ਚੰਡੀਗੜ੍ਹ: ਜਾਨ ਲੇਵਾ ਕੈਂਸਰ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਖੋਜੀ ਲਗਾਤਾਰ ਨਵੇਂ ਰਸਤੇ ਲੱਭਣ 'ਚ ਜੁਟੇ ਹਨ। ਇਸੇ ਸਿਲਸਿਲੇ 'ਚ ਅਮਰੀਕਾ ਦੇ ਅਲਬਰਟ ਆਇਨਸਟੀਨ ਕਾਲਜ ਆਫ਼ ਮੈਡੀਸਨ ਦੇ ਮਾਹਰਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ।

ਖੋਜਕਰਤਾਵਾਂ ਨੇ ਅਜਿਹਾ ਕੰਪਾਉਂਡ (ਯੋਗਿਕ) ਲੱਭਣ ਦਾ ਦਾਅਵਾ ਕੀਤਾ ਹੈ ਜੋ ਸਿਹਤਮੰਦ ਕੋਸ਼ਿਕਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਨਵੇਂ ਯੋਗਿਕ ਦੀ ਪਛਾਣ ਬੀਟੀਐਸਏ-1 ਦੇ ਤੌਰ 'ਤੇ ਕੀਤੀ ਗਈ ਹੈ। ਇਹ ਏਪਾਪਟਾਸਿਸ ਨੂੰ ਸ਼ੁਰੂ ਕਰਨ ਲਈ ਮਦਦਗਾਰ ਹੁੰਦਾ ਹੈ। ਇਸ 'ਚ ਨੁਕਸਾਨਦਾਇਕ ਜਾਂ ਗ਼ੈਰ ਜ਼ਰੂਰੀ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ।

ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਦੀ ਮਦਦ ਨਾਲ ਕੈਂਸਰ ਦਾ ਸਮੁੱਚਾ ਇਲਾਜ ਘੱਟ ਸਮੇਂ 'ਚ ਸੰਭਵ ਹੋ ਸਕੇਗਾ। ਸਰੀਰ 'ਤੇ ਕੋਈ ਉਲਟਾ ਅਸਰ ਵੀ ਨਹੀਂ ਪਵੇਗਾ। ਸ਼ੋਧਕਰਤਾਵਾਂ ਨੇ ਫਿਲਹਾਲ ਇਸ ਦਾ ਪ੍ਰੀਖਣ ਐਕਿਊਟ ਮਾਇਲਾਡ ਲਿਊਕੇਮੀਆ 'ਤੇ ਕੀਤਾ ਹੈ।