ਅੰਮ੍ਰਿਤਸਰ: ਭਾਰਤ ਵਿੱਚ ਵੀ ਕੁਝ ਮਰੀਜ਼ਾਂ ਦੀ ਕੋਰੋਨਾਵਾਇਰਸ ਨਾਲ ਪੁਸ਼ਟੀ ਹੋਣ ਕਾਰਨ ਦੇਸ਼ ਵਿੱਚ ਚੌਕਸੀ ਸ਼ੁਰੂ ਹੋ ਗਈ ਹੈ। ਇਸ ਤਹਿਤ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸਿਵਲ ਸਰਜਨ ਦੀ ਟੀਮ ਵੱਲੋਂ ਜਾਗਰੂਕਤਾ ਕੈਂਪ ਲਾਇਆ ਗਿਆ।
ਇਸ ਵਿੱਚ ਲੋਕਾਂ ਨੂੰ ਕੈਰੋਨਾ ਵਾਇਰਸ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ, "ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੇ ਬੁਖਾਰ ਦੇ ਦੋ ਦਿਨਾਂ ਬਾਅਦ ਖੰਘ ਜ਼ੁਕਾਮ ਸ਼ੁਰੂ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਇਹ ਕੈਂਪ ਇੱਥੇ ਲਾਉਣ ਦਾ ਮਕਸਦ ਇਹ ਸੀ ਕਿ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਪਵਿੱਤਰ ਅਸਥਾਨ ਤੇ ਆਉਂਦੇ ਹਨ ਤੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਵੀ ਸ਼ਾਮਲ ਹੁੰਦੇ ਹਨ। ਇਸ ਲਈ ਅਸੀਂ ਇਹ ਜਾਗਰੂਕਤਾ ਕੈਂਪ ਲਾਇਆ ਹੈ।"
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਅਜੇ ਤੱਕ ਕੋਰੋਨਾ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਕੈਰੋਨਾ ਦਾ ਪ੍ਰਭਾਵ ਅਜੇ ਤਕ ਅੰਮ੍ਰਿਤਸਰ 'ਚ ਨਹੀਂ ਤੇ ਜੇਕਰ ਕੋਈ ਇਸ ਬਾਰੇ ਅਫਵਾਹਾਂ ਫੈਲਾਉਂਦਾ ਹੈ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।