ਚੰਡੀਗੜ੍ਹ: ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾਵਾਇਰਸ ਨੇ ਦੁਨੀਆ ਦੇ ਹਰ ਦੇਸ਼ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਜਾਨਲੇਵਾ ਵਾਇਰਸ ਨੇ ਹੁਣ ਤਕ ਦੁਨੀਆ ਚ ਲੱਖਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਤੇ ਹਜ਼ਾਰਾਂ ਹੀ ਲੋਕ ਇਸ ਨਾਲ ਮਰ ਚੁੱਕੇ ਹਨ।

ਗੱਲ ਕਰੀਏ ਅਮਰੀਕਾ ਦੀ ਤਾਂ ਇਸ ਨਾਲ ਹੁਣ ਤਕ 1300 ਦੀ ਮੌਤ ਹੋ ਚੁੱਕੀ ਹੈ ਤੇ ਕਰੀਬ 85,612 ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ। ਇਸ ਮਾਰੂ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਨਿਊਯਾਰਕ 'ਚ ਹੋਈਆਂ ਹਨ। ਨਿਊਯਾਰਕ 'ਚ 350 ਲੋਕਾਂ ਦੀ ਮੌਤ ਕੋਰੋਨਾਵਾਇਰਸ ਕਰਕੇ ਹੋਈ ਹੈ।

ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਇਟਲੀ 'ਚ 8,215 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਚ ਇਟਲੀ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇੱਥੇ ਹਸਪਤਾਲ ਮਰੀਜ਼ਾਂ ਨਾਲ ਭਰੇ ਹਨ। ਉਧਰ ਸਪੇਨ 'ਚ 4365 ਲੋਕਾਂ ਦੀ ਮੌਤ ਅਤੇ ਕੈਨੇਡਾ ਚ 39 ਮੌਤਾਂ ਨਾਲ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।