Benefits of egg shell: ਕੀ ਤੁਸੀਂ ਵੀ ਅੰਡੇ ਖਾ ਕੇ ਇਸ ਦੇ ਛਿਲਕੇ ਸੁੱਟ ਦਿੰਦੇ ਹੋ ਤਾਂ ਅੱਜ ਤੋਂ ਇਹ ਗਲਤੀ ਨਾ ਕਰਿਓ। ਦਰਅਸਲ ਅਗਲੀ ਵਾਰ ਜਦੋਂ ਅੰਡੇ ਉਬਾਲੋ ਜਾਂ ਆਮਲੇਟ ਬਣਾਓ ਤਾਂ ਆਪਣੇ ਆਪ 'ਤੇ ਇੰਨੀ ਕੁ ਰਹਿਮ ਕਰਿਓ ਕਿ ਛਿਲਕਿਆਂ ਨੂੰ ਬਾਹਰ ਨਾ ਸੁੱਟਿਓ। ਉਹ ਤੁਹਾਡੀ ਚਮੜੀ ਲਈ ਵਰਦਾਨ ਹਨ। ਇਸ ਬਾਰੇ ਕੋਈ ਭੇਤ ਨਹੀਂ ਕਿ ਅੰਡਾ (ਅੰਡੇ ਦਾ ਸਫ਼ੈਦ ਤੇ ਜ਼ਰਦੀ ਦੋਵੇਂ) ਪ੍ਰੋਟੀਨ ਤੇ ਵਿਟਾਮਿਨ ਬੀ ਕੰਪਲੈਕਸ ਦਾ ਇੱਕ ਪਾਵਰਹਾਊਸ ਹੈ ਜੋ ਤੁਹਾਡੀ ਚਮੜੀ ਦੇ ਮੈਟਰਿਕਸ ਨੂੰ ਬਹੁਤ ਹੱਦ ਤੱਕ ਬਦਲ ਸਕਦ ਹੈ ਤੇ ਬੁਢਾਪੇ ਨੂੰ ਹੌਲੀ ਕਰ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਅੰਡਾ ਹੀ ਨਹੀਂ ਸਗੋਂ ਇਸ ਦਾ ਛਿਲਕਾ ਵੀ ਚਮੜੀ ਦੀ ਦੇਖਭਾਲ ਲਈ ਇੱਕ ਸ਼ਾਨਦਾਰ ਸਮੱਗਰੀ ਹੈ।



ਅੰਡਿਆਂ ਦੇ ਛਿਲਕੇ ਹਲਕੇ ਤੌਰ 'ਤੇ ਰਗੜ ਵਾਲੇ ਹੁੰਦੇ ਹਨ ਜੋ ਡੈੱਡ ਚਮੜੀ ਦੀਆਂ ਪਰਤਾਂ ਨੂੰ ਬਾਹਰ ਕੱਢ ਕੇ ਤੁਹਾਡੀ ਚਮੜੀ ਨੂੰ ਚਮਕਦਾਰ ਬਣਾ ਦਿੰਦੇ ਹਨ। ਇਸ ਨਾਲ ਹੇਠਾਂ ਸਾਫ਼, ਮੁਲਾਇਮ ਚਮੜੀ ਦਿਖਾਈ ਦਿੰਦੀ ਹੈ। ਇਸ ਵਿੱਚ 750 ਤੋਂ 800 ਮਿਲੀਗ੍ਰਾਮ ਤੋਂ ਵੱਧ ਕੈਲਸ਼ੀਅਮ ਹੁੰਦਾ ਹੈ, ਜੋ ਚਮੜੀ ਦੇ ਨਵੇਂ ਸੈੱਲਾਂ ਦੇ ਪੁਨਰ ਜਨਮ ਨੂੰ ਉਤਸ਼ਾਹਿਤ ਕਰਦਾ ਹੈ। ਇਹ ਦਾਗਾਂ ਨੂੰ ਹਲਕਾ ਕਰਦਾ ਹੈ ਤੇ ਚਮੜੀ ਦੇ ਰੰਗ ਨੂੰ ਠੀਕ ਕਰਦਾ ਹੈ। ਇਸ ਦੇ ਨਾਲ ਹੀ, ਇਸ ਦਾ ਉੱਚ ਪ੍ਰੋਟੀਨ ਅਨੁਪਾਤ ਕੋਲੇਜਨ ਦੇ ਪੱਧਰਾਂ ਨੂੰ ਵਧਾਉਂਦਾ ਹੈ। ਲਚਕੀਲੇਪਣ ਵਿੱਚ ਸੁਧਾਰ ਕਰਦਾ ਹੈ ਤੇ ਚਮੜੀ ਨੂੰ ਮਜ਼ਬੂਤ ਤੇ ਕੋਮਲ ਬਣਾਉਂਦਾ ਹੈ।


