਤਰ੍ਹਾਂ ਦੀ ਡਿਪ੍ਰੈਸ਼ਨ ਦਾ ਸ਼ਿਕਾਰ ਨਹੀਂ ਹੁੰਦੇ।
ਰਿਸਰਚ ਦੌਰਾਨ 12 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਕਸਰਤ ਨਹੀਂ ਕਰਦੇ ਜਦਕਿ ਹੋਰ ਲੋਕਾਂ ਨੇ ਕਿਹਾ ਕਿ ਉਹ ਅੱਧੇ ਘੰਟੇ ਤੋਂ ਲੈ ਕੇ 4 ਘੰਟੇ ਤੱਕ ਐਕਸਰਸਾਈਜ਼ ਕਰਦੇ ਹਨ। ਤਕਰੀਬਨ 10 ਸਾਲ ਦੌਰਾਨ ਹੋਈ ਇਸ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਕਿ ਅਜਿਹੇ ਲੋਕ ਜੋ ਐਕਸਰਸਾਈਜ਼ ਨਹੀਂ ਕਰ ਰਹੇ ਉਨ੍ਹਾਂ 'ਚ 7 ਫੀਸਦੀ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਇਸ ਪੂਰੀ ਰਿਸਰਚ 'ਚ ਐਕਸਰਸਾਈਜ਼ ਦੇ ਨਾਲ ਚਿੰਤਾ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਪਰ ਐਕਸਰਸਾਈਜ਼ ਦੇ ਨਾਲ ਡਿਪ੍ਰੈਸ਼ਨ ਦਾ ਸਬੰਧ ਜ਼ਰੂਰ ਪਤਾ ਲੱਗਿਆ।