ਰਾਜੇਸ਼ ਖੰਨਾ ਨੇ ਆਨੰਦ ਫਿਲਮ ਵਿੱਚ ਜ਼ਿੰਦਗੀ ਨੂੰ ਹੱਸ ਕੇ ਜਿਉਣ ‘ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਦਾ ਇੱਕ ਡਾਇਲਾਗ ਵੀ ਹੈ , 'ਬਾਬੂਮੋਸ਼ਾਏ, ਜ਼ਿੰਦਗੀ ਓਰ ਮੌਤ ਉੱਪਰ ਵਾਲੇ ਕੇ ਹਾਥ ਮੇਂ ਹੈ... ਕੌਣ ਕਦੋਂ ਕਿਵੇਂ ਉੱਠੇਗਾ, ਇਹ ਕੋਈ ਨਹੀਂ ਦੱਸ ਸਕਦਾ’, ਜਿਸ ਤੋਂ ਬਾਅਦ ਉਹ ਅਤੇ ਅਮਿਤਾਭ ਬੱਚਨ ਜ਼ੋਰ-ਜ਼ੋਰ ਨਾਲ ਹੱਸਣ ਲੱਗ ਜਾਂਦੇ ਹਨ। ਥੋੜੀ ਦੇਰ ਬਾਅਦ ਰਾਜੇਸ਼ ਖੰਨਾ ਦਾ ਕਿਰਦਾਰ ਆਪਣੇ ਸੀਨੇ ਨੂੰ ਫੜ ਲੈਂਦਾ ਹੈ ਅਤੇ ਮਰ ਜਾਂਦਾ ਹੈ। ਫਿਲਮ ਵਿੱਚ ਉਸ ਕਿਰਦਾਰ ਨੂੰ ਕੈਂਸਰ ਹੁੰਦਾ ਹੈ। ਪਰ ਅਸਲ ਜ਼ਿੰਦਗੀ ਵਿੱਚ ਅਜਿਹੇ ਮਾਮਲੇ ਦੇਖੇ ਗਏ ਹਨ, ਕਿ ਹੱਸਦਿਆਂ-ਹੱਸਦਿਆਂ ਇਨਸਾਨ ਦੀ ਮੌਤ ਹੋ ਜਾਂਦੀ ਹੈ। ਪਰ ਕੀ ਇਦਾਂ ਹੋ ਸਕਦਾ ਹੈ? ਕੀ ਜ਼ਿਆਦਾ ਹੱਸਣ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ?


ਭਾਰਤ ‘ਚ ਹੱਸਦਿਆਂ-ਹੱਸਦਿਆਂ ਹੋਈ ਮੌਤ


ਕੁਝ ਇਨਸਾਨਾਂ ਨਾਲ ਬਹੁਤ ਦਿਲਚਸਪ ਘਟਨਾਵਾਂ ਵਾਪਰਦੀਆਂ ਹਨ। ਇਹ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ। ਬਹੁਤ ਜ਼ਿਆਦਾ ਹੱਸਣ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਦੇਣਾ ਇੱਕ ਦੁਰਲੱਭ ਘਟਨਾ ਹੈ। ਇਸ ਦਾ ਸਭ ਤੋਂ ਪਹਿਲਾ ਕੇਸ ਹਜ਼ਾਰਾਂ ਸਾਲ ਪਹਿਲਾਂ ਤੀਸਰੀ ਸਦੀ ਈਸਾ ਪੂਰਵ ਦਾ ਹੈ। ਹਾਲਾਂਕਿ, ਇਸ ਦਾ ਸਹੀ ਬਿਰਤਾਂਤ ਉਸ ਸਦੀ ਵਿੱਚ ਨਹੀਂ ਲਿਖਿਆ ਗਿਆ ਸੀ। Chrysippus  ਨਾਂ ਦੇ ਯੂਨਾਨੀ ਦਾਰਸ਼ਨਿਕ ਦੀ ਮੌਤ ਦੇ ਦੋ ਵਿਵਰਣ ਦਿੱਤੇ ਗਏ ਹਨ। ਇਕ ਵਿੱਚ ਉਸ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੁੰਦੀ ਹੈ। ਦੂਜੇ ਲੇਖ ਵਿਚ, ਉਹ ਇਕ ਗਧੇ ਨੂੰ ਕੁਝ ਖਾਂਦਿਆਂ ਦੇਖ ਰਿਹਾ ਸੀ, ਜਿਸ ਤੋਂ ਬਾਅਦ ਉਹ ਮਜ਼ਾਕ ਵਿੱਚ ਚੀਕਿਆ, 'ਹੁਣ ਗਧੇ ਨੂੰ ਪੀਣ ਦਿਓ'। ਆਪਣੇ ਹੀ ਮਜ਼ਾਕ 'ਤੇ ਉਹ ਹੱਸਦੇ-ਹੱਸਦੇ ਮਰ ਗਿਆ।


ਅਜਿਹੀਆਂ ਘਟਨਾਵਾਂ ਦੇ ਜ਼ੋਰਦਾਰ ਮਾਮਲੇ ਅੱਜ ਵੀ ਦੇਖਣ ਨੂੰ ਮਿਲਦੇ ਹਨ। 1975 ਵਿੱਚ, ਐਲੇਕਸ ਮਿਸ਼ੇਲ ਨਾਮ ਦਾ ਇੱਕ ਬ੍ਰਿਟਿਸ਼ ਵਿਅਕਤੀ ਦ ਗੁੱਡੀਜ਼ ਨਾਮਕ ਇੱਕ ਪ੍ਰਸਿੱਧ ਕਾਮੇਡੀ ਸ਼ੋਅ ਦੇਖ ਰਿਹਾ ਸੀ। ਉਹ ਵਿਅਕਤੀ 30 ਮਿੰਟਾਂ ਤੱਕ ਲਗਾਤਾਰ ਪੇਟ ਫੜ ਕੇ ਹੱਸਦਾ ਰਿਹਾ। ਫਿਰ ਜ਼ਮੀਨ 'ਤੇ ਡਿੱਗ ਕੇ ਮਰ ਗਿਆ। 2003 ਵਿੱਚ, ਥਾਈਲੈਂਡ ਵਿੱਚ ਇੱਕ ਆਈਸਕ੍ਰੀਮ ਟਰੱਕ ਡਰਾਈਵਰ ਆਪਣੀ ਨੀਂਦ ਵਿੱਚ ਉੱਚੀ-ਉੱਚੀ ਹੱਸਣ ਲੱਗਿਆ। ਕੋਲ ਹੀ ਸੁੱਤੀ ਹੋਈ ਉਸ ਦੀ ਪਤਨੀ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਉੱਠਿਆ। ਇਸ ਤੋਂ ਬਾਅਦ ਉਸ ਵਿਅਕਤੀ ਦਾ ਸਾਹ ਰੁੱਕ ਗਿਆ।


ਇਹ ਵੀ ਪੜ੍ਹੋ: ਬਜ਼ਾਰ 'ਚ ਮਿਲਣ ਵਾਲਾ ਧਨੀਆ ਪਾਊਡਰ ਅਸਲੀ ਹੈ ਜਾਂ ਨਕਲੀ, ਤੁਸੀਂ ਘਰ ਬੈਠੇ ਆਰਾਮ ਨਾਲ ਕਰ ਸਕਦੇ ਹੋ ਪਤਾ


ਅਜਿਹਾ ਹੀ ਇੱਕ ਮਾਮਲਾ ਭਾਰਤ ਵਿੱਚ ਵੀ ਦਰਜ ਹੋਇਆ ਹੈ। 2013 ਵਿੱਚ ਮਹਾਰਾਸ਼ਟਰ ਦਾ ਇੱਕ 22 ਸਾਲਾ ਨੌਜਵਾਨ ਮੰਗੇਸ਼ ਭੋਗਲ ਆਪਣੇ ਦੋਸਤ ਨਾਲ ਗ੍ਰੈਂਡ ਮਸਤੀ ਨਾਮ ਦੀ ਇੱਕ ਕਾਮੇਡੀ ਫ਼ਿਲਮ ਦੇਖਣ ਗਿਆ ਸੀ। ਫਿਲਮ ਦੀ ਸਕ੍ਰੀਨਿੰਗ ਦੌਰਾਨ ਭੋਗਲ ਇੰਨਾ ਹੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਨੌਜਵਾਨ ਦੇ ਕੋਲ ਬੈਠੇ ਲੋਕਾਂ ਨੇ ਕਿਹਾ ਕਿ ਉਹ ਦਿਲੋਂ ਹੱਸ ਰਿਹਾ ਸੀ ਅਤੇ ਫਿਰ ਉਸ ਨੂੰ ਦੌਰਾ ਪੈ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੰਗੇਸ਼ ਦੀ ਮੌਤ ਹੋ ਚੁੱਕੀ ਸੀ।


ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਰੇ ਮਾਮਲਿਆਂ ਵਿੱਚ ਸਾਧਾਰਨ ਹਾਸੇ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਹੱਸਦੇ ਸਮੇਂ ਕਿਸੇ ਕਾਰਨ ਦਮ ਘੁਟਣ ਜਾਂ ਦਿਲ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ। ਹਾਸਾ ਅਜੇ ਵੀ ਇੱਕ ਸਿਹਤਮੰਦ ਆਦਤ ਹੈ। ਖੁੱਲ੍ਹ ਕੇ ਹੱਸਣ ਵਿਚ ਕੋਈ ਸਮੱਸਿਆ ਨਹੀਂ ਹੈ। ਡਾਕਟਰ ਵੀ ਹੱਸਣ ਦੀ ਸਲਾਹ ਦਿੰਦੇ ਹਨ। ਹਾਸੇ ਨੂੰ ਸਭ ਤੋਂ ਵਧੀਆ ਦਵਾਈ ਕਿਹਾ ਜਾਂਦਾ ਹੈ। ਹਾਸਾ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਸੁਧਾਰਦਾ ਹੈ। ਹਾਲਾਂਕਿ, ਹਰੇਕ ਦਾ ਸਰੀਰ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਦਾ ਹੈ। ਬਹੁਤ ਜ਼ਿਆਦਾ ਹੱਸਣਾ ਕੁਝ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਆਪਣੇ ਸਰੀਰ ਅਤੇ ਸਿਹਤ ਦਾ ਧਿਆਨ ਰੱਖੋ। ਜੇਕਰ ਤੁਸੀਂ ਹੱਸਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਅਸਾਧਾਰਨ ਲੱਛਣ ਮਹਿਸੂਸ ਕਰਦੇ ਹੋ, ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।  


ਇਹ ਵੀ ਪੜ੍ਹੋ:  ਇਹ ਨੇ 5 ਕਾਰਨ ਜਿਨ੍ਹਾਂ ਕਰਕੇ ਔਰਤਾਂ ਨੂੰ ਸਤਾਉਂਦਾ ਹੈ ਕਮਰ ਦਰਦ