ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਖ਼ਾਸ ਤੌਰ 'ਤੇ ਤਿਲ ਤੇ ਗੁੜ ਦੀਆਂ ਮਠਿਆਈਆਂ ਬਣਦੀਆਂ ਹਨ। ਦਰਅਸਲ ਇਸ ਦਿਨ ਤਿਲ ਨਾਲ ਪੂਜਾ ਵੀ ਕੀਤੀ ਜਾਂਦੀ ਹੈ।


ਜੇਕਰ ਤੁਸੀਂ ਵੀ ਤਿਲਕੁੱਟ ਜਾਂ ਗੁੜ-ਤਿਲ ਦੇ ਲੱਡੂ ਪਸੰਦ ਕਰਦੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਇਸ ਦੇ ਕੁਝ ਖਾਸ ਫਾਇਦਿਆਂ ਬਾਰੇ। ਨਿਊਟ੍ਰੀਸ਼ਨਿਸਟ ਤੇ ਫਾਊਂਡਰ ਆਫ ਨਿਊਟਰੀ ਹੈਲਥ ਦੀ ਡਾਕਟਰ ਸ਼ਿਖਾ ਸ਼ਰਮਾ ਤੋਂ ਜਾਣੋ ਗੁੜ ਦੇ ਲੱਡੂ ਖਾਣ ਦੇ ਫਾਇਦਿਆਂ ਬਾਰੇ। ਤਿਲ ਗੁੜ ਦੇ ਲੱਡੂ ਤੇ ਤਿਲਕੁੱਟ ਲੰਗਸ ਲਈ ਬਹੁਤ ਚੰਗੇ ਹੁੰਦੇ ਹਨ ਕਿਉਂਕਿ ਇਹ ਬਾਡੀ ਨੂੰ ਡੀਟੌਕਸੀਫਾਈ ਕਰਦਾ ਹੈ।

ਤਿਲ ਗੁੜ ਦੇ ਲੱਡੂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਦੀ ਤਾਸੀਰ ਹਲਕੀ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ ਵਿੱਚ ਖਾਣ ਦੇ ਕਈ ਫਾਇਦੇ ਹਨ। ਤਿਲ ਦੀ ਵਰਤੋਂ ਕਰਨ ਨਾਲ ਮੈਂਟਲ ਹੈਲਥ ਇੰਪਰੂਵ ਹੁੰਦੀ ਹੈ ਤੇ ਤੁਸੀਂ ਆਸਾਨੀ ਨਾਲ ਡਿਪਰੈਸ਼ਨ ਤੇ ਟੈਂਸ਼ਨ ਤੋਂ ਦੂਰ ਰਹਿੰਦੇ ਹੋ। ਤਿਲ ਦੇ ਲੱਡੂ ਖਾਣ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ ਤੇ ਤੁਸੀਂ ਸਾਰਾ ਦਿਨ ਐਨਰਜੈਟਿਕ ਰਹਿੰਦੇ ਹੋ।