ਨਵੀਂ ਦਿੱਲੀ: ਅੱਜ-ਕੱਲ੍ਹ ਬਾਜ਼ਾਰ ’ਚ ਤੁਹਾਨੂੰ ਕਈ ਅਜਿਹੀਆਂ ਦਵਾਈਆਂ ਮਿਲ ਜਾਣਗੀਆਂ, ਜੋ ਤੁਹਾਡੇ ਸਟੈਮਿਨਾ (ਮਰਦਾਨਾ ਤਾਕਤ) ਨੂੰ ਕਾਫ਼ੀ ਹੱਦ ਤੱਕ ਵਧਾ ਦਿੰਦੀਆਂ ਹਨ। ਅਜਿਹੀਆਂ ਦਵਾਈਆਂ ਦੀ ਵਰਤੋਂ ਕਰਨ ਤੋਂ ਬਾਅਦ ਸੰਭੋਗ ਦਾ ਸਮਾਂ ਆਮ ਨਾਲੋਂ ਵਧ ਕੇ ਜ਼ਿਆਦਾ ਹੋ ਜਾਂਦਾ ਹੈ; ਉਸ ਨੂੰ ‘ਸੈਕਸ ਟੈਬਲੇਟ’ ਕਹਿੰਦੇ ਹਨ। ਅੱਜ ਕੱਲ੍ਹ ਬਾਜ਼ਾਰ ’ਚ ਸਭ ਤੋਂ ਵੱਧ ਮਸ਼ਹੂਰ ਸੈਕਸ ਟੈਬਲੇਟ ‘ਵਿਆਗਰਾ’ ਹੈ। ਲੋਕ ਇਸ ਦੀ ਵਰਤੋਂ ਕਾਫ਼ੀ ਕਰਦੇ ਹਨ। ਇਹ ਗੋਲੀ ਜਿੱਥੇ ਸੈਕਸ ਟਾਈਮ ਵਧਾਉਂਦੀ ਹੈ, ਉੱਥੇ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹਨ; ਜੋ ਸਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਹਨ।

 

ਇਹ ਗੋਲੀ ਲੈਣ ਤੋਂ ਬਾਅਦ ਕੁਝ ਲੋਕਾਂ ਦੇ ਸਰੀਰ ’ਚ ਦਰਦ ਹੋ ਸਕਦਾ ਹੈ। ਸਮੁੱਚੇ ਸਰੀਰ ਵਿੱਚ ਮਾਸਪੇਸ਼ੀਆਂ ’ਚ ਦਰਦ ਹੁੰਦਾ ਹੈ ਤੇ ਖਿਚਾਅ ਪੈਦਾ ਹੋਣ ਲੱਗਦਾ ਹੈ। ਕੁਝ ਲੋਕਾਂ ਦੀ ਪਿੱਠ ਦੇ ਹੇਠਲੇ ਹਿੱਸੇ ’ਚ ਖ਼ਾਸ ਤੌਰ ਉੱਤੇ ਦਰਦ ਹੁੰਦਾ ਹੈ। ਅਜਿਹੇ ਲੱਛਣਾਂ ਲਈ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੁੰਦੀ ਹੈ।

 

ਸੈਕਸ ਲਈ ਜ਼ਰੂਰੀ ਹਾਰਮੋਨਜ਼ ਨਿਊਰੋਟ੍ਰਾਂਸਮੀਟਰਜ਼ ਭਾਰਤ ਸਰੀਰ ਦੀਆਂ ਜ਼ਰੂਰਤਾਂ ਤੇ ਸੰਦੇਸ਼ ਦਿਮਾਗ਼ ਤੱਕ ਪਹੁੰਚਾਉਣ ਵਾਲੇ ਜਿਵੇਂ ਡੋਮਾਮਾਈਨ, ਸੇਰੋਟੋਨਿਨ ਅਤੇ ਸੈਕਸ ਦੇ ਅੰਗਾਂ ਵਿਚਾਲੇ ਤਾਲਮੇਲ ਜ਼ਰੂਰੀ ਹੁੰਦਾ ਹੈ। ਡੋਪਾਮਾਈਨ ਸੈਕਸ ਕਿਰਿਆ ਵਧਾਉC ਤੇ ਸੇਰੋਟੋਨਿਨ ਉਸ ਨੂੰ ਘੱਟ ਕਰਨ ਵਿੱਚ ਭੂਮਿਕਾ ਨਿਭਾਉਂਦੇ ਹਨ। ਟੇਸਟੋਸਟੀਰੌਨ ਹਾਰਮੋਨਜ਼ ਖ਼ੂਨ ਦੀਆਂ ਧਮਣੀਆਂ ਰਾਹੀਂ ਉਤੇਜਨਾ ਪੈਦਾ ਕਰਨ ਦਾ ਕੰਮ ਕਰਦੇ ਹਨ।

 


 

ਇਨ੍ਹਾਂ ਸਾਰੀਆਂ ਦਵਾਈਆਂ ਦੇ ਮਾੜੇ ਪ੍ਰਭਾਵ ਹੁੰਦੇ ਹਨ। ਕੋਈ ਵੀ ਅਜਿਹਾ ਅਸਰ ਸਾਹਮਣੇ ਆਉਣ ’ਤੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ। ਵਿਆਗਰਾ ਗੋਲੀ ਕਾਰਣ ਜਿਗਰ ਵਿੱਚ ਖ਼ਰਾਬੀ ਹੋ ਸਕਦੀ ਹੈ; ਤਦ ਭੋਜਨ ਹਜ਼ਮ ਨਹੀਂ ਹੁੰਦਾ। ਇਸ ਕਾਰਨ ਦਿਲ ਦਾ ਦੌਰਾ ਵਧਣ ਦਾ ਖ਼ਤਰਾ ਤੱਕ ਪੈਦਾ ਹੋ ਜਾਂਦਾ ਹੈ। ਅੱਖਾਂ ਦੀ ਰੌਸ਼ਨੀ ਉੱਤੇ ਵੀ ਮਾੜਾ ਅਸਰ ਪੈ ਸਕਦਾ ਹੈ।

 

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਟੈਬਲੇਟ ਲਗਾਤਾਰ ਲੈਣ ਨਾਲ ਬੰਦਾ ਮੌਤ ਦੇ ਮੂੰਹ ਵੀ ਪੈ ਸਕਦਾ ਹੈ। ਇਸ ਨਾਲ ਬੇਸ਼ੱਕ ਥੋੜ੍ਹੇ ਸਮੇਂ ਵਿੱਚ ਕੋਈ ਗੰਭੀਰ ਸਮੱਸਿਆ ਨਜ਼ਰ ਨਾ ਆਏ ਪਰ ਲੰਬੇ ਸਮੇਂ ਬਾਅਦ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਲੱਗਦੇ ਹਨ। ਇਸ ਲਈ ਅਜਿਹੀ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਨਾਲ ਹੀ ਲਈ ਜਾਵੇ।