How To Stay Fit: ਹੈਲਥੀ ਰਹਿਣਾ ਅੱਜ ਦੇ ਸਮੇਂ ਵਿੱਚ ਵੱਡਾ ਚੈਲੇਂਜ ਹੈ, ਇਦਾਂ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ! ਸ਼ਾਇਦ ਉਦੋਂ ਵੀ ਨਹੀਂ, ਜਦੋਂ ਮਨੁੱਖ ਨੂੰ ਖੇਤੀ ਕਰਨੀ ਨਹੀਂ ਆਉਂਦੀ ਸੀ। ਕਿਉਂਕਿ ਉਸ ਵੇਲੇ ਜੋ ਵੀ ਫਲ-ਪੱਤੇ-ਸਬਜ਼ੀਆਂ-ਮਾਸ ਆਦਿ ਹੁੰਦੇ ਸਨ, ਉਹ ਪੂਰੀ ਤਰ੍ਹਾਂ ਨੈਚੂਰਲ ਸਨ। ਭਾਵ ਭੋਜਨ ਭਾਵੇਂ ਘੱਟ ਮਿਲਦਾ ਸੀ ਪਰ ਜੋ ਵੀ ਸੀ ਉਹ ਨੈਚੂਰਲ ਅਤੇ ਨਿਊਟ੍ਰਿਸ਼ਨਲ ਸੀ। ਜਦੋਂ ਕਿ ਅੱਜ ਦੇ ਸਮੇਂ ਵਿੱਚ ਲਗਭਗ ਹਰ ਚੀਜ਼ ਵਿੱਚ ਮਿਲਾਵਟ ਹੁੰਦੀ ਹੈ। ਪਾਣੀ ਤੋਂ ਲੈ ਕੇ ਮਿੱਟੀ ਤੱਕ ਹਰ ਚੀਜ਼ ਪੈਸਟੀਸਾਈਟਸ ਦੀ ਲਪੇਟ ਵਿੱਚ ਆ ਚੁੱਕਿਆ ਹੈ। ਅਜਿਹੇ ਵਿੱਚ ਇੱਕ ਜਾਂ ਦੋ ਚੀਜ਼ਾਂ ਜੋ ਅੱਜ ਵੀ ਪੂਰੀ ਤਰ੍ਹਾਂ ਸ਼ੁੱਧ ਹਨ, ਉਨ੍ਹਾਂ ਵਿੱਚੋਂ ਇੱਕ ਹੈ ਨਾਰੀਅਲ ਪਾਣੀ। ਇਹ ਇੱਕ ਅਜਿਹਾ ਭੋਜਨ ਹੈ, ਜਿਸ ਦਾ ਸੇਵਨ ਹਰ ਉਮਰ ਦੇ ਲੋਕਾਂ ਨੂੰ ਅਤੇ ਗਰਮੀਆਂ ਵਿੱਚ ਹਰ ਰੋਜ਼ ਕਰਨਾ ਚਾਹੀਦਾ ਹੈ।


ਕਿਉਂ ਪੀਣਾ ਚਾਹੀਦਾ ਹੈ ਨਾਰੀਅਲ ਪਾਣੀ?
ਨਾਰੀਅਲ ਪਾਣੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਹੈ।
ਨਾਰੀਅਲ ਪਾਣੀ ਬਹੁਤ ਹਲਕਾ ਹੁੰਦਾ ਹੈ ਅਤੇ ਬਹੁਤ ਜਲਦੀ ਐਬਜ਼ਾਰਬ ਹੋ ਜਾਂਦਾ ਹੈ, ਇਸ ਲਈ ਤੁਰੰਤ ਊਰਜਾ (Energy) ਦਿੰਦਾ ਹੈ।
ਡੀਹਾਈਡ੍ਰੇਸ਼ਨ ਤੋਂ ਬਚਣ ਲਈ ਨਾਰੀਅਲ ਪਾਣੀ ਸਭ ਤੋਂ ਆਸਾਨ ਤਰੀਕਾ ਹੈ। ਤੁਸੀਂ ਇੱਕ ਦਿਨ ਵਿੱਚ ਇੱਕ ਤੋਂ ਵੱਧ ਨਾਰੀਅਲ ਪਾਣੀ ਵੀ ਪੀ ਸਕਦੇ ਹੋ।
ਨਾਰੀਅਲ ਪਾਣੀ ਪੀਣ ਨਾਲ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਚੰਗੀ ਮਾਤਰਾ ਮਿਲਦੀ ਹੈ।
ਉਦਾਹਰਣ ਵਜੋਂ 10 ਫੀਸਦੀ, ਵਿਟਾਮਿਨ-ਸੀ, 8 ਫੀਸਦੀ ਵਿਟਾਮਿਨ-ਏ, 17 ਫੀਸਦੀ ਪੋਟਾਸ਼ੀਅਮ, 17 ਫੀਸਦੀ ਮੈਂਗਨੀਜ਼, 6 ਫੀਸਦੀ ਕੈਲਸ਼ੀਅਮ, 11 ਫੀਸਦੀ ਸੋਡੀਅਮ, 15 ਫੀਸਦੀ ਮੈਗਨੀਸ਼ੀਅਮ ਹਰ ਰੋਜ਼ ਨਾਰੀਅਲ ਪਾਣੀ ਪੀਣ ਨਾਲ ਮਿਲਦਾ ਹੈ।


ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਇਹ ਪਰੇਸ਼ਾਨੀ ਹੈ ਤਾਂ ਕਦੇ ਨਾ ਪਾਓ ਸੋਨਾ! ਸਿਹਤ ਲਈ ਨਹੀਂ ਰਹੇਗਾ ਠੀਕ


ਨਾਰੀਅਲ ਪਾਣੀ ਵਿੱਚ ਕਿੰਨਾ ਪੋਸ਼ਣ ਹੁੰਦਾ ਹੈ?
ਇੱਥੇ ਇੱਕ ਨਾਰੀਅਲ ਪਾਣੀ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਲਗਭਗ ਮਾਤਰਾ ਦੱਸੀ ਜਾ ਰਹੀ ਹੈ। ਤਾਂ ਜੋ ਤੁਸੀਂ ਇਸ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਣ ਸਕੋ ...


45 ਕੈਲੋਰੀਜ਼
2 ਗ੍ਰਾਮ ਪ੍ਰੋਟੀਨ
9 ਗ੍ਰਾਮ ਕਾਰਬੋਹਾਈਡ੍ਰੇਟ
2.6 ਗ੍ਰਾਮ ਫਾਈਬਰ
6 ਗ੍ਰਾਮ ਵਿਟਾਮਿਨ-ਸੀ
600 ਮਿਲੀਗ੍ਰਾਮ ਪੋਟਾਸ਼ੀਅਮ
252 ਮਿਲੀਗ੍ਰਾਮ ਸੋਡੀਅਮ
57.6 ਮਿਲੀਗ੍ਰਾਮ ਕੈਲਸ਼ੀਅਮ
60 ਮਿਲੀਗ੍ਰਾਮ ਮੈਗਨੀਸ਼ੀਅਮ
3 ਮਿਲੀਗ੍ਰਾਮ ਮੈਂਗਨੀਜ਼


ਨਾਰੀਅਲ ਪਾਣੀ ਪੀਣ ਨਾਲ ਕਿਹੜੇ ਫਾਇਦੇ ਹੁੰਦੇ ਹਨ?
ਡੀਹਾਈਡਰੇਸ਼ਨ ਤੋਂ ਬਚਾਅ ਹੁੰਦਾ ਹੈ।
ਕਿਡਨੀ ਸਟੋਨ ਦਾ ਖ਼ਤਰਾ ਘੱਟ ਹੁੰਦਾ ਹੈ।
ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ।
ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ।
ਕਮਜ਼ੋਰੀ ਦੂਰ ਕਰਦਾ ਹੈ।
ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।
ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਨਾਰੀਅਲ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ।
ਬੱਚਿਆਂ ਦੇ ਵਾਧੇ ਵਿੱਚ ਮਦਦ ਕਰਦਾ ਹੈ।
ਬਜ਼ੁਰਗਾਂ ਵਿੱਚ ਊਰਜਾ ਦਾ ਪੱਧਰ ਕਾਇਮ ਰੱਖਦਾ ਹੈ।


ਇਹ ਵੀ ਪੜ੍ਹੋ: ਕੀ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ? ਕੀ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਠੀਕ? ਜਾਣੋ ਹਰ ਸਵਾਲ ਦਾ ਜਵਾਬ