Do not store these vegetables in fridge: ਸਬਜ਼ੀਆਂ ਹੋਣ ਜਾਂ ਫਲ, ਲੋਕ ਇਸ ਨੂੰ ਤਾਜ਼ਾ ਰੱਖਣ ਲਈ ਫਰਿੱਜ ਦੀ ਵਰਤੋਂ ਕਰਦੇ ਹਨ। ਅਕਸਰ ਲੋਕ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਖਰੀਦ ਕੇ ਲਿਆਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਬਾਜ਼ਾਰ ਨਾ ਜਾਣਾ ਪਵੇ ਤੇ ਇਨ੍ਹਾਂ ਨੂੰ ਫਰਿੱਜ ਵਿੱਚ ਸਟੋਰ ਕਰ ਲੈਂਦੇ ਹਨ। ਫਰਿੱਜ ਵਿੱਚ ਫਲ ਤੇ ਸਬਜ਼ੀਆਂ ਲੰਬੇ ਸਮੇਂ ਤੱਕ ਤਾਜ਼ੇ ਰਹਿ ਸਕਦੇ ਹਨ। ਅਜਿਹਾ ਖਾਸ ਤੌਰ 'ਤੇ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਬੱਚੇ ਹੁੰਦੇ ਹਨ। ਦਰਅਸਲ ਉਹ ਇਹ ਸੋਚ ਕੇ ਜ਼ਿਆਦਾ ਸਬਜ਼ੀਆਂ ਖਰੀਦਦੇ ਹਨ ਕਿ ਕੀ ਪਤਾ ਕਦੋਂ ਕਿਸੇ ਦਾ ਕੀ ਖਾਣ ਦਾ ਮਨ ਕਰ ਜਾਏ।


ਇਸ ਲਈ ਬਾਜ਼ਾਰ ਤੋਂ ਸਬਜ਼ੀਆਂ ਖਰੀਦਣ ਮਗਰੋਂ ਤੁਸੀਂ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਸਬਜ਼ੀਆਂ ਖਰਾਬ ਨਾ ਹੋਣ ਤੇ ਲੰਬੇ ਸਮੇਂ ਤੱਕ ਤਾਜ਼ਾ ਰਹਿਣ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਬਜ਼ੀਆਂ ਤੇ ਫਲਾਂ ਨੂੰ ਫਰਿੱਜ ਵਿੱਚ ਰੱਖਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਇਨ੍ਹਾਂ ਨੂੰ ਫਰਿੱਜ 'ਚ ਰੱਖਿਆ ਜਾਵੇ ਤਾਂ ਇਹ ਫੂਡ ਪੋਇਜ਼ਨਿੰਗ ਦਾ ਕਾਰਨ ਵੀ ਬਣ ਸਕਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਸਬਜ਼ੀਆਂ ਬਾਰੇ ਜਿਨ੍ਹਾਂ ਨੂੰ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ।


ਖੀਰਾ (Cucumber)
ਕਾਲਜ ਆਫ਼ ਐਗਰੀਕਲਚਰਲ ਐਂਡ ਐਨਵਾਇਰਮੈਂਟਲ ਸਾਇੰਸਜ਼ ਅਨੁਸਾਰ, ਜੇ ਖੀਰੇ ਨੂੰ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਿਆ ਜਾਵੇ ਤਾਂ ਉਹ ਤੇਜ਼ੀ ਨਾਲ ਸੜ ਸਕਦੇ ਹਨ। ਇਸ ਲਈ ਖੀਰੇ ਨੂੰ ਫਰਿੱਜ 'ਚ ਰੱਖਣ ਤੋਂ ਬਚੋ। ਇਸ ਨੂੰ ਫਰਿੱਜ 'ਚ ਰੱਖਣ ਦੀ ਬਜਾਏ ਸਾਧਾਰਨ ਜਗ੍ਹਾ 'ਤੇ ਰੱਖੋ।


ਮਾਹਿਰਾਂ ਅਨੁਸਾਰ ਐਵੋਕਾਡੋ, ਟਮਾਟਰ ਤੇ ਤਰਬੂਜ ਦੇ ਨਾਲ ਖੀਰੇ ਨੂੰ ਨਹੀਂ ਰੱਖਣਾ ਚਾਹੀਦਾ। ਇਹ ਇਸ ਲਈ ਹੈ ਕਿਉਂਕਿ ਇਹ ਸਾਰੇ ਫਲ ਈਥੀਲੀਨ ਗੈਸ ਛੱਡਦੇ ਹਨ ਤੇ ਜਦੋਂ ਉਹ ਸੰਪਰਕ ਵਿੱਚ ਆਉਂਦੇ ਹਨ ਤਾਂ ਖੀਰਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ, ਇਹ ਗੈਸਾਂ ਨੁਕਸਾਨਦੇਹ ਨਹੀਂ ਹਨ, ਇਹ ਫਲਾਂ ਤੇ ਸਬਜ਼ੀਆਂ ਨੂੰ ਜਲਦੀ ਪਕਾਉਂਦੀਆਂ ਹਨ।


ਇਹ ਵੀ ਪੜ੍ਹੋ: ਸਾਵਧਾਨ! ਤਾਂਬੇ ਦੇ ਬਰਤਨਾਂ 'ਚ ਰੱਖਿਆ ਪਾਣੀ ਸਿਹਤ ਲਈ ਚੰਗਾ...ਪਰ ਜੇ ਇਹ ਗਲਤੀਆਂ ਕੀਤੀਆਂ ਤਾਂ ਸਾਬਤ ਹੋ ਸਕਦਾ ਜ਼ਹਿਰ


ਟਮਾਟਰ (Tomato)
ਟਮਾਟਰਾਂ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਮਾਹਿਰਾਂ ਅਨੁਸਾਰ ਟਮਾਟਰ ਨੂੰ ਕਮਰੇ ਦੇ ਤਾਪਮਾਨ 'ਤੇ ਹੀ ਸਟੋਰ ਕਰਨਾ ਚਾਹੀਦਾ ਹੈ। ਟਮਾਟਰਾਂ ਨੂੰ ਫਰਿੱਜ 'ਚ ਰੱਖਣ ਨਾਲ ਉਨ੍ਹਾਂ ਦੇ ਸਵਾਦ, ਬਣਤਰ ਤੇ ਮਹਿਕ 'ਤੇ ਅਸਰ ਪੈਂਦਾ ਹੈ। ਇਸ ਲਈ ਟਮਾਟਰਾਂ ਨੂੰ ਠੰਢੀ ਤੇ ਹਨੇਰੇ ਵਾਲੀ ਥਾਂ 'ਤੇ ਰੱਖਣਾ ਚਾਹੀਦਾ ਹੈ ਜਿੱਥੇ ਧੁੱਪ ਨਾ ਹੋਵੇ। ਸੂਰਜ ਤੋਂ ਆਉਣ ਵਾਲੀਆਂ ਗਰਮ ਕਿਰਨਾਂ ਟਮਾਟਰਾਂ ਦੇ ਪੱਕਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀਆਂ ਹਨ। ਫਰਿੱਜ ਵਿੱਚ ਰੱਖੇ ਟਮਾਟਰਾਂ ਨਾਲੋਂ ਬਾਹਰ ਰੱਖੇ ਟਮਾਟਰ ਇੱਕ ਹਫ਼ਤਾ ਜ਼ਿਆਦਾ ਚੱਲਦੇ ਹਨ।


