ਚੰਡੀਗੜ੍ਹ: ਖ਼ਤਰਨਾਕ ਅਲਜ਼ਾਈਮਰ ਨੂੰ ਠੀਕ ਕਰਨਾ ਹੁਣ ਸੌਖਾ ਹੋਵੇਗਾ। ਅਮਰੀਕੀ ਵਿਗਿਆਨੀਆਂ ਨੇ ਇਸ ਬਿਮਾਰੀ ਦੇ ਇਲਾਜ ਲਈ ਅਸਰਦਾਰ ਦਵਾਈ ਬਣਾਉਣ 'ਚ ਕਾਮਯਾਬੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਇਸ ਬਿਮਾਰੀ ਕਾਰਨ ਯਾਦਦਾਸ਼ਤ ਅਲੋਪ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਜੋ ਬਾਅਦ 'ਚ ਡੀਮੈਂਸ਼ੀਆ (ਭੁੱਲਣ ਦੀ ਬੀਮਾਰੀ) 'ਚ ਬਦਲ ਜਾਂਦੀ ਹੈ।

ਉਮਰ ਵਧਣ ਨਾਲ ਇਹ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਟੈਕਸਾਸ ਦੀ ਬੈਲੋਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਬੀਮਾਰੀ ਦੇ ਪ੍ਰਭਾਵ ਨੂੰ ਖ਼ਤਮ ਕਰਨ ਵਾਲੀ ਦਵਾ ਲੱਭਣ ਦੇ ਤਕਰੀਬਨ ਨੇੜੇ ਪੁੱਜਣ ਦਾ ਦਾਅਵਾ ਕੀਤਾ ਹੈ। ਦਰਅਸਲ ਇਕ ਖ਼ਾਸ ਕਿਸਮ ਦੇ ਪ੍ਰੋਟੀਨ ਦੀ ਮਾਤਰਾ ਵਧਣ ਕਾਰਨ ਅਲਜ਼ਾਈਮਰ ਦਾ ਖ਼ਤਰਾ ਵਧ ਜਾਂਦਾ ਹੈ। ਇਸ ਪ੍ਰੋਟੀਨ ਦੀ ਮਾਤਰਾ ਨਿਯਮਤ ਕਰਨ ਨਾਲ ਅਲਜ਼ਾਈਮਰ ਦੇ ਖ਼ਤਰੇ ਨਾਲ ਨਜਿੱਿਠਆ ਜਾ ਸਕਦਾ ਹੈ।