ਚੰਡੀਗੜ੍ਹ: ਇਸ ਸ਼ਰਬਤ ਦੀ ਮਦਦ ਨਾਲ ਕਮਰ ਨੂੰ ਪਤਲਾ ਕੀਤਾ ਤੇ ਸਰੀਰ ‘ਚੋਂ ਵਾਧੂ ਪਾਣੀ ਕੱਢਿਆ ਜਾ ਸਕਦਾ ਹੈ। ਇਸ ਵਿਧੀ ਦੀ ਵਰਤੋਂ ਨਾਲ ਯਾਦ-ਸ਼ਕਤੀ, ਅੱਖਾਂ ਦੀ ਰੌਸ਼ਨੀ ਤੇ ਸੁਣਨ ਸ਼ਕਤੀ ਲਈ ਵੀ ਫ਼ਾਇਦੇਮੰਦ ਹੈ। ਬਿਨਾ ਸ਼ੱਕ ਵਜ਼ਨ ਘੱਟ ਲਈ ਇਹ ਨੁਸਖ਼ਾ ਇੱਕ ਅੰਮ੍ਰਿਤ ਹੈ। ਹੌਰਸ ਮੂਲ਼ੀ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਖਣਿਜ ਹੁੰਦੇ ਹਨ। ਇਸ ਵਿੱਚ ਵਿਟਾਮਿਨ ਬੀ1, ਵਿਟਾਮਿਨ ਬੀ2, ਵਿਟਾਮਿਨ ਬੀ6 ਤੇ ਸੀ ਅਤੇ ਮੈਗਨੀਜੀਅਮ, ਫਾਸਫੋਰਸ ਤੇ ਪੋਟਾਸ਼ੀਅਮ ਹੁੰਦੇ ਹਨ।


ਇਹ ਸਰੀਰ ਦੀ ਪਾਚਨ ਕਿਰਿਆ ਵਿੱਚ ਸੁਧਾਰ, ਥਕਾਵਟ ਨੂੰ ਘੱਟ ਕਰਨ ਤੇ ਸਰੀਰ ਲਈ ਚੰਗੇ ਬੈਕਟੀਰੀਆ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਇਸ ਨੁਸਖ਼ੇ ਲਈ ਹੇਠ ਲਿਖੀ ਸਮਗਰੀ ਦੀ ਲੋੜ ਪੈਂਦੀ ਹੈ। ਹੌਰਸ ਮੂਲ਼ੀ ਤਾਜ਼ਾ-125 ਗ੍ਰਾਮ ਨਿੰਬੂ-4 ਸ਼ਹਿਦ-3 ਵੱਡੇ ਚਮਚ ਅਦਰਕ ਦੀ ਜੜ-2 ਸੈ.ਮੀ. ਦਾਲਚੀਨੀ- 2 ਚਮਚ ਹੁਣ ਤੁਸੀਂ ਮੂਲ਼ੀ ਤੇ ਅਦਰਕ ਨੂੰ ਮਿਕਸਰ ਬਲੈਂਡਰ ਵਿੱਚ ਬਲੈਂਡ ਕਰ ਲਵੋ। ਨਿੰਬੂ ਨਚੋੜੋ ਤੇ ਇਸ ਦੇ ਜੂਸ ਨੂੰ ਤਿੰਨ ਮਿੰਟ ਤੱਕ ਇਸ ਮਿਕਸਰ ਵਿੱਚ ਬਲੈਂਡ ਕਰ ਲਵੋ।


ਹੁਣ ਦਾਲਚੀਨੀ ਤੇ ਸ਼ਹਿਦ ਨੂੰ ਵੀ ਫਿਰ ਤੋਂ ਬਲੈਂਡ ਕਰ ਲਵੋ। ਤੁਹਾਡਾ ਸ਼ਰਬਤ ਤਿਆਰ ਹੋ ਗਿਆ ਹੈ। ਇਸ ਨੂੰ ਗਿਲਾਸ ਵਿੱਚ ਪਾ ਲਵੋ ਤੇ ਸਟੋਰ ਕਰ ਲਵੋ। ਭੋਜਨ ਤੇ ਕਸਰਤ ਕਰਨ ਤੋਂ ਪਹਿਲਾਂ ਦਿਨ ਵਿੱਚ ਦੋ ਵਾਰ ਇਸ ਸਰਬੱਤ ਦਾ ਇੱਕ ਵੱਡਾ ਚਮਚ ਲਗਾਤਾਰ ਤਿੰਨ ਹਫ਼ਤੇ ਤੱਕ ਲਵੋ ਤੇ ਫਿਰ ਕੁਝ ਹਫ਼ਤਿਆਂ ਲਈ ਬਰੇਕ ਲੈ ਲਵੋ। ਨੋਟ: ਇਸ ਨੁਸਖ਼ੇ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904