ਪਿਆਜ਼  (Onion)
ਨੈਸ਼ਨਲ ਓਨੀਅਨ ਐਸੋਸੀਏਸ਼ਨ (NOA) ਅਨੁਸਾਰ, ਪਿਆਜ਼ ਨੂੰ ਠੰਢੀ, ਸੁੱਕੀ ਤੇ ਚੰਗੀ ਤਰ੍ਹਾਂ ਹਵਾਦਾਰ ਜਗ੍ਹਾ 'ਤੇ ਸਟੋਰ ਕਰਨਾ ਚਾਹੀਦਾ ਹੈ। ਇਹ ਇਸ ਲਈ ਕਿਉਂਕਿ ਪਿਆਜ਼ ਆਸਾਨੀ ਨਾਲ ਨਮੀ ਨੂੰ ਸੋਖ ਲੈਂਦਾ ਹੈ। ਜੇਕਰ ਪਿਆਜ਼ ਨੂੰ ਫਰਿੱਜ ਵਿੱਚ ਰੱਖਿਆ ਜਾਵੇ ਤਾਂ ਉਹ ਸੜਨ ਲੱਗ ਸਕਦੇ ਹਨ। ਦੂਜੇ ਪਾਸੇ ਜੇਕਰ ਪਿਆਜ਼ ਨੂੰ ਠੰਢੇ ਕਮਰੇ ਦੇ ਤਾਪਮਾਨ 'ਤੇ ਰੱਖਿਆ ਜਾਵੇ ਤਾਂ ਪਿਆਜ਼ ਦੋ ਮਹੀਨਿਆਂ ਤੋਂ ਵੱਧ ਸਮਾਂ ਰਹਿ ਸਕਦੇ ਹਨ।


ਆਲੂ (Potato)
ਆਲੂਆਂ ਨੂੰ ਫਰਿੱਜ 'ਚ ਰੱਖਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੱਚੇ ਆਲੂ ਨੂੰ ਖੁੱਲ੍ਹੀ ਟੋਕਰੀ ਵਿੱਚ ਰੱਖਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਠੰਢਾ ਤਾਪਮਾਨ ਕੱਚੇ ਆਲੂਆਂ ਵਿੱਚ ਪਾਏ ਜਾਣ ਵਾਲੇ ਸਟਾਰਚਯੁਕਤ ਕੰਪਲੈਕਸ ਕਾਰਬੋਹਾਈਡਰੇਟ ਨੂੰ ਬਦਲ ਦਿੰਦਾ ਹੈ ਤੇ ਆਲੂ ਪਕਾਏ ਜਾਣ 'ਤੇ ਮਿੱਠੇ ਲੱਗਣਗੇ। ਇਸ ਲਈ ਇਨ੍ਹਾਂ ਨੂੰ ਫਰਿੱਜ 'ਚ ਨਾ ਰੱਖੋ। ਤੁਸੀਂ ਚਾਹੋ ਤਾਂ ਸਬਜ਼ੀ ਬਣਾਉਣ ਤੋਂ ਬਾਅਦ ਇਸ ਨੂੰ ਫਰਿੱਜ 'ਚ ਰੱਖ ਸਕਦੇ ਹੋ।


ਲਸਣ (Garlic)
ਲਸਣ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਵੀ ਨਮੀ ਨੂੰ ਬਹੁਤ ਜਲਦੀ ਜਜ਼ਬ ਕਰ ਲੈਂਦੇ ਹਨ। ਇਸ ਲਈ ਇਨ੍ਹਾਂ ਨੂੰ ਵੀ ਪਿਆਜ਼ ਵਾਂਗ ਠੰਢੀ ਥਾਂ 'ਤੇ ਰੱਖਣਾ ਚਾਹੀਦਾ ਹੈ। ਲਸਣ ਨੂੰ ਹਵਾ ਦੀ ਜ਼ਰੂਰਤ ਹੁੰਦੀ ਹੈ, ਜਿਸ ਕਾਰਨ ਇਸ ਨੂੰ ਕਦੇ ਵੀ ਪਾਲੀਥੀਨ ਵਿੱਚ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ।


ਇਹ ਵੀ ਪੜ੍ਹੋ: Snoring Problem: ਘੁਰਾੜਿਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਬਣ ਸਕਦੇ ਦਿਲ ਦੇ ਰੋਗੀ, ਹਾਰਟ ਅਟੈਕ ਦਾ ਖਤਰਾ