ਰੋਮ: ਦੁਨੀਆ ਭਰ 'ਚ ਦਹਿਸ਼ਤ ਫੈਲਾਉਣ ਵਾਲੇ ਕੋਰੋਨਾਵਾਇਰਸ ਨੇ ਹੁਣ ਵਿਦਿਆਰਥੀਆਂ ਨੂੰ ਵੀ ਸਕੂਲਾਂ ਤੋਂ ਦੂਰ ਕਰ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਕੋਰੋਨਾਵਾਇਰਸ ਕਰਕੇ 30 ਕਰੋੜ ਵਿਦਿਆਰਥੀਆਂ ਨੂੰ ਸਕੂਲ ਤੋਂ ਦੂਰ ਰਹਿਣਾ ਪੈ ਰਿਹਾ ਹੈ। ਕੋਰੋਨਾਵਾਇਰਸ ਕਰਕੇ ਕਈ ਦੇਸ਼ਾਂ 'ਚ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ।


ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ 'ਚ ਵੀ ਕੋਰੋਨਾਵਾਇਰਸ ਕਰਕੇ ਤਿੰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਕਰਕੇ ਹੁਣ ਤੱਕ 95,000 ਤੋਂ ਵੱਧ ਲੋਕ ਸੰਕਰਮਿਤ ਹਨ। ਦੁਨੀਆ ਭਰ 'ਚ ਜਾਨਲੇਵਾ ਵਾਇਰਸ ਨਾਲ 3200 ਤੋਂ ਵੱਧ ਲੋਕਾਂ ਸੀ ਮੌਤ ਹੋ ਚੁਕੀ ਹੈ।

ਇਹ ਵੀ ਪੜ੍ਹੋ:

ਗੁੜਗਾਓ 'ਚ ਪੇਟੀਐਮ ਕਰਮਚਾਰੀ ਕੋਰੋਨਾਵਾਇਰਸ ਨਾਲ ਸੰਕਰਮਿਤ, ਭਾਰਤ ਵਿਚ ਹੁਣ ਤਕ 29 ਕੇਸ

ਹੁਣ ਤੱਕ ਇਹ ਕਰੀਬ 80 ਦੇਸ਼ਾਂ 'ਚ ਪਹੁੰਚ ਗਿਆ ਹੈ। ਕਈ ਸ਼ਹਿਰਾਂ 'ਚ ਕਾਰਖਾਨੇ ਤੇ ਸਕੂਲਾਂ ਨੂੰ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਜਿਵੇਂ-ਜਿਵੇਂ ਕੋਰੋਨਾਵਾਇਰਸ ਫੈਲਦਾ ਗਿਆ, ਵੱਖ-ਵੱਖ ਦੇਸ਼ਾਂ 'ਚ ਅਸਧਾਰਨ ਉਪਾਅ ਲਾਗੂ ਕਰ ਦਿੱਤੇ ਗਏ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਚੰਡੀਗੜ੍ਹ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਸਰੀ, 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤਣ ਵਾਲਿਆਂ ਨੂੰ ਜਾਂਚ ਦੇ ਨਿਰਦੇਸ਼