ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਜਦੋਂ ਤੋਂ ਪੂਰੀ ਦੁਨੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਉਸ ਤੋਂ ਬਾਅਦ ਕੋਵਿਡ 'ਤੇ ਵੱਖ-ਵੱਖ ਕਿਸਮਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਹੁਣ ਨਿਊਯਾਰਕ 'ਚ ਰਾਕਫੇਲਰ ਯੂਨੀਵਰਸਿਟੀ ਤੇ ਵੇਇਲ ਕਾਰਨੇਲ ਮੈਡੀਸਿਨ ਦੀ ਟੀਮ ਦੀ ਅਗਵਾਈ 'ਚ ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਕੋਵਿਡ-19 ਨਾਲ ਪੀੜਤ ਲੋਕਾਂ ਦੀ ਇਮਿਊਨਿਟੀ ਲੰਮੀ ਹੋ ਸਕਦੀ ਹੈ।


ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਕੋਵਿਡ ਨਾਲ ਸੰਕਰਮਿਤ ਲੋਕਾਂ 'ਚ ਐਂਟੀਬਾਡੀਜ਼ ਤੇ ਇਮਿਊਨਿਟੀ 6 ਮਹੀਨਿਆਂ ਤੋਂ ਇੱਕ ਸਾਲ ਲਈ ਸਥਿਰ ਰਹਿੰਦੀਆਂ ਹਨ ਤੇ ਟੀਕੇ ਲਾਉਣ ਵੇਲੇ ਉਨ੍ਹਾਂ ਨੂੰ ਹੋਰ ਵੀ ਚੰਗੀ ਸੁਰੱਖਿਆ ਮਿਲਦੀ ਹੈ। ਦਰਅਸਲ ਖੋਜਕਰਤਾਵਾਂ ਨੇ 63 ਲੋਕਾਂ ਦੀ ਜਾਂਚ ਕੀਤੀ, ਜਿਨ੍ਹਾਂ 'ਚ ਕੋਵਿਡ ਨਾਲ ਸੰਕਰਮਿਤ ਹੋਣ ਤੋਂ ਬਾਅਦ ਠੀਕ ਹੋਏ ਲੋਕ ਜਿਨ੍ਹਾਂ ਨੂੰ 1.3 ਮਹੀਨੇ, 6 ਮਹੀਨੇ ਤੇ 12 ਮਹੀਨੇ ਹੋ ਚੁੱਕੇ ਹਨ, ਸ਼ਾਮਲ ਰਹੇ ਤੇ ਇਨ੍ਹਾਂ ਨੇ ਫਾਈਜ਼ਰ-ਬਾਇਓਨਟੈਕ ਜਾਂ ਮਾਡਰਨ ਟੀਕਾ ਲਵਾਇਆ ਸੀ। ਰਿਸਰਚ 'ਚ ਦੱਸਿਆ ਗਿਆ ਹੈ ਕਿ ਮਹਾਂਮਾਰੀ ਦੇ ਭਵਿੱਖ ਬਾਰੇ ਮਹੱਤਵਪੂਰਣ ਸੁਰਾਗ ਮਿਲੇ ਹਨ। ਇਸ ਗੱਲ ਦਾ ਜਵਾਬ ਵੀ ਮਿਲਿਆ ਹੈ ਕਿ ਕੋਵਿਡ ਨਾਲ ਸੰਕਰਮਿਤ ਵਿਅਕਤੀ ਦੀ ਇਮਿਊਨਿਟੀ ਕਿੰਨੀ ਦੇਰ ਤਕ ਮਜ਼ਬੂਤ ਰਹੇਗੀ।


ਟੀਕਾ ਲਾਉਣ ਨਾਲ ਇਮਿਊਨਿਟੀ ਵਧਦੀ ਹੈ


ਐਲਰਜੀ ਰੋਗ ਮਾਹਿਰ ਤੇ ਐਮੋਰੀ ਯੂਨੀਵਰਸਿਟੀ ਐਟਲਾਂਟਾ 'ਚ ਮਹਾਂਮਾਰੀ ਵਿਗਿਆਨੀ ਮਨੋਜ ਜੈਨ ਨੇ ਕਿਹਾ ਕਿ ਖੋਜ ਦੌਰਾਨ 12 ਮਹੀਨਿਆਂ ਤਕ ਵੈਰੀਏਂਟ ਵਿਰੁੱਧ ਰੱਖਿਆਤਮਕ ਪ੍ਰਤੀਕਿਰਿਆ ਉਤਸ਼ਾਹਜਨਕ ਸੀ। ਇਹ ਵੀ ਕਿਹਾ ਕਿ ਟੀਕਾ ਲਵਾਉਣ ਤੋਂ ਬਾਅਦ ਇਮਿਊਨਿਟੀ ਹੋਰ ਵੱਧ ਗਈ ਸੀ।


ਇਹ ਵੀ ਪੜ੍ਹੋ: 200 ਤੋਂ ਵੱਧ ਭਾਰਤੀ ਪਕਵਾਨ ਬਣਾ ਲੈਂਦਾ ਇਹ ਰੋਬੋਟ, ਛੋਟੇ ਜਿਹੇ ਪਿੰਡ 'ਚ ਰਹਿਣ ਵਾਲੇ ਮੁੰਡੇ ਦੀ ਅਨੋਖੀ ਕਾਢ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904