ਸਰਦੀਆਂ ਦੇ ਮੌਸਮ ਵਿੱਚ ਸਰੀਰ ਲਈ ਕੀ-ਕੀ ਫਾਇਦੇਮੰਦ ਹੁੰਦਾ ਹੈ, ਇਹ ਨਿਊਟ੍ਰਿਸ਼ਨਿਸਟ ਸ਼ਵੇਤਾ ਸ਼ਾਹ ਨੇ ਦੱਸਿਆ ਹੈ। ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵਿੱਚ ਉਹ ਕਹਿੰਦੀ ਹਨ ਕਿ ਜਿਵੇਂ ਹੀ ਸਰਦੀਆਂ ਆਉਂਦੀਆਂ ਹਨ, ਸਰੀਰ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ—ਜਿਵੇਂ ਚਮੜੀ ਦਾ ਫਟਣਾ, ਸੁੱਕੀ ਹੋਣਾ, ਜੋੜਾਂ 'ਚ ਜਕੜਨ, ਨੀਂਦ ਘੱਟ ਆਉਣਾ, ਸਵੇਰੇ ਦੇਰ ਤੱਕ ਸੌਣ ਦਾ ਮਨ ਕਰਨਾ, ਹਮੇਸ਼ਾ ਥਕਾਵਟ ਮਹਿਸੂਸ ਹੋਣਾ, ਪੇਟ 'ਚ ਗੈਸ ਬਣਨਾ, ਪੇਟ ਫੂਲਣਾ ਆਦਿ। ਇਹ ਸਾਰੇ ਲੱਛਣ ‘ਵਾਤ’ ਵਧਣ ਕਰਕੇ ਹੁੰਦੇ ਹਨ।

Continues below advertisement

ਅਜਿਹੇ ਸਮੇਂ ਵਿੱਚ ਕੁਝ ਖਾਣ-ਪੀਣ ਦੀਆਂ ਚੀਜ਼ਾਂ ਹਨ ਜੋ ਸਰਦੀਆਂ 'ਚ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਹ ਸਰੀਰ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦੀਆਂ ਹਨ। ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਦੇਸੀ ਘਿਓ। ਨਿਊਟ੍ਰਿਸ਼ਨਿਸਟ ਸ਼ਵੇਤਾ ਸ਼ਾਹ ਨੇ ਦੱਸਿਆ ਕਿ ਸਰਦੀਆਂ ਵਿੱਚ ਦੇਸੀ ਘਿਓ ਸਮੇਤ ਹੋਰ ਕਿਹੜੇ ਫੂਡ ਖਾਣੇ ਚਾਹੀਦੇ ਹਨ ਜੋ ਸਰੀਰ ਲਈ ਲਾਭਦਾਇਕ ਹਨ।

ਸਰਦੀਆਂ ਵਿੱਚ ਦੇਸੀ ਘਿਓ ਖਾਣ ਦੇ ਫਾਇਦੇ

Continues below advertisement

ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਦੇਸੀ ਘਿਓ ਖਾਣ ਨਾਲ ਚਮੜੀ ਦੇ ਟਿਸ਼ੂ ਅੰਦਰੋਂ ਪੋਸ਼ਿਤ ਹੁੰਦੇ ਹਨ ਅਤੇ ਤਚਾ ਦਾ ਰੁੱਖਾਪਣ ਦੂਰ ਹੋ ਜਾਂਦਾ ਹੈ।

ਘੀ ਵਿੱਚ ਵਿੱਟਾਮਿਨ A, D, E ਅਤੇ K ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ, ਓਮੇਗਾ-3 ਅਤੇ ਕੁਦਰਤੀ ਲੂਬਰਿਕੈਂਟ ਹੁੰਦਾ ਹੈ।

ਕੁਦਰਤੀ ਲੂਬਰਿਕੈਂਟ ਹੋਣ ਕਰਕੇ ਦੇਸੀ ਘਿਓ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਸਰੀਰ ਦੀ ਰੋਗ-ਰੋਕੂ ਸਮਰੱਥਾ (ਇਮੀਉਨਿਟੀ) ਮਜ਼ਬੂਤ ਕਰਨ ਵਿੱਚ ਵੀ ਦੇਸੀ ਘਿਓ ਮਦਦਗਾਰ ਹੈ।

ਦੇਸੀ ਘਿਓ ਖਾਣ ਨਾਲ ਵਾਲਾਂ ਨੂੰ ਵੀ ਫਾਇਦਾ ਮਿਲਦਾ ਹੈ

ਫੱਟੇ ਹੋਠਾਂ ਦੀ ਸਮੱਸਿਆ ਦੂਰ ਕਰਨ ਵਿੱਚ ਵੀ ਘੀ ਪ੍ਰਭਾਵਸ਼ਾਲੀ ਹੈ।

ਪਾਚਣ ਸੁਧਾਰਨ ਲਈ ਵੀ ਘੀ ਖਾਇਆ ਜਾ ਸਕਦਾ ਹੈ।

ਗੋਡਿਆਂ ਅਤੇ ਜੋੜਾਂ ਦੀ ਤਕਲੀਫ਼ ਘਟਾਉਣ ਵਿੱਚ ਵੀ ਘੀ ਕਾਰਗਰ ਹੈ।

ਘੀ ਖਾਣ ਨਾਲ ਦਿਮਾਗੀ ਤੰਦਰੁਸਤੀ ਵਧਦੀ ਹੈ ਅਤੇ ਬ੍ਰੇਨ ਹੈਲਥ ਚੰਗੀ ਰਹਿੰਦੀ ਹੈ।

ਘੀ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ?

