ਅਸੀਂ ਭਾਰਤੀ ਕੰਮ ਤੋਂ ਜ਼ਿਆਦਾ ਜੁਗਾੜ ਲਾਉਣ ਦੇ ਲਈ ਜਾਣੇ ਜਾਂਦੇ ਹਨ। ਕਿਸੇ ਵੀ ਕੰਮ ਨੂੰ ਛੇਤੀ ਅਤੇ ਆਸਾਨੀ ਨਾਲ ਕਰਨ ਲਈ ਕਈ ਤਰ੍ਹਾਂ ਦੇ ਜੁਗਾੜ ਲੱਭਦੇ ਹਾਂ। ਜਿਵੇਂ ਖਤਮ ਹੋ ਰਹੇ ਟੂਥਪੇਸਟ ਤੋਂ ਪੇਸਟ ਕੱਢਣਾ ਹੋਵੇ ਜਾਂ ਪਜਾਮੇ ਵਿੱਚ ਨਾੜੇ ਪਾਉਣ ਦਾ ਕੰਮ ਪੈਨ ਦੇ ਰਾਹੀਂ ਕਰਨਾ ਹੋਵੇ। ਸਾਡੇ ਕੋਲ ਹਰ ਮੁਸ਼ਕਿਲ ਨੂੰ ਹਲ ਕਰਨ ਲਈ ਕੋਈ ਨਾ ਕੋਈ ਜੁਗਾੜ ਹੁੰਦਾ ਹੈ। ਇਸ ਜੁਗਾੜ ਰਾਹੀਂ ਅਸੀਂ ਹਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ।


ਕੋਲਡ ਡ੍ਰਿੰਕ ਦੀ ਬੋਤਲ ‘ਚ ਪਾਣੀ


ਜਿਵੇਂ ਹੀ ਗਰਮੀਆਂ ਆਉਂਦੀਆਂ ਹਨ, ਅਸੀਂ ਫਰਿੱਜ ਨੂੰ ਪਾਣੀ ਅਤੇ ਕੋਲਡ ਡ੍ਰਿੰਕਸ ਨਾਲ ਭਰ ਦਿੰਦੇ ਹਾਂ। ਘਰ ਵਿੱਚ ਮਹਿਮਾਨ ਆਉਂਦੇ ਹਨ ਜਾਂ ਘਰ ਦੇ ਲੋਕ ਵੱਧ ਤੋਂ ਵੱਧ ਪਾਣੀ ਪੀਂਦੇ ਹਨ। ਫੈਂਸੀ ਬੋਤਲਾਂ ਦੇ ਨਾਲ-ਨਾਲ ਕੋਲਡ ਡ੍ਰਿੰਕ ਦੀਆਂ ਬੋਤਲਾਂ ਵੀ ਫਰਿੱਜ ਵਿੱਚ ਪਾਣੀ ਨਾਲ ਭਰ ਕੇ ਰੱਖੀਆਂ ਜਾਂਦੀਆਂ ਹਨ। ਅਸੀਂ ਭਾਰਤੀ ਅਜਿਹਾ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਕੋਲਡ ਡ੍ਰਿੰਕ ਦੀ ਬੋਤਲ ਅਜੇ ਵੀ ਬਿਲਕੁਲ ਨਵੀਂ ਹੈ। ਇਸ ਵਿਚ ਪਾਣੀ ਪਾ ਕੇ ਕੁਝ ਦਿਨਾਂ ਤੱਕ ਇਸ ਦੀ ਵਰਤੋਂ ਕੀਤੀ  ਜਾ ਸਕਦੀ ਹੈ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਹਾਡਾ ਇਹ ਜੁਗਾੜ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਿਲਕੁਲ ਗੁਰੇਜ਼ ਕਰੋ।


ਇਹ ਵੀ ਪੜ੍ਹੋ: ਜੇਕਰ ਤੁਹਾਡੇ ਬੱਚੇ ਵੀ ਪੀਂਦੇ ਹਨ ਇਹ ਹੈਲਥ ਡ੍ਰਿੰਕਸ, ਤਾਂ ਹੋ ਜਾਓ ਸਾਵਧਾਨ... ਹੋ ਸਕਦਾ ਇਹ ਖਤਰਾ


