ਨੀਂਦ ਨਾ ਆਉਣ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਓਵਰਥਿੰਕਿੰਗ, ਤਣਾਅ ਅਤੇ ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਰੁਟੀਨ ਦੀ ਘਾਟ ਅਕਸਰ ਇਹ ਸਮੱਸਿਆ ਪੈਦਾ ਕਰ ਦਿੰਦੀ ਹੈ। ਇਸ ਤੋਂ ਨਜਾਤ ਪਾਉਣ ਲਈ ਨਿਊਟ੍ਰੀਸ਼ਨਿਸਟ ਸ਼ਵੇਤਾ ਸ਼ਾਹ ਨੇ ਦੁੱਧ ਦੀ ਇੱਕ ਖਾਸ ਡ੍ਰਿੰਕ ਸਾਂਝੀ ਕੀਤੀ ਹੈ। ਜਿਸਨੂੰ ਪੀਣ ਨਾਲ ਰਾਤ ਦੀ ਨੀਂਦ ਨੂੰ ਨਿਯਮਤ ਕਰਨ ਵਿੱਚ ਮਦਦ ਮਿਲਦੀ ਹੈ। ਜੇਕਰ ਤੁਸੀਂ ਉਹ ਲੋਕ ਹੋ ਜੋ ਰਾਤ 2 ਵਜੇ ਤੱਕ ਜਾਗਦੇ ਰਹਿੰਦੇ ਹੋ ਜਾਂ ਜਿਨ੍ਹਾਂ ਨੂੰ ਰਾਤ ਭਰ ਨੀਂਦ ਨਹੀਂ ਆਉਂਦੀ ਅਤੇ ਸਵੇਰੇ ਤਾਜਗੀ ਮਹਿਸੂਸ ਨਹੀਂ ਹੁੰਦੀ, ਤਾਂ ਤੁਹਾਡੀ ਇਹ ਸਮੱਸਿਆ ਦੁੱਧ 'ਚ ਕੁਝ ਖਾਸ ਚੀਜ਼ਾਂ ਮਿਲਾ ਕੇ ਪੀਣ ਨਾਲ ਦੂਰ ਹੋ ਸਕਦੀ ਹੈ।
ਦੁੱਧ 'ਚ ਇਹ ਚੀਜ਼ਾਂ ਮਿਲਾ ਕੇ ਪੀਓ:
100 ਮਿਲੀ ਆਰਗੇਨਿਕ ਦੁੱਧ ਵਿੱਚ 1 ਚਮਚ ਦੇਸੀ ਘੀ ਪਾਓ।
ਇਸ ਵਿੱਚ 1/4 ਚਮਚ ਜਾਇਫਲ, 2 ਕੇਸਰ ਦੇ ਧਾਗੇ, 1/2 ਚਮਚ ਮਿਸ਼ਰੀ, 2 ਇਲਾਇਚੀ ਅਤੇ 1/4 ਚਮਚ ਖਸਖਸ ਵੀ ਪਾਓ।
ਸਭ ਚੀਜ਼ਾਂ ਨੂੰ ਦੁੱਧ ਵਿੱਚ ਮਿਲਾ ਕੇ ਇੰਨਾ ਉਬਾਲੋ ਕਿ ਦੁੱਧ ਅੱਧਾ ਰਹਿ ਜਾਵੇ।
ਫਿਰ ਇਹ ਦੁੱਧ ਹੌਲੀ-ਹੌਲੀ ਸਿੱਪ-ਸਿੱਪ ਕਰਕੇ ਪੀਓ।
ਇਸ ਨਾਲ ਨੀਂਦ ਆਉਣ ਵਿੱਚ ਮਦਦ ਮਿਲੇਗੀ।
ਦੁੱਧ ਵਿੱਚ ਕੇਸਰ, ਜਾਇਫਲ ਅਤੇ ਇਲਾਇਚੀ ਵਰਗੀਆਂ ਚੀਜ਼ਾਂ ਮਿਲਾ ਕੇ ਪੀਣ ਦੇ ਫਾਇਦੇ:
ਜਦੋਂ ਦੁੱਧ ਵਿੱਚ ਕੇਸਰ, ਜਾਇਫਲ, ਇਲਾਇਚੀ, ਖਸਖਸ, ਘੀ ਅਤੇ ਮਿਸ਼ਰੀ ਮਿਲਾ ਕੇ ਪੀਂਦੇ ਹੋ, ਤਾਂ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਦਿੰਦੀਆਂ ਹਨ।
