ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤੇ ਇਸ ਕਰਵਾ-ਚੌਥ ਆਪਣੇ ਪਾਰਟਨਰ ਨੂੰ ਸਰ ਪ੍ਰਾਈਜ਼ ਦੇਣਾ ਚਾਹੁੰਦੇ ਹੋ ਤਾਂ ਤੁਸੀਂ 7 ਦਿਨਾਂ ਵਿੱਚ 7 ਕਿੱਲੋ ਵਜ਼ਨ ਘਟਾ ਸਕਦੇ ਹੋ। ਤੁਹਾਨੂੰ ਇਸ ਦੇ ਲਈ ਆਪਣੀ 7 ਦਿਨ ਦੀ ਡਾਈਟ ਨੂੰ ਫੋਲੋ ਕਰਨਾ ਹੋਏਗਾ।
ਪਹਿਲੇ ਦਿਨ ਤੁਸੀਂ ਫਲ ਖਾਓ। ਫਲ ਵਿੱਚ ਕੇਲਾ ਖਾ ਉਣ ਤੋਂ ਬਚੋ। ਕੇਲੇ ਦੀ ਥਾਂ ਸੇਬ, ਸੰਤਰਾ, ਅਨਾਰ, ਸਟ੍ਰਾਬੇਰੀ ਤੇ ਮੌਸਮੀ ਖਾ ਸਕਦੇ ਹੋ।
ਦੂਜੇ ਦਿਨ ਸਿਰਫ਼ ਸਬਜ਼ਿਆਂ ਖਾਓ। ਚਾਹੇ ਤਾਂ ਸਿਰਫ਼ ਉੱਬਲ਼ੀ ਹੋਈ ਜਾਂ ਸਲਾਦ ਦੇ ਤੌਰ 'ਤੇ ਸਬਜ਼ਿਆਂ ਖਾਓ। ਸਬਜ਼ਿਆਂ ਫਾਈਬਰ ਯੁਕਤ ਹੁੰਦੀਆਂ ਹਨ ਤਾਂ ਤੁਹਾਨੂੰ ਫ਼ਾਇਦਾ ਮਿਲੇਗਾ। ਸਬਜ਼ੀਆਂ ਵਿੱਚ ਆਲੂ ਤੋਂ ਪਰਹੇਜ਼ ਕਰੋ।
ਤੀਜੇ ਦਿਨ ਸਬਜ਼ਿਆਂ, ਫਲ ਤੇ ਜੂਸ ਲਓ। ਚੌਥੇ ਦਿਨ 5 ਤੋਂ 6 ਕੇਲੇ ਤੇ ਉਨ੍ਹਾਂ ਨਾਲ 3 ਤੋਂ 4 ਗਲਾਸ ਜੂਸ ਪੀ ਸਕਦੇ ਹੋ। ਪੰਜਵੇਂ ਦਿਨ ਸਿਰਫ਼ ਤਰਲ ਪਦਾਰਥ ਲਓ। ਇਸ ਵਿੱਚ ਤੁਸੀਂ ਸੂਪ ਤੇ ਪਾਣੀ ਲੈ ਸਕਦੇ ਹੋ।
ਛੇਵੇਂ ਦਿਨ ਸਪਰਾਉਟਸ, ਪਨੀਰ ਤੇ ਹੋਰ ਸਬਜ਼ਿਆਂ ਦਾ ਸੇਵਨ ਕਰ ਸਕਦੇ ਹੋ। ਨਾਲ ਧੋੜੇ ਜਿਹੇ ਚਾਵਲ, ਇੱਕ ਰੋਟ ਤੇ ਸਬਜ਼ੀ ਖਾ ਸਕਦੇ ਹੋ। ਸੱਤਵੇਂ ਦਿਨ ਫਲਾਂ ਤੇ ਸਬਜ਼ਿਆਂ ਦੇ ਜੂਸ ਪਿਉ। ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਡਾਈਟ ਫੋਲੋ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਡਾਈਟ ਫੋਲੋ ਕਰਨ ਦੌਰਾਨ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਿਉ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin