ਦੁੱਧ ਤੋਂ ਬਣੇ ਉਤਪਾਦਾਂ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਵਰਗੇ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਪਰ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕੀ ਦੁੱਧ ਜਾਂ ਡੇਅਰੀ ਪ੍ਰੋਡਕਟ ਪੀਣਾ ਦਮੇ ਦੇ ਮਰੀਜ਼ ਲਈ ਫਾਇਦੇਮੰਦ ਹੈ ਜਾਂ ਨਹੀਂ?


ਦਮੇ ਦੇ ਮਰੀਜ਼ਾਂ ਲਈ ਡੇਅਰੀ ਉਤਪਾਦਾਂ ਦੇ ਵੱਖ-ਵੱਖ ਰਿਐਕਸ਼ਨ ਹੋ ਸਕਦੇ 


ਦਰਅਸਲ 'ਚ ਦਮੇ ਦੀ ਬਿਮਾਰੀ 'ਚ ਸਾਹ ਦੀ ਨਲੀ 'ਚ ਸੋਜ ਆਉਣੀ ਅਤੇ ਸੁੰਗੜਨੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਸਾਹ ਲੈਣ ਵੇਲੇ ਘਰਣ ਘਰਣ ਹੋਣੀ, ਸਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਜਕੜਨ ਅਤੇ ਖੰਘ ਵਰਗੇ ਲੱਛਣ ਨਜ਼ਰ ਆਉਂਦੇ ਹਨ। ਕਈ ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦਮੇ ਦੇ ਮਰੀਜ਼ ਜਦੋਂ ਕੋਈ ਵੀ ਡੇਅਰੀ ਉਤਪਾਦ ਖਾਂਦੇ ਜਾਂ ਪੀਂਦੇ ਹਨ ਤਾਂ ਉਨ੍ਹਾਂ ਦੀ ਸਮੱਸਿਆ ਵੱਧ ਜਾਂਦੀ ਹੈ। ਦਮੇ ਦੇ ਮਰੀਜ਼ਾਂ ਦੀ ਡੇਅਰੀ ਉਤਪਾਦਾਂ ਲਈ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ।


ਦਮੇ ਦੇ ਲੱਛਣ ਵੱਖ-ਵੱਖ ਨਜ਼ਰ ਆ ਸਕਦੇ ਹਨ। ਦਮੇ ਦੇ ਮਰੀਜ਼ਾਂ ਵਿੱਚ, ਗੰਭੀਰ ਐਲਰਜੀ, ਸਾਹ ਦੀ ਨਾਲੀ ਵਿੱਚ ਇਨਫੈਕਸ਼ਨ, ਕਸਰਤ ਅਤੇ ਪ੍ਰਦੂਸ਼ਣ ਕਾਰਨ ਟਰਿੱਗਰ ਹੋ ਸਕਦੇ ਹਨ। ਤੁਹਾਡੀ ਦਿਨ ਭਰ ਦੀ ਗਤੀਵਿਧੀ ਦਾ ਇਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ।


ਇਹ ਵੀ ਪੜ੍ਹੋ: HEALTH: ਰਾਤ ਨੂੰ ਭੁੱਲ ਕੇ ਵੀ ਨਾ ਕਰਿਓ ਬਿਨਾਂ ਪਿਸ਼ਾਬ ਕੀਤਿਆਂ ਸੌਣ ਦੀ ਗਲਤੀ, ਨਹੀਂ ਤਾਂ ਜ਼ਿੰਦਗੀ ਭਰ ਲੱਗਣਗੇ ਹਸਪਤਾਲ ਦੇ ਚੱਕਰ


ਦੁੱਧ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਦਮੇ ਦੇ ਮਰੀਜ਼ ਦੀ ਸਿਹਤ  'ਤੇ ਪੈਂਦਾ ਆਹ ਅਸਰ


