Blood Sugar Control: ਡਾਇਬਟੀਜ਼ ਇੱਕ ਅਜਿਹੀ ਸਿਹਤ ਸਮੱਸਿਆ ਹੈ ਜਿਸ ਵਿੱਚ ਸਰੀਰ ਦੀ ਬਲੱਡ ਸ਼ੂਗਰ ਘਟਦੀ ਅਤੇ ਵਧਦੀ ਰਹਿੰਦੀ ਹੈ। ਇਸ ਵਿੱਚ ਜ਼ਿਆਦਾਤਰ ਹਾਈ ਬਲੱਡ ਸ਼ੂਗਰ ਦੀ ਸਮੱਸਿਆ ਸ਼ਾਮਲ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਅਜਿਹਾ ਫਲ ਹੈ ਜਿਸ ਦੇ ਪੱਤੇ ਹਾਈ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਫਾਇਦੇਮੰਦ ਸਾਬਿਤ ਹੁੰਦੇ ਹਨ। ਇਹ ਫਲ ਪਪੀਤਾ ਹੈ। ਆਓ ਜਾਣਦੇ ਹਾਂ ਇਸ ਫਲ ਦੇ ਪੱਤਿਆਂ ਦੇ ਫਾਇਦਿਆਂ ਬਾਰੇ...
ਪਪੀਤੇ ਦੇ ਪੱਤਿਆਂ ਵਿੱਚ ਵਿਟਾਮਿਨ ਈ, ਸੀ, ਈ, ਕੇ ਅਤੇ ਬੀ ਵੀ ਹੁੰਦਾ ਹੈ। ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸੋਡੀਅਮ ਦੇ ਨਾਲ-ਨਾਲ ਇਨ੍ਹਾਂ ਵਿੱਚ ਆਇਰਨ ਵੀ ਪਾਇਆ ਜਾਂਦਾ ਹੈ। ਜਾਣੋ ਹਾਈ ਬਲੱਡ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਪੀਤੇ ਦੇ ਪੱਤਿਆਂ ਦਾ ਸੇਵਨ ਕਿਵੇਂ ਕਰੀਏ।
ਹਾਈ ਬਲੱਡ ਸ਼ੂਗਰ ਕੰਟਰੋਲ ਲਈ ਪਪੀਤੇ ਦੇ ਪੱਤੇ
ਪਪੀਤੇ ਦੇ ਪੱਤਿਆਂ ਦਾ ਜੂਸ ਬਣਾਉਣ ਲਈ ਪਹਿਲਾਂ ਪਪੀਤੇ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ। ਹੁਣ ਇਨ੍ਹਾਂ ਪੱਤਿਆਂ ਨੂੰ ਕੱਟ ਕੇ ਪਾਣੀ 'ਚ ਪਾ ਕੇ ਉਬਾਲ ਲਓ ਅਤੇ ਫਿਰ ਠੰਡਾ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ ਪੱਤਿਆਂ ਨੂੰ ਬਲੈਂਡਰ ਵਿੱਚ ਪਾ ਕੇ ਪੀਸ ਲਓ। ਇਸ ਜੂਸ ਨੂੰ ਸਵਾਦਿਸ਼ਟ ਬਣਾਉਣ ਲਈ ਇਸ ਵਿਚ ਨਿੰਬੂ ਦਾ ਰਸ ਅਤੇ ਨਮਕ ਮਿਲਾ ਸਕਦੇ ਹੋ।
ਹੋਰ ਪੜ੍ਹੋ : ਦੁਨੀਆ ਦਾ ਸਭ ਤੋਂ ਮਹਿੰਗਾ ਪਨੀਰ, 1 ਕਿਲੋਗ੍ਰਾਮ ਦੀ ਕੀਮਤ 'ਚ ਖਰੀਦ ਸਕਦੇ ਹੋ ਸੋਨੇ ਦੀ ਚੇਨ
ਇਸ ਦੇ ਸੇਵਨ ਨਾਲ ਇਹ ਫਾਇਦੇ ਵੀ ਮਿਲਦੇ ਨੇ
- ਕਬਜ਼ ਤੋਂ ਪੀੜਤ ਲੋਕ ਪਪੀਤੇ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹਨ।
- ਮਲੇਰੀਆ ਅਤੇ ਡੇਂਗੂ ਤੋਂ ਰਾਹਤ ਦਿਵਾਉਣ ਲਈ ਪਪੀਤੇ ਦੇ ਪੱਤਿਆਂ ਦਾ ਸੇਵਨ ਵੀ ਕੀਤਾ ਜਾਂਦਾ ਹੈ। ਇਹ ਪੱਤੇ ਡੇਂਗੂ ਬੁਖਾਰ 'ਚ ਰਾਮਬਾਣ ਸਾਬਿਤ ਹੁੰਦੇ ਹਨ।
- ਮਾਹਵਾਰੀ ਦੇ ਦੌਰਾਨ ਕੜਵੱਲ ਤੋਂ ਛੁਟਕਾਰਾ ਪਾਉਣ ਲਈ ਪਪੀਤੇ ਦੇ ਪੱਤਿਆਂ ਦਾ ਰਸ ਵੀ ਪੀਤਾ ਜਾ ਸਕਦਾ ਹੈ।
- ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਜ਼ਹਿਰੀਲੇ ਤੱਤ ਦੂਰ ਹੁੰਦੇ ਹਨ। ਇਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਅਤੇ ਚਮੜੀ ਵੀ ਚਮਕਦਾਰ ਦਿਖਣ ਲੱਗਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।