ਨਿਊਯਾਰਕ : ਡੀਐੱਨਏ 'ਚ ਗੜਬੜੀ ਕਾਰਨ ਕੈਂਸਰ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਬਰਤਾਨਵੀ ਖੋਜਕਰਤਾਵਾਂ ਦੇ ਤਾਜ਼ਾ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਮਾਹਿਰਾਂ ਨੇ ਕਿਹਾ ਕਿ ਵੱਧਦੀ ਉਮਰ ਦੇ ਨਾਲ ਡੀਐੱਨਏ 'ਚ ਬੇਨਿਯਮੀ ਪੈਦਾ ਹੁੰਦੀ ਹੈ ਪਰ ਕੁਝ ਲੋਕਾਂ 'ਚ ਵੱਧਦੀ ਉਮਰ ਦੇ ਬਾਵਜੂਦ ਡੀਐੱਨਏ ਦੀ ਕਾਰਜ ਪ੍ਰਣਾਲੀ ਪਹਿਲਾਂ ਵਾਂਗ ਬਣੀ ਰਹਿੰਦੀ ਹੈ।

ਡੀਐੱਨਏ ਦਾ ਵੱਧਣਾ-ਘੱਟਣਾ ਹੋਣਾ ਕੈਂਸਰ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਪਹਿਲਾਂ ਦਾ ਸੰਕੇਤ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਡੀਐੱਨਏ 'ਚ ਗੜਬੜੀ ਦਾ ਪਤਾ ਲਗਾ ਕੇ ਇਨ੍ਹਾਂ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਅਵੱਸਥਾ 'ਚ ਡੀਐੱਨਏ ਦੇ ਠੀਕ ਰਹਿਣ ਦੀ ਸਥਿਤੀ 'ਚ ਲੋਕ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੀ ਲਪੇਟ ਵਿਚ ਛੇਤੀ ਨਹੀਂ ਆਉਂਦੇ। ਇਸ ਖੋਜ ਦੇ ਬਾਅਦ ਭਵਿੱਖ ਵਿਚ ਬਿਮਾਰੀਆਂ ਨਾਲ ਨਿਪਟਣ ਦੇ ਨਵੇਂ ਦਰਵਾਜ਼ੇ ਖੁੱਲਣ ਦੀ ਸੰਭਾਵਨਾ ਵੱਧ ਗਈ ਹੈ।