ਰੋਟੀ ‘ਤੇ ਲਗਾ ਕੇ ਘੀ ਖਾ ਸਕਦੇ ਹੋ।

ਸਬਜ਼ੀ ਜਾਂ ਦਾਲ ਵਿੱਚ ਘੀ ਪਾ ਕੇ ਖਾ ਸਕਦੇ ਹੋ।

ਦੇਸੀ ਘਿਓ ਨੂੰ ਗੁੰਨ-ਗੁੰਨੇ ਪਾਣੀ ਜਾਂ ਚਾਹ ਦੇ  ਵਿੱਚ ਪਾ ਕੇ ਵੀ ਪੀ ਸਕਦੇ ਹੋ।

ਇੱਕ ਚਮਚ ਦੇਸੀ ਘਿਓ ਸਿੱਧਾ ਵੀ ਖਾਇਆ ਜਾ ਸਕਦਾ ਹੈ।

ਘੀ ਖਾਣ ਦੇ ਨਾਲ-ਨਾਲ ਤੁਸੀਂ ਇਸਨੂੰ ਬੁੱਲ੍ਹਾਂ, ਚਮੜੀ ਜਾਂ ਵਾਲਾਂ ‘ਤੇ ਵੀ ਲਗਾ ਸਕਦੇ ਹੋ।

ਇਨ੍ਹਾਂ ਚੀਜ਼ਾਂ ਨੂੰ ਖਾਣਾ ਵੀ ਫਾਇਦੇਮੰਦ ਹੈ

ਸਰਦੀਆਂ ਵਿੱਚ ਇਹ ਚੀਜ਼ਾਂ ਖਾਣਾ ਵੀ ਫਾਇਦੇਮੰਦ ਹੈ

ਬੈਂਗਣ – ਸਰਦੀਆਂ ਵਿੱਚ ‘ਵਾਤ’ ਨਾਲ ਜੁੜੀਆਂ ਦਿੱਕਤਾਂ ਵਧ ਜਾਂਦੀਆਂ ਹਨ। ਬੈਂਗਣ ਖਾਣ ਨਾਲ ਵਾਤ ਤੁਰੰਤ ਸ਼ਾਂਤ ਹੋ ਜਾਂਦਾ ਹੈ।

ਕਾਲੇ ਤਿੱਲ – ਕਾਲੇ ਤਿੱਲ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਹ ਸਪਰਫੂਡ ਹਨ ਜੋ ਖਾਣ ‘ਤੇ ਚਮੜੀ, ਗੋਡਿਆਂ/ਜੋੜਾਂ ਅਤੇ ਹਾਰਮੋਨਜ਼ ਲਈ ਫਾਇਦੇਮੰਦ ਹੁੰਦੇ ਹਨ।

ਲੱਸਣ – ਲੱਸਣ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ, ਪਾਚਣ ਵਧੀਆ ਹੁੰਦਾ ਹੈ ਅਤੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਖਜੂਰ – ਸਰਦੀਆਂ ਵਿੱਚ ਖਜੂਰ ਖਾਣ ਨਾਲ ਤਾਕਤ ਮਿਲਦੀ ਹੈ। ਖਜੂਰ ਆਇਰਨ ਨਾਲ ਭਰਪੂਰ ਹੁੰਦਾ ਹੈ ਅਤੇ ਖੂਨ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ।

ਸੁੱਕੇ ਮੇਵੇ – ਅਖਰੋਟ, ਬਦਾਮ ਅਤੇ ਅੰਜੀਰ ਵਰਗੇ ਸੁੱਕੇ ਮੇਵੇ ਸਰਦੀਆਂ ਵਿੱਚ ਸਰੀਰ ਨੂੰ ਤੁਰੰਤ ਐਨਰਜੀ ਦਿੰਦੇ ਹਨ।

ਉੜਦ ਦੀ ਦਾਲ – ਸਿਹਤ ਲਈ ਉੜਦ ਦੀ ਦਾਲ ਬਹੁਤ ਲਾਭਦਾਇਕ ਹੈ। ਇਸਨੂੰ ਖਾਣ ਨਾਲ ਜੋੜ ਮਜ਼ਬੂਤ ਬਣਦੇ ਹਨ।

ਸ਼ਕਰਕੰਦੀ – ਹਰ ਰੋਜ਼ ਸ਼ਕਰਕੰਦੀ ਖਾਣ ਨਾਲ ‘ਵਾਤ’ ਲਈ ਫਾਇਦਾ ਹੁੰਦਾ ਹੈ ਅਤੇ ਸਰਦੀਆਂ ਵਿੱਚ ਸਰੀਰ ਨੂੰ ਜ਼ਰੂਰੀ ਕਾਰਬੋਹਾਇਡ੍ਰੇਟ ਮਿਲਦੇ ਹਨ।

ਬਾਜਰਾ – ਬਾਜਰਾ ਸਰੀਰ ਨੂੰ ਗਰਮੀ ਦੇਣ ਵਿੱਚ ਮਦਦ ਕਰਦਾ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਐਨਰਜੀ ਬਣੀ ਰਹਿੰਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।