ਚੰਡੀਗੜ੍ਹ: ਐਤਵਾਰ ਨੂੰ ਚੰਡੀਗੜ੍ਹ ਵਿੱਚ ਤਿੰਨ ਨਵੇਂ ਕੋਰੋਨਵਾਇਰਸ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਕੁਲ 26 ਹੋ ਗਈ ਹੈ।ਇਹ ਮਰੀਜ਼ 53 ਸਾਲਾ ਮਹਿਲਾ ਦੇ ਪਰਿਵਾਰਕ ਸੰਪਰਕ ਹਨ, ਜਿਸ ਨੇ ਸ਼ਨੀਵਾਰ ਨੂੰ ਸਕਾਰਾਤਮਕ ਟੈਸਟ ਕੀਤਾ ਸੀ। ਇਨ੍ਹਾਂ ਸੰਪਰਕਾਂ ਵਿੱਚ ਉਸ ਦਾ 56 ਸਾਲਾ ਪਤੀ, ਉਸ ਦਾ 25 ਸਾਲ ਦਾ ਬੇਟਾ ਅਤੇ ਡੇਢ ਸਾਲ ਦੀ ਪੋਤੀ ਸ਼ਾਮਲ ਹੈ। ਇਕੋ ਖੇਤਰ ਤੋਂ ਚਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਸੈਕਟਰ 30 ਦੇ ਇੱਕ ਹਿੱਸੇ ਨੂੰ ਸੀਲ ਕਰਨ ਦਾ ਫੈਸਲਾ ਕੀਤਾ ਹੈ।