ਡੇਅਰੀ ਉਤਪਾਦਾਂ ਦਾ ਸੇਵਨ ਕਰਨ ਤੋਂ ਬਾਅਦ ਦਮੇ ਦੇ ਮਰੀਜ਼ਾਂ ਦੇ ਸਾਹ ਦੀ ਨਾਲੀ ਵਿੱਚ ਸੋਜ ਆ ਸਕਦੀ ਹੈ। ਕੁਝ ਲੋਕਾਂ ਵਿੱਚ ਅਤਿ ਸੰਵੇਦਨਸ਼ੀਲਤਾ ਬਿਲਕੁਲ ਉਲਟ ਹੋ ਸਕਦੀ ਹੈ। ਬਹੁਤ ਜ਼ਿਆਦਾ ਡੇਅਰੀ ਉਤਪਾਦ ਖਾਣ ਨਾਲ ਬਿਮਾਰੀ ਸ਼ੁਰੂ ਹੋ ਸਕਦੀ ਹੈ।


ਜੇਕਰ ਦਮੇ ਦਾ ਮਰੀਜ਼ ਬਹੁਤ ਜ਼ਿਆਦਾ ਡੇਅਰੀ ਉਤਪਾਦ ਖਾਂਦਾ ਹੈ, ਤਾਂ ਸਾਹ ਦੀ ਨਲੀ ਵਿੱਚ ਸੋਜ ਦੇ ਨਾਲ-ਨਾਲ ਬਲਗਮ ਵੱਧ ਸਕਦੀ ਹੈ। ਇਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। 


ਸਾਹ ਦੀ ਨਲੀ ਵਿੱਚ ਸੋਜ ਆਉਣਾ
ਦੁੱਧ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਅਸਥਮਾ ਦੇ ਮਰੀਜ਼ਾਂ ਨੂੰ ਐਲਰਜੀ ਹੋ ਸਕਦੀ ਹੈ। ਡੇਅਰੀ ਪ੍ਰਡੋਕਟਸ ਖਾਣ ਤੋਂ ਬਾਅਦ ਸਰੀਰ 'ਤੇ ਨਜ਼ਰ ਆਉਣ ਵਾਲੇ ਆਹ ਲੱਛਣ ਛਪਾਕੀ, ਖੁਜਲੀ ਅਤੇ ਕਿਸੇ ਖਾਸ ਤਰ੍ਹਾਂ ਦੀ ਐਲਰਜੀ। ਇਹ ਸਾਹ ਲੈਣ ਵਾਲੀ ਨਲੀ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। 


ਦਮੇ ਦੇ ਮਰੀਜ਼ਾਂ ਨੂੰ ਦੁੱਧ ਵਾਲੀਆਂ ਚੀਜ਼ਾਂ ਖਾਣ ਤੋਂ ਬਾਅਦ ਮਿਲੇ-ਜੁਲੇ ਲੱਛਣ ਨਜ਼ਰ ਆਉਂਦੇ ਹਨ। ਇਸ ਦੇ ਵੱਖ-ਵੱਖ ਪ੍ਰਭਾਵ ਹੋ ਸਕਦੇ ਹਨ। ਸਰੀਰ ਦੇ ਹਿਸਾਬ ਨਾਲ ਅਲਗ-ਅਲਗ ਅਸਰ ਨਜ਼ਰ ਆਉਂਦੇ ਹਨ। ਇਸ ਕਰਕੇ ਦੁੱਧ ਵਾਲੀਆਂ ਚੀਜ਼ਾਂ ਖਾਣ ਨਾਲ ਦਮੇ ਦੀ ਮਰੀਜ਼ਾਂ 'ਤੇ ਮਾੜਾ ਅਸਰ ਪੈਂਦਾ ਹੈ। 


ਇਹ ਵੀ ਪੜ੍ਹੋ: Low Calorie Breakfast: ਚੁਟਕੀਆਂ 'ਚ ਘਟੇਗਾ ਭਾਰ, ਨਾਸ਼ਤੇ 'ਚ ਸ਼ਾਮਲ ਕਰੋ ਘੱਟ ਕੈਲੋਰੀ ਵਾਲੀ ਇਹ ਖੁਰਾਕ