ਚੰਡੀਗੜ੍ਹ:ਇਹ ਗੱਲ ਸਹੀ ਹੈ ਕਿ ਜੇ ਸਿਹਤ ਠੀਕ ਹੋਵੇ ਤਾਂ ਹੀ ਸਭ ਕੁਝ ਚੰਗਾ ਲਗਦਾ ਹੈ। ਕਈ ਵਾਰ ਇਸ ਤਰ੍ਹਾਂ ਦੀ ਪਰੇਸ਼ਾਨੀ ਹੋ ਜਾਂਦੀ ਹੈ ਕਿ ਕਿਸੇ ਨੂੰ ਕਿਹਾ ਵੀ ਨਹੀਂ ਜਾ ਸਕਦਾ। ਇਨ੍ਹਾਂ ਪਰੇਸ਼ਾਨੀਆਂ 'ਚੋਂ ਇਕ ਪਰੇਸ਼ਾਨੀ ਹੈ ਪੇਸ਼ਾਬ 'ਚ ਸੜਨ ਜਾਂ ਜਲਣ। ਇਹ ਸਮੱਸਿਆ ਇਕ ਆਮ ਸਮੱਸਿਆ ਹੈ ਅਤੇ ਇਸ ਦਾ ਇਲਾਜ ਵੀ ਘਰ ਹੀ ਹੋ ਸਕਦਾ ਹੈ। ਆਓ ਜਾਣੀਏ ਇਸ ਦਾ ਇਲਾਜ।
1. ਰੋਜ਼ ਘੱਟੋ-ਘੱਟ 12 ਤੋਂ 14 ਗਲਾਸ ਪਾਣੀ ਜ਼ਰੂਰ ਪੀਓ। ਸਰੀਰ 'ਚ ਪਾਣੀ ਦੀ ਕਮੀ ਹੋਣ ਦੇ ਕਾਰਣ ਪੇਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਇਸ ਕਾਰਣ ਵੀ ਜਲਣ ਹੋ ਸਕਦੀ ਹੈ।
2. ਕੱਪੜੇ ਨੂੰ ਪਾਣੀ ਦੇ ਨਾਲ ਗਿੱਲਾ ਕਰਕੇ ਨਚੋੜ ਲਓ ਅਤੇ ਧੁੰਨੀ 'ਤੇ ਰੱਖੋ। ਇਸ ਨਾਲ ਵੀ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ।
3. ਰਾਤ ਨੂੰ ਇਕ ਗਲਾਸ ਪਾਣੀ 'ਚ ਇਕ ਚਮਚ ਧਨੀਆ ਪਾਊਡਰ ਪਾ ਕੇ ਰੱਖ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀ ਲਓ। ਇਸ 'ਚ ਜ਼ਰੂਰਤ ਪੈਣ 'ਤੇ ਮਿੱਠਾ ਵੀ ਮਿਲਾ ਸਕਦੇ ਹੋ।
4. ਨਾਰੀਅਲ ਦਾ ਪਾਣੀ ਪੀਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।