ਨਵੀਂ ਦਿੱਲੀ: ਸਾਲ 2013 ਵਿੱਚ ਕਾਰ ਹਾਦਸੇ ਵਿੱਚ ਮਾਰੇ ਗਏ ਜੋੜੇ ਦੇ ਬੱਚੇ ਨੇ ਵਿਗਿਆਨ ਦੀ ਸਹਾਇਤਾ ਚਾਰ ਸਾਲ ਬਾਅਦ ਜਨਮ ਲਿਆ ਹੈ। ਦਰਅਸਲ, ਬੱਚੇ ਦੇ ਮਾਪਿਆਂ ਨੇ ਭਰੂਣ ਨੂੰ ਵਿਗਿਆਨਕ ਵਿਧੀ ਰਾਹੀਂ ਸੰਭਾਲ ਲਿਆ ਸੀ।


 

ਚੀਨੀ ਮੀਡੀਆ ਸ਼ਿਨ ਜੇ ਤੇ ਲੂਈ ਸ਼ੀ ਨਾਂ ਦੇ ਜੋੜੇ ਨੇ ਆਪਣੇ ਵਿਆਹ ਤੋਂ ਦੋ ਸਾਲ ਬਾਅਦ ਹੋਣ ਵਾਲੇ ਬੱਚੇ ਦੇ ਭਰੂਣ ਨੂੰ ਸੰਭਾਲਣ ਦਾ ਫੈਸਲਾ ਲਿਆ। ਮਾਰਚ 2013 ਵਿੱਚ ਜਦ ਉਹ ਬੱਚਾ ਪੈਦਾ ਕਰਨ ਬਾਰੇ ਸਹਿਮਤ ਹੋ ਗਏ ਸਨ ਤਾਂ ਸ਼ੀ ਵੱਲੋਂ ਮੁੜ ਤੋਂ ਭਰੂਣ ਅਪਨਾਉਣ ਤੋਂ ਸਿਰਫ ਪੰਜ ਦਿਨ ਪਹਿਲਾਂ ਉਨ੍ਹਾਂ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ।

ਸ਼ੈੱਨ ਜ਼ਿਨਾਨ ਨੇ ਆਪਣੇ ਪੁੱਤਰ ਤੇ ਨੂੰਹ ਵੱਲੋਂ ਸੰਭਾਲੇ ਚਾਰ ਭਰੂਣਾਂ ਲਈ ਲੰਮੀ ਅਦਾਲਤੀ ਲੜਾਈ ਲੜੀ ਤੇ ਅੰਤ ਉਨ੍ਹਾਂ ਨੂੰ ਜਨਵਰੀ 2017 ਨੂੰ ਇਨ੍ਹਾਂ ਭਰੂਣਾਂ ਦੇ ਹੱਕ ਮਿਲ ਗਏ। ਇਸ ਤੋਂ ਬਾਅਦ ਜ਼ਿਨਾਨ ਨੇ ਗੁਪਤ ਤੌਰ 'ਤੇ ਕੰਮ ਕਰਨ ਵਾਲੀ ਏਜੰਸੀ ਤੋਂ ਕਿਰਾਏ ਦੀ ਕੁੱਖ ਦਾ ਇੰਤਜ਼ਾਮ ਕੀਤਾ ਤੇ ਟਿਆਨਟੀਆਨ ਨਾਂ ਦੇ ਪੋਤਰੇ ਦਾ ਜਨਮ ਹੋਇਆ। ਚੀਨ ਵਿੱਚ ਸੈਰੋਗੇਸੀ ਵਿਧੀ ਗ਼ੈਰ ਕਾਨੂੰਨੀ ਹੈ।

ਉਨ੍ਹਾਂ ਦੱਸਿਆ ਕਿ ਉਹ ਹਾਲੇ ਵੀ ਕਾਨੂੰਨੀ ਪ੍ਰਕਿਰਿਆ ਨਾਲ ਦੋ-ਚਾਰ ਹੋ ਰਹੇ ਹਨ। ਉਨ੍ਹਾਂ ਨੂੰ ਬੱਚੇ ਦੀ ਪੁਸ਼ਟੀ ਲਈ ਡੀਐਨਏ ਟੈਸਟ ਵੀ ਕਰਵਾਉਣੇ ਪਏ ਸਨ।