ਵਾਸ਼ਿੰਗਟਨ : ਮਾਤਾ-ਪਿਤਾ ਲਈ ਬੱਚਾ ਗਰਭ 'ਚ ਆਉਂਦਾ ਹੀ ਖਾਸ ਹੋ ਜਾਂਦਾ ਹੈ। ਅਜਿਹੇ 'ਚ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਨੂੰ ਦੇਖਣਾ ਤੇ ਉਸ ਦੀਆਂ ਧੜਕਣਾਂ ਨੂੰ ਮਹਿਸੂਸ ਕਰਨਾ ਹਰ ਮਾਤਾ-ਪਿਤਾ ਲਈ ਸੁਖਦ ਹੁੰਦਾ ਹੈ। ਇਸ ਅਹਿਸਾਸ ਨੂੰ ਹੋਰ ਖਾਸ ਬਣਾਏਗਾ ਇਕ ਵਰਚੁਅਲ ਰਿਐਲਿਟੀ 3ਡੀ ਡਿਵਾਈਸ। ਇਸ ਦੀ ਮਦਦ ਨਾਲ ਗਰਭ 'ਚ ਪਲ ਰਹੇ ਬੱਚੇ ਦੀਆਂ ਗਤੀਵਿਧੀਆਂ ਦਾ ਅਸਲ ਜਿਹਾ ਲੱਗਣ ਵਾਲਾ ਮਾਡਲ ਤਿਆਰ ਕੀਤਾ ਜਾ ਸਕੇਗਾ।
ਇਹ ਡਿਵਾਈਸ ਐੱਮਆਰਆਈ ਅਤੇ ਅਲਟ੍ਰਾਸਾਊਂਡ ਰਾਹੀਂ ਮਿਲੇ ਡਾਟੇ ਦੀ ਵਰਤੋਂ ਕਰਦਾ ਹੈ। ਐੱਮਆਰਆਈ ਜਾਂ ਮੈਗਨੇਟਿਕ ਰੈਜੋਨੈਂਸ ਇਮੇਜਿੰਗ ਗਰਭ 'ਚ ਪਲ ਰਹੇ ਬੱਚੇ ਦੀ ਹਾਈ ਰੁਜ਼ੋਲੂਸ਼ਨ ਵਾਲੀਆਂ ਤਸਵੀਰਾਂ ਉਪਲੱਬਧ ਕਰਦਾ ਹੈ। ਆਮ ਤੌਰ 'ਤੇ ਜਦ ਅਲਟ੍ਰਾਸਾਊਂਡ ਨਾਲ ਸਹੀ ਸਥਿਤੀ ਦਾ ਪਤਾ ਨਹੀਂ ਲੱਗਦਾ ਉਦੋਂ ਐੱਮਆਰਆਈ ਕੀਤੀ ਜਾਂਦੀ ਹੈ।
ਐੱਮਆਰਆਈ ਤੋਂ ਮਿਲੇ ਡਾਟੇ ਦੇ ਆਧਾਰ 'ਤੇ ਗਰਭ, ਗਰਭ ਨਾਲੀ, ਧੁੰਨੀ ਓਲ ਅਤੇ ਭਰੂਣ ਸਮੇਤ ਪੂਰਾ 3ਡੀ ਮਾਡਲ ਤਿਆਰ ਕੀਤਾ ਜਾਂਦਾ ਹੈ। ਵਰਚੁਅਲ ਰਿਐਲਿਟੀ ਡਿਵਾਈਸ ਇਨ੍ਹਾਂ ਦੀ ਸਹਾਇਤਾ ਨਾਲ ਬੱਚੇ ਦੇ ਵਿਕਾਸ ਅਤੇ ਉਸ ਦੀਆਂ ਗਤੀਵਿਧੀਆਂ ਦਾ ਅਸਲ ਜਿਹਾ ਲੱਗਣ ਵਾਲਾ ਦਿ੫ਸ਼ ਤਿਆਰ ਕਰਦਾ ਹੈ। ਇਸ ਡਿਵਾਈਸ ਨੂੰ ਬ੍ਰਾਜ਼ੀਲ ਦੇ ਕਲਿਨੀਕਾ ਡੀ ਡਾਇਗਨੋਸਿਟਕੋ ਪੋਰ ਇਮੇਜ਼ ਨਾਲ ਵਿਕਸਤ ਕੀਤਾ ਹੈ।