ਦੇਸ਼ ਅਤੇ ਦੁਨੀਆ 'ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਨਵਾਂ ਰੂਪ ਭਾਰਤ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ। ਕੋਰੋਨਾ ਦਾ ਨਵਾਂ ਰੂਪ XBB.1.16 ਹੈ। ਇਸ ਨਵੇਂ ਵੇਰੀਐਂਟ ਦਾ ਪਹਿਲਾ ਮਾਮਲਾ ਜਨਵਰੀ 'ਚ ਸਾਹਮਣੇ ਆਇਆ ਸੀ। ਭਾਰਤ ਵਿੱਚ ਪਿਛਲੇ ਦਿਨੀਂ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਕਈ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 7,830 ਨਵੇਂ ਮਾਮਲੇ ਸਾਹਮਣੇ ਆਏ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਬਿਮਾਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ।


WHO ਨੇ ਜਾਰੀ ਕੀਤੇ ਆਦੇਸ਼


'ਵਰਲਡ ਹੈਲਥ ਆਰਗੇਨਾਈਜ਼ੇਸ਼ਨ' (WHO) ਮੁਤਾਬਕ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ। ਸਿਹਤ ਮਾਹਰਾਂ ਦੇ ਅਨੁਸਾਰ, ਓਮੀਕ੍ਰੋਨ ਦਾ ਇਹ ਮਿਊਟੇਂਟ ਸਟ੍ਰੇਨ ਹਾਈਬ੍ਰਿਡ ਇਮਿਊਨਿਟੀ ਨੂੰ ਚਕਮਾ ਦੇ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਟੀਕਾ ਲੱਗਣ ਤੋਂ ਬਾਅਦ ਵੀ, ਇੱਕ ਵਾਰ ਜਦੋਂ ਵਾਇਰਸ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ, ਤਾਂ ਟੀਕਾ ਇਸ ਨੂੰ ਕਾਬੂ ਨਹੀਂ ਕਰ ਸਕਦਾ ਹੈ। ਇਸ ਵੇਰੀਐਂਟ ਨੂੰ ਲੈ ਕੇ ਕਾਫੀ ਖੋਜ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ 'ਚ ਇਹ ਗੰਭੀਰ ਰੂਪ ਨਾ ਲੈ ਲਵੇ। ਵਿਸ਼ਵ ਸਿਹਤ ਸੰਗਠਨ ਲਗਾਤਾਰ ਇਸ ਦੀ ਨਿਗਰਾਨੀ ਕਰ ਰਿਹਾ ਹੈ। 


ਇਹ ਵੀ ਪੜ੍ਹੋ: ਗਰਮੀਆਂ ‘ਚ ਬਿਲਕੁਲ ਨਾ ਖਾਓ ਇਹ ਚੀਜ਼ਾਂ, ਨਜ਼ਰ ਆਵੇਗਾ ਜ਼ਬਰਦਸਤ ਰਿਐਕਸ਼ਨ


ਬੱਚਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਇਹ ਵੇਰੀਐਂਟ


ਨਵੇਂ ਵੇਰੀਐਂਟ ਬਾਰੇ ਮਾਹਿਰਾਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਬੱਚੇ ਨੂੰ 2 ਜਾਂ 3 ਦਿਨਾਂ ਤੱਕ ਬੁਖਾਰ ਰਹਿੰਦਾ ਹੈ। ਇਸ ਲਈ ਇਸ ਨੂੰ ਨਾਰਮਲ ਫਲੂ ਸਮਝਣ ਦੀ ਗਲਤੀ ਨਾ ਕਰੋ। ਇਹ ਕੋਰੋਨਾ ਦਾ ਨਵਾਂ ਰੂਪ ਵੀ ਹੋ ਸਕਦਾ ਹੈ। ਜੇ ਪੇਟ ਵਿੱਚ ਦਰਦ ਹੋਵੇ ਜਾਂ ਸਾਹ ਲੈਣ ਵਿੱਚ ਮੁਸ਼ਕਿਲ ਹੋਵੇ, ਤਾਂ ਤੁਰੰਤ ਬੱਚੇ ਦਾ ਕੋਵਿਡ ਟੈਸਟ ਕਰਵਾਓ। ਬੱਚਿਆਂ ਨੂੰ ਆਕਸੀਜਨ ਦਿੰਦੇ ਰਹੋ। ਨਾਲ ਹੀ ਕਾੜ੍ਹਾ ਬਣਾ ਕੇ ਪੀਓ।


ਨਵੇਂ ਵੇਰੀਐਂਟ ਦੇ ਲੱਛਣ


ਤੇਜ ਬੁਖਾਰ


ਖੰਘ


ਗਲੇ ਵਿੱਚ ਖਰਾਸ਼


ਸਰੀਰ ਚ ਦਰਦ


ਸਿਰਦਰਦ


ਕੋਲਡ ਐਂਡ ਕਫ


ਪੇਟ ਖਰਾਬ ਹੋਣਾ


ਪੇਟਦਰਦ


ਨੱਕ ਵੱਗਣਾ


ਥਕਾਵਟ


ਇਹ ਵੀ ਪੜ੍ਹੋ: Covid Like Pandemic: ਕੋਰੋਨਾ ਵਰਗੀ ਇੱਕ ਹੋਰ ਭਿਆਨਕ ਬਿਮਾਰੀ ਦੁਨੀਆ 'ਚ ਮਚਾਏਗੀ ਤਬਾਹੀ...ਨਜ਼ਰ ਆਏ ਇਹ ਸਿਗਨਲ