Winter Bath: ਸਰਦੀਆਂ ਵਿੱਚ ਪਾਣੀ ਤੋਂ ਡਰਨਾ ਆਮ ਗੱਲ ਹੈ। ਠੰਢ ਕਾਰਨ ਸਿਰਫ ਬੱਚੇ ਹੀ ਨਹੀਂ, ਸਗੋਂ ਵੱਡੇ ਵੀ ਹਨ ਜੋ ਰੋਜ਼ਾਨਾ ਨਹੀਂ ਨਹਾਉਂਦੇ ਤੇ ਕਈ-ਕਈ ਦਿਨ ਬਿਨਾਂ ਨਹਾਏ ਹੀ ਰਹਿੰਦੇ ਹਨ। ਜਦੋਂ ਕਿ ਜ਼ਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ, 'ਆਯੁਰਵੇਦ ਅਨੁਸਾਰ ਭਾਵੇਂ ਸਰਦੀ ਹੋਵੇ ਜਾਂ ਗਰਮੀ, ਰੋਜ਼ਾਨਾ ਨਹਾਉਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਤੇ ਸਿਹਤ ਨੂੰ ਬਿਹਤਰ ਬਣਾਉਣ ਲਈ ਆਯੁਰਵੇਦ ਦਾ ਇਹ ਨਿਯਮ ਬਹੁਤ ਜ਼ਰੂਰੀ ਹੈ ਪਰ ਸਰਦੀਆਂ 'ਚ ਨਹਾਉਂਦੇ ਸਮੇਂ ਲੋਕ ਕੁਝ ਅਜਿਹੀਆਂ ਗਲਤੀਆਂ ਕਰ ਜਾਂਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੇਜ਼ ਗਰਮ ਪਾਣੀ
AIIA ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਨਹਾਉਣ ਲਈ ਬਹੁਤ ਗਰਮ ਪਾਣੀ ਨਹੀਂ ਲੈਣਾ ਚਾਹੀਦਾ। ਖਾਸ ਕਰਕੇ ਔਰਤਾਂ ਗਰਮ ਪਾਣੀ ਦੀ ਵਰਤੋਂ ਕਰਦੀਆਂ ਹਨ। ਕਈ ਵਾਰ ਇਹ ਪਾਣੀ ਇੰਨਾ ਗਰਮ ਹੁੰਦਾ ਹੈ ਕਿ ਚਮੜੀ ਜਲਣ ਲੱਗ ਜਾਂਦੀ ਹੈ ਤੇ ਨਹਾਉਣ ਤੋਂ ਬਾਅਦ ਪੂਰੇ ਬਾਥਰੂਮ ਵਿਚ ਭਾਫ਼ ਇਕੱਠੀ ਹੋ ਜਾਂਦੀ ਹੈ। ਲੋਕ ਕੁਝ ਦੇਰ ਗਰਮ ਰਹਿਣ ਲਈ ਅਜਿਹਾ ਕਰਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਚਮੜੀ 'ਤੇ ਇਨਫੈਕਸ਼ਨ, ਜਲਣ, ਝੁਰੜੀਆਂ ਪੈ ਸਕਦੀਆਂ ਹਨ।
ਸਿਰ ‘ਤੇ ਗਰਮ ਪਾਣੀ ਪਾਉਣਾ
ਸਰਦੀਆਂ ਵਿੱਚ, ਲੋਕ ਅਕਸਰ ਗਰਮ ਪਾਣੀ ਨੂੰ ਸਿੱਧਾ ਸਿਰ 'ਤੇ ਪਾਉਣ ਦੀ ਗਲਤੀ ਕਰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਜਿੰਨੀ ਮਰਜ਼ੀ ਠੰਢ ਕਿਉਂ ਨਾ ਹੋਵੇ, ਗਰਮ ਪਾਣੀ ਨਾਲ ਸਿਰ ਨਾ ਧੋਵੋ। ਆਪਣੇ ਸਿਰ ਨੂੰ ਸਾਦੇ ਠੰਢੇ ਜਾਂ ਕੋਸੇ ਪਾਣੀ ਨਾਲ ਧੋਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ BP ਅਚਾਨਕ ਵਧ ਸਕਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਜਾਣਾ ਪੈ ਸਕਦਾ ਹੈ। ਵਾਲਾਂ ਨੂੰ ਸੁੱਕਾ ਤੇ ਬੇਜਾਨ ਬਣਾ ਸਕਦਾ ਹੈ। ਵਾਲ ਝੜ ਸਕਦੇ ਹਨ। ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੁੰਦੀ ਹੈ।
ਇੱਕਦਮ ਠੰਢੇ ਪਾਣੀ ਨਾਲ ਨਹਾਉਣਾ
ਸਰਦੀਆਂ ਵਿੱਚ, ਕੁਝ ਲੋਕ ਆਪਣੇ ਸਿਰ ਨੂੰ ਬਹੁਤ ਠੰਢੇ ਟੈਂਕੀ ਦੇ ਪਾਣੀ ਨਾਲ ਜਾਂ ਟੂਟੀ ਦੇ ਹੇਠਾਂ ਬੈਠ ਕੇ ਨਹਾਉਂਦੇ ਹਨ। ਇਹ ਇੱਕ ਹਾਨੀਕਾਰਕ ਪ੍ਰਕਿਰਿਆ ਹੈ। ਸਿਰ 'ਤੇ ਠੰਢੇ ਪਾਣੀ ਦਾ ਅਚਾਨਕ ਪੈਣ ਨਾਲ ਖੂਨ ਦੀਆਂ ਨਾੜੀਆਂ ਨੂੰ ਸੁੰਗੜ ਸਕਦਾ ਹੈ ਤੇ ਸਰੀਰ ਵਿਚ ਖੂਨ ਸੰਚਾਰ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਨਾਲ ਬ੍ਰੇਨ ਸਟ੍ਰੋਕ, ਅਧਰੰਗ ਜਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਪੈਦਾ ਹੁੰਦਾ ਹੈ। ਅਜਿਹੇ 'ਚ ਕੋਸ਼ਿਸ਼ ਕਰੋ ਕਿ ਪਾਣੀ ਜ਼ਿਆਦਾ ਠੰਢਾ ਨਾ ਹੋਵੇ, ਜੇਕਰ ਤੁਸੀਂ ਠੰਢੇ ਪਾਣੀ ਨਾਲ ਇਸ਼ਨਾਨ ਕਰ ਰਹੇ ਹੋ ਤਾਂ ਪਹਿਲਾਂ ਆਪਣੇ ਹੱਥਾਂ-ਪੈਰਾਂ 'ਤੇ ਠੰਢਾ ਪਾਣੀ ਪਾਓ, ਫਿਰ ਸਿਰ 'ਤੇ ਪਾਓ।
ਇਹ ਵੀ ਪੜ੍ਹੋ: Mohali Encounter: ਮੁਹਾਲੀ 'ਚ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਬਦਮਾਸ਼ ਯੁਵਰਾਜ ਸਿੰਘ ਗ੍ਰਿਫਤਾਰ, ਕਾਂਸਟੇਬਲ ਦੀ ਹੱਤਿਆ ਦਾ ਹੈ ਦੋਸ਼ੀ
ਜਲਦਬਾਜ਼ੀ ‘ਚ ਨਹਾਉਣਾ
ਕੜਾਕੇ ਦੀ ਠੰਢ 'ਚ ਨਹਾਉਣ ਸਮੇਂ ਲੋਕ ਜਲਦਬਾਜ਼ੀ ਕਰਦੇ ਹਨ ਅਤੇ ਕੁਝ ਹੀ ਮਿੰਟਾਂ 'ਚ ਪਾਣੀ ਪਾ ਕੇ ਨਹਾਉਣ ਦੀ ਪ੍ਰਕਿਰਿਆ ਪੂਰੀ ਕਰ ਲੈਂਦੇ ਹਨ। ਜਦੋਂ ਕਿ ਆਯੁਰਵੇਦ ਅਨੁਸਾਰ ਭਾਵੇਂ ਸਰਦੀ ਹੋਵੇ ਜਾਂ ਗਰਮੀ, ਸਰੀਰ ਨੂੰ ਰਗੜਨਾ ਅਤੇ ਨਹਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਸਰੀਰ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਸਕੇ।
ਸਰਦੀਆਂ ਵਿੱਚ ਨਹਾਉਣ ਦਾ ਸਹੀ ਤਰੀਕਾ
AIIA ਮਾਹਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਨਹਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਰ ਨੂੰ ਸਾਦੇ ਠੰਢੇ ਪਾਣੀ ਨਾਲ ਧੋਣਾ ਤੇ ਸਰੀਰ ਨੂੰ ਕੋਸੇ ਜਾਂ ਸਹਿਣਯੋਗ ਗਰਮ ਪਾਣੀ ਨਾਲ ਨਹਾਉਣਾ। ਹਮੇਸ਼ਾ ਅਭਿਸ਼ੇਕ ਕਰਨ ਵਾਂਗ ਇਸ਼ਨਾਨ ਕਰੋ ਜਿਸ ਵਿੱਚ ਪਾਣੀ ਸਿਰ ਤੋਂ ਪੈਰਾਂ ਤੱਕ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਨਦੀਆਂ, ਤਾਲਾਬਾਂ, ਪਾਣੀ ਦੀਆਂ ਟੈਂਕੀਆਂ ਆਦਿ ਵਿੱਚ ਨਹਾਉਣਾ ਸਰੀਰ ਨੂੰ ਤਰੋਤਾਜ਼ਾ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।