Benefits Of Coriander Leaves: ਹਰਾ ਧਨੀਆ ਲੱਗਪਗ ਹਰ ਰਸੋਈ ਵਿੱਚ ਮਿਲ ਜਾਂਦਾ ਹੈ। ਆਮ ਤੌਰ 'ਤੇ ਇਸ ਨੂੰ ਸਬਜ਼ੀ ਦਾ ਸਵਾਦ ਵਧਾਉਣ ਲਈ ਵਰਤਿਆ ਜਾਂਦਾ ਹੈ। ਇਸ ਲਈ ਬਹੁਤੇ ਲੋਕ ਇਸ ਦੇ ਫਾਇਦੇ ਨਹੀਂ ਜਾਣਦੇ। ਸਿਹਤ ਮਾਹਿਰਾਂ ਮੁਤਾਬਕ ਧਨੀਏ ਦੀਆਂ ਪੱਤੀਆਂ 'ਚ ਅਜਿਹੇ ਕਈ ਐਨਜ਼ਾਈਮ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ।


ਦਰਅਸਲ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਟਾਈਪ-2 ਡਾਇਬਟੀਜ਼ ਦੀ ਸਮੱਸਿਆ ਹੈ, ਉਨ੍ਹਾਂ ਲਈ ਇਹ ਬਹੁਤ ਹੀ ਫ਼ਾਇਦੇਮੰਦ ਜੜੀ ਬੂਟੀ ਸਾਬਤ ਹੁੰਦੀ ਹੈ। ਤੁਸੀਂ ਇਸ ਨੂੰ ਸਬਜ਼ੀ ਗਾਰਨਿਸ਼ ਤੋਂ ਲੈ ਕੇ ਮਸਾਲੇਦਾਰ ਚਟਨੀ ਬਣਾ ਕੇ ਆਪਣੀ ਰੋਜ਼ਾਨਾ ਖੁਰਾਕ ਦਾ ਸੁਆਦ ਵਧਾ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਧਨੀਏ ਦੀਆਂ ਪੱਤੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਕਿਹੜੀਆਂ ਸਿਹਤ ਸਮੱਸਿਆਵਾਂ ਨੂੰ ਦੂਰ ਰੱਖ ਸਕਦੇ ਹੋ?


ਪਾਚਨ 'ਚ ਸੁਧਾਰ- ਧਨੀਏ ਦੀਆਂ ਪੱਤੀਆਂ 'ਚ ਫਾਈਬਰ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ। ਹਰਾ ਧਨੀਆ ਮੈਟਾਬੋਲਿਜ਼ਮ ਨੂੰ ਵਧਾਉਣ ਤੇ ਬਲੋਟਿੰਗ ਤੇ ਕਬਜ਼ ਨੂੰ ਦੂਰ ਰੱਖਣ 'ਚ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।


ਤਣਾਅ ਨੂੰ ਘਟਾਓ- ਧਨੀਏ ਦੀਆਂ ਪੱਤੀਆਂ 'ਚ ਮੌਜੂਦ ਐਂਟੀ-ਆਕਸੀਡੈਂਟ ਤਣਾਅ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਖੋਜ 'ਚ ਪਾਇਆ ਗਿਆ ਹੈ ਕਿ ਇਸ ਦੇ ਸੇਵਨ ਨਾਲ ਚਿੰਤਾ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਨਾਲ ਹੀ ਯਾਦਾਸ਼ਤ ਨੂੰ ਵੀ ਵਧਾਇਆ ਜਾ ਸਕਦਾ ਹੈ।


ਦਿਲ ਲਈ ਵਧੀਆ- ਧਨੀਆ ਦੀਆਂ ਪੱਤਿਆਂ 'ਚ ਵਿਟਾਮਿਨ ਅਤੇ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਆਇਰਨ ਅਤੇ ਮੈਂਗਨੀਜ਼ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੇ ਸਟ੍ਰੋਕ ਦਾ ਖਤਰਾ ਘੱਟ ਹੋ ਜਾਂਦਾ ਹੈ।


ਸ਼ੂਗਰ ਨੂੰ ਕੰਟਰੋਲ ਤੇ ਇਨਫੈਕਸ਼ਨ ਨੂੰ ਦੂਰ ਕਰਦਾ- ਖੂਨ 'ਚ ਗਲੂਕੋਜ਼ ਦੇ ਲੈਵਲ ਨੂੰ ਨਿਯਮਤ ਕਰਨ ਲਈ ਵੀ ਧਨੀਆ ਪੱਤੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਕਈ ਐਨਜ਼ਾਈਮ ਐਕਟਿਵ ਹੋ ਜਾਂਦੇ ਹਨ, ਜੋ ਖੂਨ ਵਿੱਚੋਂ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।


ਪੇਟ ਦੀ ਇਨਫੈਕਸ਼ਨ ਤੋਂ ਬਚਾਉਂਦਾ- ਧਨੀਏ ਦੀਆਂ ਪੱਤੀਆਂ 'ਚ ਐਂਟੀ-ਮਾਈਕ੍ਰੋਬਾਇਲ ਤੱਤ ਪਾਏ ਜਾਂਦੇ ਹਨ, ਜੋ ਢਿੱਡ ਦੇ ਇਨਫੈਕਸ਼ਨ ਅਤੇ ਸੰਕਰਮਿਤ ਭੋਜਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ 'ਚ ਕਾਰਗਰ ਸਾਬਤ ਹੁੰਦੇ ਹਨ। ਇੰਨਾ ਹੀ ਨਹੀਂ, ਹਰਾ ਧਨੀਆ ਯੂਟੀਆਈ ਤੋਂ ਬਚਾਅ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੈ।


ਇਹ ਵੀ ਪੜ੍ਹੋ: Poonch Terrorist Attack: ਪੁੰਛ 'ਚ ਫੌਜ ਦੀ ਗੱਡੀ 'ਤੇ ਗ੍ਰੇਨੇਡ ਹਮਲਾ, 5 ਜਵਾਨ ਸ਼ਹੀਦ, ਫੌਜ ਮੁਖੀ ਨੇ ਰਾਜਨਾਥ ਸਿੰਘ ਨੂੰ ਦਿੱਤੀ ਜਾਣਕਾਰੀ, ਵੱਡੀਆਂ ਗੱਲਾਂ


ਦਿਮਾਗ ਲਈ ਫ਼ਾਇਦੇਮੰਦ- ਧਨੀਏ ਦੀਆਂ ਪੱਤੀਆਂ 'ਚ ਐਂਟੀ-ਆਕਸੀਡੈਂਟਸ ਦੀ ਇੰਨੀ ਜ਼ਿਆਦਾ ਮਾਤਰਾ ਹੁੰਦੀ ਹੈ ਕਿ ਇਸ ਦੇ ਨਿਯਮਤ ਸੇਵਨ ਨਾਲ ਬ੍ਰੇਨ ਇੰਨਫਲੇਮੇਸ਼ਨ, ਯਾਦਦਾਸ਼ਤ ਘਟਣ, ਚਿੰਤਾ ਆਦਿ ਦੀ ਸਮੱਸਿਆ ਵੀ ਦੂਰ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: 'ਆਪ' ਸਰਕਾਰ ਨੇ ਇਕ ਸਾਲ ਦੇ ਅੰਦਰ ਮੁਫਤ ਬਿਜਲੀ, ਮੁਹੱਲਾ ਕਲੀਨਿਕ ਅਤੇ ਚੰਗੇ ਸਕੂਲਾਂ ਦਾ ਵਾਅਦਾ ਪੂਰਾ ਕੀਤਾ : ਚੀਮਾ