ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਟੀਕਾਕਰਨ ਲਈ ਪ੍ਰੀ-ਬੁਕਿੰਗ ਜਾਂ ਪ੍ਰੀ-ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੋਵੇਗੀ। ਸਰਕਾਰ ਮੁਤਾਬਕ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਸਿੱਧੇ ਤੌਰ 'ਤੇ ਕਿਸੇ ਨੇੜਲੇ ਟੀਕਾਕਰਨ ਕੇਂਦਰ ਵਿਖੇ ਜਾ ਸਕਦਾ ਹੈ, ਜਿੱਥੇ ਵੈਕਸੀਨੇਟਨ ਆਨ ਸਾਈਟ 'ਤੇ ਰਜਿਸਟਰ ਕਰਵਾਏਗਾ ਅਤੇ ਉੱਥੇ ਹੀ ਉਨ੍ਹਾਂ ਨੂੰ ਉਸੇ ਦੌਰੇ ਕੋਰੋਨਾ ਦੇ ਟੀਕੇ ਲਗਵਾਏ ਜਾਣਗੇ।
ਇਸ ਨੂੰ ਆਮ ਤੌਰ 'ਤੇ 'ਵਾਕ ਇਨ' ਵੀ ਕਿਹਾ ਜਾ ਸਕਦਾ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ- "ਕੋ-ਵਿਨ 'ਤੇ ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਰਾਹੀਂ ਸਫਲ ਰਜਿਸਟ੍ਰੇਸ਼ਨ, ਕੋ-ਵਿਨ 'ਤੇ ਰਜਿਸਟ੍ਰੇਸ਼ਨ ਦੇ ਕਈ ਤਰੀਕਿਆਂ ਚੋਂ ਇੱਕ ਹੈ।"
ਪੇਂਡੂ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਵਿਚ ਰਹਿੰਦੇ ਸਿਹਤ ਕਰਮਚਾਰੀਆਂ ਜਾਂ ਆਸ਼ਾ ਲਾਭਪਾਤਰੀਆਂ ਨੇੜਲੇ ਟੀਕਾਕਰਨ ਕੇਂਦਰਾਂ 'ਤੇ ਸਾਈਟ 'ਤੇ ਰਜਿਸਟਰ ਕਰਵਾ ਕੇ ਸਿੱਧੇ ਟੀਕੇ ਲਗਵਾਏ ਜਾ ਰਹੇ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ 1075 ਹੈਲਪਲਾਈਨ ਰਾਹੀਂ ਰਜਿਸਟ੍ਰੇਸ਼ਨ ਲਈ ਮਦਦ ਸਹੂਲਤ ਵੀ ਚਾਲੂ ਕੀਤੀ ਗਈ ਹੈ।
ਮੰਤਰਾਲੇ ਨੇ ਕਿਹਾ ਕਿ ਰਜਿਸਟ੍ਰੇਸ਼ਨ ਦੇ ਇਨ੍ਹਾਂ ਸਾਰੇ ਤਰੀਕਿਆਂ ਚੋਂ ਖ਼ਾਸਕਰ ਦਿਹਾਤੀ ਖੇਤਰਾਂ ਵਿਚ 13 ਜੂਨ, 2021 ਦੀ ਤਰੀਕ ਤਕ 28.36 ਕਰੋੜ ਲਾਭਪਾਤਰੀਆਂ ਨੂੰ ਕੋ-ਵਿਨ 'ਤੇ ਰਜਿਸਟਰੀ ਕਰਵਾ ਕੇ ਟੀਕਾ ਲਾਇਆ ਹੈ, 16.45 ਕਰੋੜ ਯਾਨੀ 58 ਪ੍ਰਤੀਸ਼ਤ ਲਾਭਪਾਤਰੀਆਂ ਨੇ ਆਨ-ਸਾਈਟ 'ਤੇ ਰਜਿਸਟਰੇਸ਼ਨ ਕਰਵਾਇਆ।
ਇਹ ਵੀ ਪੜ੍ਹੋ: Blood Donate: ਖੂਨਦਾਨ ਕਰਨ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਹੋ ਸਕਦਾ ਹੈ ਨੁਕਸਾਨਦੇਹ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin