ਚੰਡੀਗੜ੍ਹ : ਇਹ ਗੱਲ ਸਾਰੇ ਜਾਣਦੇ ਹਨ ਕਿ ਗੁੱਸਾ ਸਿਹਤ ਲਈ ਖਤਰਨਾਕ ਹੁੰਦਾ ਹੈ। ਫਿਰ ਵੀ ਲੋਕ ਬਹੁਤ ਜ਼ਿਆਦਾ ਗੁੱਸਾ ਕਰਦੇ ਹਨ। ਖਾਸ ਕਰਕੇ ਇਹ ਗੁੱਸਾ ਜਦੋਂ ਘਰ ਤੋਂ ਬਾਹਰ ਤੁਹਾਡੇ ਦਫ਼ਤਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਹੋਰ ਖਰਾਬ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਆਪਣੇ ਗੁੱਸੇ 'ਤੇ ਕਾਬੂ ਰੱਖਿਆ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਗੇ ਕੁਝ ਅਜਿਹੇ ਤਰੀਕੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਗੁੱਸੇ 'ਤੇ ਕਾਬੂ ਪਾ ਸਕਦੇ ਹੋ।
1 ਗੁੱਸੇ 'ਚ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਤ ਹੋਣਾ ਹੁੰਦਾ ਹੈ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਤੁਹਾਡਾ ਖੁਦ ਦਾ ਆਪਣੇ ਗੁੱਸੇ 'ਤੇ ਕਾਬੂ ਹੋ ਜਾਵੇਗਾ।
2 ਜੇਕਰ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਖੁਦ 'ਤੇ ਕਾਬੂ ਰੱਖ ਕੇ 1 ਤੋਂ 20 ਤੱਕ ਗਿਣਤੀ ਗਿਣੋ। ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਗੁੱਸਾ ਘੱਟ ਹੋ ਰਿਹਾ ਹੈ।
3 ਜੇਕਰ ਤੁਹਾਨੂੰ ਦਫ਼ਤਰ 'ਚ ਕਿਸੇ 'ਤੇ ਗੁੱਸਾ ਆ ਰਿਹਾ ਹੋਵੇ, ਤਾਂ ਥੋੜੇ ਸਮੇਂ ਲਈ ਬਿਲਕੁਲ ਚੁੱਪ ਹੋ ਜਾਵੋ। ਕਿਉਂਕਿ ਕਈ ਵਾਰ ਗੁੱਸੇ 'ਚ ਬੋਲਣਾ ਖਤਰਨਾਕ ਹੋ ਸਕਦਾ ਹੈ।
4 ਗੁੱਸੇ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਗੁੱਸੇ ਨੂੰ ਨਿਮਰਤਾ ਨਾਲ ਦੇਖੋ। ਇਸ ਤਰ੍ਹਾਂ ਗੁੱਸਾ ਆਪਣੇ ਆਪ ਘੱਟ ਹੋ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin