DIY Tips With Aluminum Foil: ਕਾਫ਼ੀ ਅਜੀਬ ਲੱਗ ਸਕਦਾ ਹੈ, ਜਦੋਂ ਤੁਹਾਨੂੰ ਕਿਹਾ ਜਾਵੇ ਕਿ ਕੁਝ ਸਮੇਂ ਲਈ ਆਪਣੇ ਪੈਰਾਂ ਦੁਆਲੇ ਐਲੂਮੀਨੀਅਮ ਫੁਆਇਲ (Aluminum Foil) ਲਪੇਟ ਲਓ, ਇਸ ਨਾਲ ਤੁਹਾਨੂੰ ਲਾਭ ਹੋਵੇਗਾ! ਪਰ ਅਜਿਹਾ ਕਰਨ ਨਾਲ ਸੱਚਮੁੱਚ ਆਰਾਮ  (Relaxing) ਮਿਲਦਾ ਹੈ। ਇਹ ਨੁਸਖਾ ਨਾ ਸਿਰਫ਼ ਥਕਾਵਟ  (Tiredness) ਨੂੰ ਦੂਰ ਕਰਦਾ ਹੈ, ਸਗੋਂ ਦਰਦ ਨੂੰ ਘੱਟ ਕਰਨ (Pain Relieving) 'ਚ ਵੀ ਬਹੁਤ ਫ਼ਾਇਦੇਮੰਦ ਹੈ। ਇਸ ਲੇਖ 'ਚ ਤੁਹਾਨੂੰ ਐਲੂਮੀਨੀਅਮ ਫੋਇਲ ਦੇ ਅਜਿਹੇ ਹੀ ਲਾਈਫ਼ਸਟਾਈਲ ਨਾਲ ਜੁੜੇ ਟਿਪਸ ਦੱਸਣ ਜਾ ਰਹੇ ਹਨ, ਜੋ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਹੋ ਸਕਦੇ ਹਨ।


1. ਬਹੁਤ ਥੱਕ ਜਾਣ 'ਤੇ


ਜਦੋਂ ਵੀ ਤੁਸੀਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ ਅਤੇ ਪੈਰਾਂ 'ਚ ਅਸਹਿਜ ਦਰਦ ਹੋ ਰਿਹਾ ਹੈ ਤਾਂ ਆਪਣੇ ਪੈਰਾਂ ਦੇ ਤਲਿਆਂ 'ਤੇ ਐਲੂਮੀਨੀਅਮ ਫੋਇਲ ਲਪੇਟੋ ਅਤੇ ਆਰਾਮ ਨਾਲ ਲੇਟ ਜਾਓ। ਬਿਹਤਰ ਹੋਵੇਗਾ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਅਜਿਹਾ ਕਰੋ ਤਾਂ ਇਹ ਤਰੀਕਾ ਤੁਹਾਡੀ ਥਕਾਵਟ ਨੂੰ ਦੂਰ ਕਰਨ 'ਚ ਬਹੁਤ ਕਾਰਗਰ ਹੈ। ਆਰਾਮ ਮਿਲੇਗਾ ਅਤੇ ਤੁਸੀਂ ਜਲਦੀ ਸੌਂ ਜਾਓਗੇ।


2. ਪੈਰਾਂ 'ਚ ਦਰਦ


ਜੇਕਰ ਕਦੇ ਵੀ ਤੁਹਾਨੂੰ ਪੈਰਾਂ 'ਚ ਦਰਦ ਹੋ ਰਿਹਾ ਹੈ ਤਾਂ ਵੀ ਤੁਸੀਂ ਐਲੂਮੀਨੀਅਮ ਦੀ ਫੁਆਇਲ ਨੂੰ ਪੈਰਾਂ ਦੇ ਤਲੇ 'ਤੇ ਲਪੇਟ ਲਓ। ਇਹ ਤੁਹਾਡੇ ਦਰਦ ਨੂੰ ਘੱਟ ਕਰਨ 'ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਜਿਹਾ ਕਰਨ ਨਾਲ ਜਲਦੀ ਅਕੜਨ ਤੇ ਕ੍ਰੈਂਪ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ।


3. ਜੋੜਾਂ 'ਚ ਸਮੱਸਿਆ ਹੋਣ 'ਤੇ


ਕਈ ਵਾਰ ਜੋੜਾਂ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹਾ ਅਕਸਰ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਹੈ ਪਰ ਕਈ ਵਾਰ ਸੱਟ ਲੱਗਣ ਕਾਰਨ ਨੌਜਵਾਨਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਜੋੜਾਂ 'ਤੇ ਐਲੂਮੀਨੀਅਮ ਫੋਇਲ ਲਪੇਟ ਲਓ। ਇਹ ਤੁਹਾਡੇ ਜੋੜਾਂ ਨੂੰ ਆਰਾਮ ਦੇਣ ਦਾ ਕੰਮ ਕਰੇਗਾ।


4. ਫੁਆਇਲ ਦੇ ਹੋਰ ਫ਼ਾਇਦੇ


ਪੈਰਾਂ ਦੇ ਤਲੇ 'ਤੇ ਐਲੂਮੀਨੀਅਮ ਦੀ ਫੁਆਇਲ ਲਪੇਟਣ ਨਾਲ ਵੀ ਜ਼ੁਕਾਮ 'ਚ ਰਾਹਤ ਮਿਲਦੀ ਹੈ। ਜਦੋਂ ਤੁਸੀਂ ਆਪਣੇ ਕੱਪੜਿਆਂ ਨੂੰ ਬਹੁਤ ਜਲਦੀ ਪ੍ਰੈੱਸ ਕਰਨੀ ਹੋਵੇ ਤਾਂ ਤੁਸੀਂ ਅਲਮੀਨੀਅਮ ਫੁਆਇਲ ਦੀ ਵਰਤੋਂ ਕਰ ਸਕਦੇ ਹੋ। ਕੱਪੜੇ ਦੇ ਦੋਵੇਂ ਪਾਸੇ ਐਲੂਮੀਨੀਅਮ ਫੁਆਇਲ ਰੱਖੋ ਅਤੇ ਇਸ ਨੂੰ ਦਬਾਓ। ਕੱਪੜੇ ਦਾ ਦੂਜਾ ਪਾਸਾ ਆਪਣੇ ਆਪ ਹੀ ਪ੍ਰੈੱਸ ਹੋ ਜਾਵੇਗਾ।