ਇਹ ਖਾਸ ਡ੍ਰਿੰਕ ਸਿਰਫ਼ ਨਸਾਂ ਨੂੰ ਆਰਾਮ ਨਹੀਂ ਦਿੰਦੀ, ਬਲਕਿ ਨੀਂਦ ਦੇ ਚੱਕਰ (ਸਲੀਪ ਸਾਈਕਲ) ਨੂੰ ਵੀ ਦੁਬਾਰਾ ਠੀਕ ਕਰਦੀ ਹੈ।
ਇਸ ਨਾਲ ਰਾਤ ਦੀ ਨੀਂਦ ਵਧੀਆ ਹੋ ਜਾਂਦੀ ਹੈ ਅਤੇ ਦਿਮਾਗ ਵੀ ਸ਼ਾਂਤ ਹੁੰਦਾ ਹੈ।
ਓਵਰਥਿੰਕਿੰਗ ਅਤੇ ਤਣਾਅ ਘਟਦਾ ਹੈ, ਜਿਸ ਨਾਲ ਬਿਹਤਰ ਨੀਂਦ ਆਉਣ ਵਿੱਚ ਮਦਦ ਮਿਲਦੀ ਹੈ।
15-20 ਦਿਨਾਂ ਵਿੱਚ ਦਿਖੇਗਾ ਅਸਰ:
ਜੇ ਤੁਸੀਂ ਹਰ ਰੋਜ਼ ਰਾਤ 8 ਤੋਂ 9 ਵਜੇ ਦੇ ਵਿਚਕਾਰ ਦੁੱਧ ਵਿੱਚ ਇਹ ਸਾਰੀਆਂ ਚੀਜ਼ਾਂ ਉਬਾਲ ਕੇ ਪੀਣੀ ਸ਼ੁਰੂ ਕਰ ਦਿਉ, ਤਾਂ ਲਗਾਤਾਰ 15 ਤੋਂ 20 ਦਿਨਾਂ ਵਿੱਚ ਹੀ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ।
ਇਲਾਇਚੀ, ਕੇਸਰ ਤੇ ਜਾਇਫਲ 'ਚ ਹੁੰਦੇ ਹਨ ਨੀਂਦ ਨੂੰ ਸੁਧਾਰਨ ਵਾਲੇ ਗੁਣ:
ਇਲਾਇਚੀ, ਜਾਇਫਲ ਅਤੇ ਕੇਸਰ ਵਿੱਚ ਕੁਝ ਖਾਸ ਕੈਮਿਕਲ ਤੱਤ ਹੁੰਦੇ ਹਨ ਜੋ ਨੀਂਦ ਲਿਆਉਣ ਵਿੱਚ ਮਦਦ ਕਰਦੇ ਹਨ।
ਜਾਇਫਲ ਵਿੱਚ ਮਾਇਰਿਸਟਿਸਿਨ ਅਤੇ ਸੈਫਰੋਲ ਹੁੰਦੇ ਹਨ, ਜੋ ਨਸਾਂ ਨੂੰ ਆਰਾਮ ਦਿੰਦੇ ਹਨ।
ਕੇਸਰ ਵਿੱਚ ਕਰੋਸੇਟਿਨ ਅਤੇ ਸੈਫਰਾਨਲ ਹੁੰਦੇ ਹਨ, ਜੋ ਮੂਡ ਨੂੰ ਵਧੀਆ ਕਰਦੇ ਹਨ ਅਤੇ ਤਣਾਅ ਘਟਾਉਂਦੇ ਹਨ।
ਇਲਾਇਚੀ ਵਿੱਚ ਸਿਨਿਓਲ ਅਤੇ ਲਿਮੋਨੀਨ ਪਾਏ ਜਾਂਦੇ ਹਨ, ਜੋ ਪਾਚਣ ਤੰਤਰ ਨੂੰ ਠੀਕ ਕਰਦੇ ਹਨ ਅਤੇ ਸਰੀਰ ਨੂੰ ਸ਼ਾਂਤ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਜਦੋਂ ਇਹ ਸਾਰੇ ਮਸਾਲੇ ਮਿਲਾ ਕੇ ਦੁੱਧ ਵਿੱਚ ਉਬਾਲ ਕੇ ਪੀਏ ਜਾਂਦੇ ਹਨ, ਤਾਂ ਇਹ ਦਿਮਾਗ ਨੂੰ ਠੰਡਕ ਦਿੰਦੇ ਹਨ, ਤਣਾਅ ਦੂਰ ਕਰਦੇ ਹਨ ਤੇ ਸਰੀਰ ਨੂੰ ਆਰਾਮ ਮਿਲਦਾ ਹੈ।
ਇਸ ਨਾਲ ਨੀਂਦ ਆਉਣ ਵਿੱਚ ਅਸਾਨੀ ਹੁੰਦੀ ਹੈ ਅਤੇ ਇਨਸਾਨ ਚੰਗੀ ਤਰ੍ਹਾਂ ਸੋ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।