ਚਮੜੀ ਲਈ ਅੰਡੇ ਦੇ ਛਿਲਕੇ ਦੇ ਫਾਇਦੇ
1. ਰੋਮ ਛੇਦਾਂ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ।
2. ਬੁਢਾਪੇ ਨੂੰ ਰੋਕਦਾ ਹੈ।
3. ਚਮਕਦਾਰ ਤੇ ਮੁਲਾਇਮ ਚਮੜੀ ਦਿੰਦਾ ਹੈ।
4. ਜਲਣ ਵਾਲੀ ਚਮੜੀ ਨੂੰ ਸ਼ਾਂਤ ਕਰਦਾ ਹੈ।
5. ਬਰੀਕ ਲਾਈਨਾਂ ਤੇ ਝੁਰੜੀਆਂ ਨੂੰ ਰੋਕਦਾ ਹੈ।
6. ਕਾਲੇ ਚਟਾਕ ਦਾ ਇਲਾਜ ਕਰਦਾ ਹੈ।
7. ਚਮੜੀ ਦੀ ਲਚਕਤਾ ਨੂੰ ਕਾਇਮ ਰੱਖਦਾ ਹੈ।


ਚਮੜੀ ਦੀ ਦੇਖਭਾਲ ਲਈ ਅੰਡੇ ਦੇ ਛਿਲਕਿਆਂ ਦੀ ਵਰਤੋਂ ਕਿਵੇਂ ਕਰੀਏ
ਚਮੜੀ ਦੀ ਸੋਜ ਲਈ ਅੰਡੇ ਦੇ ਛਿਲਕੇ ਤੇ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰੋ। ਐਪਲ ਸਾਈਡਰ ਸਿਰਕੇ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ ਤੇ ਐਂਟੀਵਾਇਰਲ ਪਦਾਰਥ ਵੀ ਹੁੰਦੇ ਹਨ ਜੋ ਚਮੜੀ ਦੀ ਲਾਗ ਨੂੰ ਰੋਕਣ ਤੇ ਚਮੜੀ ਦੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।


½ ਕੱਪ ਸੇਬ ਸਾਈਡਰ ਸਿਰਕਾ
2 ਅੰਡਿਆਂ ਦੇ ਛਿਲਕੇ



ਅੰਡੇ ਦੇ ਛਿਲਕਿਆਂ ਨੂੰ ਪੀਸਿਆ ਜਾਵੇ ਤੇ ਅੱਧਾ ਕੱਪ ਐਪਲ ਸਾਈਡਰ ਵਿਨੇਗਰ ਵਿੱਚ ਮਿਲਾਓ। ਇਸ ਨੂੰ 5 ਦਿਨਾਂ ਤੱਕ ਭਿੱਜਣ ਦਿਓ। ਇਸ ਮਿਸ਼ਰਣ ਨੂੰ ਰੁੰਹ ਨਾਲ ਜਿੱਥੇ ਵੀ ਲੋੜ ਹੋਵੇ, ਚਮੜੀ 'ਤੇ ਲਗਾਓ। ਇਸ ਨੂੰ ਕੁਝ ਮਿੰਟਾਂ ਲਈ ਲੱਗਾ ਰਹਿਣ ਦਿਓ ਤੇ ਫਿਰ ਧੋ ਲਓ। ਲੋੜੀਂਦੇ ਨਤੀਜਿਆਂ ਲਈ ਇਸ ਨੂੰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਦੁਹਰਾਓ।



ਅੰਡੇ ਦੇ ਛਿਲਕੇ ਤੇ ਸ਼ਹਿਦ ਹਨੀ ਕਾਲੇ ਧੱਬਿਆਂ ਲਈ ਚਮੜੀ ਦਾ ਇੱਕ ਵਧੀਆ ਐਕਸਫੋਲੀਏਟਰ ਹੈ। ਇਹ ਚਮੜੀ ਤੋਂ ਡੈੱਡ ਸੈੱਲਾਂ ਤੇ ਕਿਸੇ ਵੀ ਹੋਰ ਅਸ਼ੁੱਧੀਆਂ ਤੇ ਜ਼ਹਿਰੀਲੇ ਤੱਤਾਂ ਨੂੰ ਹਟਾਉਂਦਾ ਹੈ। ਇਹ ਇੱਕ ਕੁਦਰਤੀ ਚਮੜੀ ਨੂੰ ਹਲਕਾ ਕਰਨ ਵਾਲਾ ਏਜੰਟ ਹੈ ਜੋ ਲਗਾਉਣ 'ਤੇ ਕਾਲੇ ਧੱਬਿਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।


ਸਮੱਗਰੀ
ਇੱਕ ਅੰਡੇ ਦਾ ਛਿਲਕਾ
ਦੋ ਚਮਚ ਸ਼ਹਿਦ


ਇੱਕ ਕਟੋਰੇ ਵਿੱਚ ਅੰਡੇ ਦੇ ਛਿਲਕੇ ਦਾ ਪਾਊਡਰ ਤੇ ਸ਼ਹਿਦ ਮਿਲਾਓ। ਇਸ ਨੂੰ ਸਾਰੇ ਚਿਹਰੇ 'ਤੇ ਲਗਾਓ ਤੇ ਸੁੱਕਣ ਦਿਓ। ਠੰਢੇ ਪਾਣੀ ਨਾਲ ਧੋਵੋ। ਲੋੜੀਂਦੇ ਨਤੀਜਿਆਂ ਲਈ ਹਫ਼ਤੇ ਵਿੱਚ ਇੱਕ ਵਾਰ ਇਸ ਨੂੰ ਦੁਹਰਾਓ।