ਇਸ ਨਾਲ ਸਿਹਤ ਨੂੰ ਹੁੰਦੇ ਹਨ ਗੰਭੀਰ ਨੁਕਸਾਨ


ਚਾਹੇ ਕੋਲਡ ਡ੍ਰਿੰਕ ਹੋਵੇ ਜਾਂ ਮਿਨਰਲ ਵਾਟਰ ਦੀ ਬੋਤਲ, ਜੇਕਰ ਤੁਸੀਂ ਇਸ ਵਿਚ ਕਈ-ਕਈ ਦਿਨ ਪਾਣੀ ਭਰ ਕੇ ਰੱਖਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਸਿੱਧਾ ਨੁਕਸਾਨ ਪਹੁੰਚਾਉਂਦਾ ਹੈ। ਦਰਅਸਲ, ਜੇਕਰ ਤੁਸੀਂ ਇਨ੍ਹਾਂ ਬੋਤਲਾਂ ਵਿੱਚ ਪਾਣੀ ਨੂੰ ਲੰਬੇ ਸਮੇਂ ਤੱਕ ਰੱਖਦੇ ਹੋ, ਤਾਂ ਇਸ ਵਿੱਚ ਫਲੋਰਾਈਡ ਅਤੇ ਆਰਸੈਨਿਕ ਵਰਗੇ ਖਤਰਨਾਕ ਪਦਾਰਥ ਬਣਨਾ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸਰੀਰ ਲਈ ਸਲੋ ਪੋਇਜ਼ਨ (Slow poison) ਹੈ।


ਕੈਂਸਰ ਹੋਣ ਦਾ ਰਹਿੰਦਾ ਖਤਰਾ


ਰਿਪੋਰਟਾਂ ਮੁਤਾਬਕ ਪਲਾਸਟਿਕ ਦੀਆਂ ਬੋਤਲਾਂ 'ਚ ਰੱਖਿਆ ਪਾਣੀ ਸਿੱਧਾ ਤੁਹਾਡੀ ਇਮਿਊਨਿਟੀ 'ਤੇ ਹਮਲਾ ਕਰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮਹਿੰਗੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਨਾ ਪੀਓ। ਕਿਉਂਕਿ ਪਲਾਸਟਿਕ ਦੀ ਬੋਤਲ 'ਚ ਪੈਦਾ ਹੋਣ ਵਾਲੇ ਕੈਮੀਕਲ ਦਾ ਸਰੀਰ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਪਲਾਸਟਿਕ ਵਿੱਚ ਮੌਜੂਦ phthalates ਵਰਗੇ ਕੈਮੀਕਲ ਲੀਵਰ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦੇ ਹਨ ਅਤੇ ਇਹ ਲੀਵਰ ਨੂੰ ਵੀ ਬਿਮਾਰ ਕਰ ਸਕਦਾ ਹੈ। ਪਲਾਸਟਿਕ ਦੀ ਬੋਤਲ ਵਿੱਚ ਲੰਬੇ ਸਮੇਂ ਤੱਕ ਪਾਣੀ ਰੱਖਣ ਨਾਲ ਬੀਪੀਏ ਪੈਦਾ ਹੁੰਦਾ ਹੈ। ਬੀਪੀਏ ਇੱਕ ਅਜਿਹਾ ਰਸਾਇਣ ਹੈ ਜੋ ਸਰੀਰ ਵਿੱਚ ਮੋਟਾਪਾ, ਸ਼ੂਗਰ ਅਤੇ ਹੋਰ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਨੂੰ Biphenyl A ਕਿਹਾ ਜਾਂਦਾ ਹੈ। ਪਲਾਸਟਿਕ ਦੀ ਬੋਤਲ 'ਚ ਰੱਖੇ ਪਾਣੀ 'ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਹ ਹੌਲੀ-ਹੌਲੀ ਜ਼ਹਿਰ 'ਚ ਤਬਦੀਲ ਹੋ ਜਾਂਦੀ ਹੈ ਅਤੇ ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।


ਇਹ ਵੀ ਪੜ੍ਹੋ: Summer Fitness Tips: ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਜ਼ਰੂਰੀ ਹੈ ਇਹ ਚੀਜ਼...ਹਰ ਵੇਲੇ ਰਹੋਗੇ ਸਿਹਤਮੰਦ