ਸਰਦੀ, ਜ਼ੁਕਾਮ ਤੇ ਐਲਰਜ਼ੀ ਤੋਂ ਇੰਝ ਬਚੋ!
ਏਬੀਪੀ ਸਾਂਝਾ | 05 Dec 2017 06:10 PM (IST)
ਸਰਦੀਆਂ ਆਉਂਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਖਾਸ ਤੌਰ 'ਤੇ ਨਜਲਾ-ਜੁਕਾਮ ਤੇ ਸਾਈਨਸ ਦੀ ਸਮੱਸਿਆ ਵਧ ਜਾਂਦੀ ਹੈ।
ਨਵੀ ਦਿੱਲੀ: ਮੌਸਮ ਵਿੱਚ ਅਚਾਨਕ ਤਬਦੀਲੀ ਨਾਲ ਜ਼ੁਕਾਮ, ਸਰਦੀ ਤੇ ਚਮੜੀ 'ਤੇ ਧੱਫੜ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ, ਮੌਸਮ ਵਿੱਚ ਐਲਰਜੀ ਦੇ ਕੇਸ ਵੀ ਦੇਖਣ ਨੂੰ ਮਿਲਦੇ ਹਨ। ਕੁਝ ਲੋਕਾਂ ਨੂੰ ਸਰੀਰ 'ਤੇ ਖੁਰਕ ਤੇ ਸਾਹ ਲੈਣ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ। ਇੰਦਸ ਹੈਲਥ ਪਲੱਸ ਹੈਲਥਕੇਅਰ ਦੀ ਸਪੈਸ਼ਲਿਸਟ ਕੰਚਨ ਨਾਇਕਵਾਡੀ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਲੋਕ ਘਰਾਂ ਅੰਦਰ ਬੈਠੇ ਰਹਿੰਦੇ ਹਨ ਜਿਸ ਨਾਲ ਉਹ ਇੰਡੋਰ ਅਲਰਜੀ ਦਾ ਸ਼ਿਕਾਰ ਹੋ ਜਾਂਦੇ ਹਨ। ਧੂੜ ਦੇ ਕਣ, ਸੂਖਮ ਬੈਕਟੀਰੀਆ ਤੇ ਉੱਲੀ ਕਰਕੇ ਐਲਰਜੀ ਦੇ ਸ਼ਿਕਾਰ ਬਣ ਕਹਿੰਦਾ ਹਨ। ਉੱਲੀ ਤੇ ਘਰਾਂ ਵਿੱਚ ਗੰਦਗੀ ਦਮੇ ਦੀ ਬਿਮਾਰੀ ਨੂੰ ਵਧਾਉਂਦੀ ਹੈ। ਇਹ ਖੰਘ, ਘਰਘਰਾਹਟ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਨੂੰ ਵੀ ਵੇਖਿਆ ਗਿਆ ਹੈ। ਅਜਿਹੇ ਅਲਰਜੀ ਤੋਂ ਬਚਣ ਲਈ, ਘਰ ਤੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ ਰੱਖਣਾ ਚਾਹੀਦਾ ਹੈ। ਐਲਰਜੀ ਨੂੰ ਰੋਕਣ ਲਈ ਉਪਾਅ- ਘਰ 'ਚ ਧੂੜ ਤੇ ਗੰਦਗੀ ਨਾਲ ਕਾਰਪਟ 'ਤੇ ਮੈਲ ਜੰਮਣ ਲੱਗ ਪੈਂਦੀ ਹੈ, ਜੋ ਐਲਰਜੀ ਦਾ ਕਾਰਨ ਬਣ ਜਾਂਦੀ ਹੈ। ਐਲਰਜ ਦੀ ਪਛਾਣ ਕਰਨ ਲਈ ਖਾਸ ਬਲੱਡ ਟੈਸਟ ਹੁੰਦਾ ਹੈ ਜਿਸ ਦਾ ਨਾਮ ਕੰਪਰਹੈਂਸਿਵ ਐਲਰਜੀ ਟੈਸਟ ਰੱਖਿਆ ਗਿਆ ਹੈ। ਐਲਰਜੀ ਦਾ ਕਾਰਨ ਜਾਣਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਧੂੜ ਕਣਾਂ ਤੇ ਬੈਕਟੀਰੀਆ ਨੂੰ ਰੋਕਣ ਲਈ ਘਰ ਵਿੱਚ ਆਉਣ ਵਾਲੀ ਹਵਾ ਦਾ ਸੁਧਾਰ ਜ਼ਰੂਰੀ ਹੈ। ਰਸੋਈ, ਬਾਥਰੂਮ ਤੇ ਕਮਰੇ ਨੂੰ ਸਾਫ ਰੱਖਣਾ ਜਰੂਰੀ ਹੈ। ਜਿਹੜੇ ਲੋਕ ਅਲਰਜੀ ਤੋਂ ਪੀੜਿਤ ਹਨ, ਉਨ੍ਹਾਂ ਨੂੰ ਧੂੜ ਤੇ ਗੰਦਗੀ ਤੋਂ ਦੂਰ ਰਹਿਣਾ ਚਾਹੀਦਾ ਹੈ। ਦਮੇ ਤੇ ਗਲੇ ਦੇ ਸੋਜ ਤੋਂ ਪੀੜਤ ਲੋਕਾਂ ਨੂੰ ਡਾਕਟਰ ਦਿਖਾਉਣ ਜ਼ਰੂਰੀ ਹੈ।