Dark Circles : ਹਰ ਕੋਈ ਚਾਹੁੰਦਾ ਹੈ ਕਿ ਉਹ ਸਾਰਿਆਂ ਤੋਂ ਖੂਬਸੂਰਤ ਲੱਗੇ ਤੇ ਉਸਦੀ ਸੁੰਦਰਤਾ ਦੀ ਹਰ ਕੋਈ ਸਿਫ਼ਤ ਕਰੇ। ਇਸ ਤੋਂ ਇਲਾਵਾ ਅੱਜ ਕੱਲ੍ਹ ਲੋਕਾਂ ਦਾ ਕੰਮਕਾਰ ਇਸ ਪ੍ਰਕਾਰ ਹੋ ਗਿਆ ਹੈ ਕਿ ਉਹ ਜ਼ਿਆਦਾ ਸਮਾਂ ਸਕਰੀਨ ਟਾਈਮ 'ਤੇ ਹੀ ਕੱਢ ਦਿੰਦੇ ਹਨ, ਜਿਸ ਨਾਲ ਸਰੀਰਕ ਤੌਰ 'ਤੇ ਕਈ ਸਮੱਸਿਆ ਆਉਣ ਲੱਗ ਜਾਂਦੀਆਂ ਹਨ। ਜਿਸ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਨ੍ਹਾਂ 'ਚੋਂ ਹੀ ਇਕ ਸਮੱਸਿਆ ਡਾਰਕ ਸਰਕਲ ਦੀ ਹੈ।  ਡਾਰਕ ਸਰਕਲ (Dark Circle) ਤੁਹਾਡੀਆਂ ਅੱਖਾਂ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਤੁਹਾਨੂੰ ਡਾਰਕ ਸਰਕਲ ਹੋ ਰਿਹਾ ਹੈ ਤਾਂ ਇਸ ਦਾ ਕਾਰਨ ਤਣਾਅ, ਨੀਂਦ ਦੀ ਕਮੀ ਅਤੇ ਗਲਤ ਖਾਣਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਹਾਰਮੋਨਲ (Hormonal) ਬਦਲਾਅ ਦੇ ਕਾਰਨ ਵੀ ਡਾਰਕ ਸਰਕਲ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਡਾਰਕ ਸਰਕਲ ਬਹੁਤ ਜ਼ਿਆਦਾ ਹੋ ਰਹੇ ਹਨ ਤਾਂ ਇਸ ਨੂੰ ਦੂਰ ਕਰਨ ਲਈ ਘਰ 'ਚ ਮੌਜੂਦ ਚੀਜ਼ਾਂ ਦੀ ਵਰਤੋਂ ਕਰੋ। ਸਾਡੀ ਰਸੋਈ 'ਚ ਰੱਖੇ ਆਲੂ, ਦੁੱਧ (Potatoes, Milk) ਕਾਲੇ ਘੇਰਿਆਂ ਨੂੰ ਦੂਰ ਕਰਕੇ ਤੁਹਾਡੀ ਖੂਬਸੂਰਤੀ 'ਚ ਵਾਧਾ ਕਰ ਸਕਦੇ ਹਨ। ਆਓ ਜਾਣਦੇ ਹਾਂ ਡਾਰਕ ਸਰਕਲ ਦੀ ਸਮੱਸਿਆ ਨੂੰ ਕਿਵੇਂ ਦੂਰ ਕਰੀਏ ?


ਡਾਰਕ ਸਰਕਲ ਦੀ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ?


ਰਸੋਈ 'ਚ ਰੱਖੀਆਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਡਾਰਕ ਸਰਕਲ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ:-


ਕੱਚਾ ਦੁੱਧ ਕਾਲੇ ਘੇਰੇ ਨੂੰ ਦੂਰ ਕਰਦਾ ਹੈ


ਕਾਲੇ ਘੇਰਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੱਚੇ ਦੁੱਧ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲੇਗਾ। ਕਾਲੇ ਘੇਰਿਆਂ 'ਤੇ ਕੱਚੇ ਦੁੱਧ ਦੀ ਵਰਤੋਂ ਕਰਨ ਲਈ 1 ਚਮਚ ਕੱਚਾ ਦੁੱਧ ਲਓ। ਹੁਣ ਇਸ ਨੂੰ ਆਪਣੇ ਕਾਲੇ ਘੇਰਿਆਂ 'ਤੇ ਲਗਾਓ ਅਤੇ ਕੁਝ ਸਮੇਂ ਲਈ ਛੱਡ ਦਿਓ। ਇਸ ਤੋਂ ਬਾਅਦ ਇਸ 'ਤੇ ਬਰਫ ਦੇ ਕਿਊਬ ਲਗਾ ਕੇ ਕੁਝ ਦੇਰ ਲਈ ਭਿਓ ਦਿਓ। ਇਸ ਨਾਲ ਡਾਰਕ ਸਰਕਲ ਦੀ ਸਮੱਸਿਆ ਦੂਰ ਹੋ ਸਕਦੀ ਹੈ।


ਆਲੂ ਦਾ ਜੂਸ


ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਆਲੂ ਦਾ ਰਸ ਬਹੁਤ ਹੀ ਕਾਰਗਰ ਨੁਸਖਾ ਮੰਨਿਆ ਜਾ ਸਕਦਾ ਹੈ। ਤੁਸੀਂ ਇਸ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹੋ। ਇਸ ਨਾਲ ਅੱਖਾਂ ਦੀ ਥਕਾਵਟ ਦੂਰ ਹੋਣ ਦੇ ਨਾਲ-ਨਾਲ ਕਾਲੇ ਘੇਰੇ ਵੀ ਦੂਰ ਹੋ ਜਾਣਗੇ। ਇਸ ਦੀ ਵਰਤੋਂ ਕਰਨ ਲਈ 1 ਚਮਚ ਆਲੂ ਦਾ ਰਸ (Potato Juice) ਲਓ। ਇਸ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਅੱਖਾਂ 'ਤੇ ਲਗਾਓ। ਇਸ ਨੂੰ ਹਫਤੇ 'ਚ ਦੋ ਤੋਂ ਤਿੰਨ ਵਾਰ ਅੱਖਾਂ 'ਤੇ ਲਗਾਓ। ਇਸ ਨਾਲ ਡਾਰਕ ਸਰਕਲ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।


ਬਦਾਮ ਦਾ ਤੇਲ


ਵਿਟਾਮਿਨ ਈ ਨਾਲ ਭਰਪੂਰ ਬਦਾਮ ਦਾ ਤੇਲ (Almond oil) ਵੀ ਡਾਰਕ ਸਰਕਲ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ। ਇਸ ਨਾਲ ਚਮੜੀ 'ਚ ਵੀ ਨਿਖਾਰ ਆਵੇਗਾ। ਇਸ ਤੇਲ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਾਲੇ ਘੇਰਿਆਂ 'ਤੇ ਲਗਾਓ ਅਤੇ ਸਵੇਰੇ ਠੰਢੇ ਪਾਣੀ ਨਾਲ ਅੱਖਾਂ ਧੋ ਲਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।